ਸਿੱਖ ਖਬਰਾਂ

ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਸ੍ਰੀ ਕਰਤਾਰਪੁਰ ਸਾਹਿਬ ਸਰਹੱਦ ਉੱਤੇ ਇਮੀਗ੍ਰੇਸ਼ਨ ਦਫਤਰ ਸਥਾਪਤ ਕੀਤਾ

December 4, 2018 | By

ਨਾਰੋਵਾਲ: 28 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਕੱਲ੍ਹ 3 ਦਸੰਬਰ ਨੂੰ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (FIA) ਨੇ ਸ੍ਰੀ ਕਰਤਾਰਪੁਰ ਸਾਹਿਬ ਜ਼ਿਲ੍ਹਾ ਨਾਰੋਵਾਲ ਦੀ ਸਰਹੱਦ ਉੱਤੇ ਇਮੀਗ੍ਰੇਸ਼ਨ ਦਫਤਰ ਸਥਾਪਿਤ ਕੀਤਾ ਹੈੈ।

ਐਫ.ਆਈ.ਏ ਦੇ ਡਿਪਟੀ ਡਾਇਰੈਕਰ ਮੁਫਾਖਰ ਅਦੀਲ ਨੇ ਪਾਕਿਸਤਾਨੀ ਅਖਬਾਰ ‘ਦੀ ਡਾਅਨ’ ਨੂੰ ਦੱਸਿਆ ਕਿ “ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਭਾਰਤ-ਪਾਕਿਸਤਾਨ ਦੀ ਸਰਹੱਦ ਉੱਤੇ ਹੈ, ਲਾਂਘਾ ਖੁਲ੍ਹਣ ਨਾਲ ਅੱਤਵਾਦੀਆਂ, ਨਸ਼ਾ ਅਤੇ ਮਨੁੱਖੀ ਤਸਕਰਾਂ ਲਈ ਸਰਹੱਦ ਪਾਰ ਕਰਨਾ ਸੌਖਾ ਹੋ ਜਾਵੇਗਾ। ਇਸ ਲਈ ਪ੍ਰਬੰਧਾਂ ਨੂੰ ਕਾਬੂ ਵਿੱਚ ਰੱਖਣ ਲਈ ਇੱਕ ਚੰਗੀ ਵਿਵਸਥਾ ਦੀ ਲੋੜ ਸੀ “।

ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਜ਼ਿਲ੍ਹਾ ਨਾਰੋਵਾਲ ਵਿਖੇ ਸਥਾਪਿਤ ਕੀਤੇ ਗਏ ਇਮੀਗ੍ਰੇਸ਼ਨ ਦਫਤਰ ਦੀ ਤਸਵੀਰ।

ਉਨ੍ਹਾ ਅੱਗੇ ਦੱਸਿਆ ਕਿ “ਐਫ.ਆਈ.ਏ ਮੁਲਾਜ਼ਮ ਬੌਰਡਿੰਗ ਮੁਲਾਜ਼ਮਾਂ ਦੀ ਭੂਮਿਕਾ ਨਿਭਾਉਣਗੇ ਅਤੇ ਆਉਣ ਵਾਲੀਆਂ ਸੰਗਤਾਂ ਦੇ ਦਸਤਾਵੇਜ ਦੀ ਜਾਂਚ ਕਰਨਗੇ ਅਤੇ ਬਾਇਮੈਟਰਿਕ ਤਕਨੀਕ ਰਾਹੀਂ ਉਹਨਾਂ ਦੀ ਪਛਾਣ ਕਰਨਗੇ“। ਉਹਨਾਂ ਅੱਗੇ ਜਾਣਕਾਰੀ ਦਿੱਤੀ ਕਿ “ਜਿਹੜੇ ਸ਼ਰਧਾਲੂਆਂ ਕੋਲ ਵੀਜ਼ਾ ਹੋਵੇਗਾ ਉਹਨਾਂ ਨੂੰ ਸ਼ਹਿਰ ਦੇ ਅੰਦਰ ਜਾਣ ਦੀ ਖੁੱਲ੍ਹ ਹੋਵੇਗੀ ਅਤੇ ਜਿਹਨਾਂ ਸੰਗਤਾਂ ਕੋਲ ਪਰਮਿਟ ਹੋਵੇਗਾ ਉਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ“।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: