ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਨਵਾਂ ਹਵਾਈ ਅੱਡਾ ਪੰਜਾਬ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਹੀ ਪੂਰੂਗਾ ਜਾਂ ਪੰਜਾਬ ਦੀਆਂ ਲੋੜਾਂ ?

December 4, 2018 | By

ਚੰਡੀਗੜ੍ਹ: ਪੰਜਾਬ ਵਿਸ਼ਵ ਦੇ ਉਹਨਾਂ ਚੁਣਵੇਂ ਇਲਾਕਿਆਂ ਵਿੱਚੋਂ ਇੱਕ ਹੈ ਜਿੱਥੋਂ ਦੇ ਵਸਨੀਕ ਅੱਜ ਇਸ ਧਰਤੀ ਲਗਭਗ ਹਰੇਕ ਵੱਡੇ ਮੁਲਕ ਵਿੱਚ ਪਹੁੰਚ ਚੁੱਕੇ ਹਨ। ਜਿਹੜੇ ਆਪਣੀਆਂ ਜੜ੍ਹਾ ਵੱਲ ਜਿਸ ਵੇਲੇ ਵੀ ਸਵੱਬ ਬਣੇ ਜਰੂਰ ਆਉਂਦੇ ਹਨ ਪਰ ਏਨੀਆਂ ਵੱਧ ਅੰਤਰ-ਰਾਸ਼ਟਰੀ ਉਡਾਣਾਂ ਦਾ ਸ਼ਿੰਗਾਰ ਵਾਲੇ ਪੰਜਾਬੀਆਂ ਦੇ ਪੰਜਾਬ ਵਿੱਚ ਕੋਈ ਵੀ ਸੁਚਾਰੂ ਅੰਤਰਾਸ਼ਟਰੀ ਹਵਾਈ ਅੱਡਾ ਨਹੀਂ ਹੈ।

ਪੰਜਾਬ ਵਿੱਚਲੇ ਅੰਤਰਾਸ਼ਟਰੀ ਹਵਾਈ ਅੱਡੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਵਿੱਚ ਵੀ ਪੰਜਾਬੀਆਂ ਦੀ ਲੋੜ ਅਨੁਸਾਰ ਜਹਾਜੀ ਉਡਾਣਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਇਸ ਲਈ ਸਮੁੰਦਰੋਂ ਪਾਰ ਜਾਣ ਲਈ ਪੰਜਾਬੀਆਂ ਨੂੰ ਦਿੱਲੀ ਨੂੰ ਵਿਚੋਲਾ ਬਣਾਉਣਾ ਪੈਂਦੇ ਹੈ, ਪੰਜਾਬੀਆਂ ਦੀ ਹਮੇਸ਼ਾ ਇਹ ਵੱਡੀ ਮੰਗ ਰਹੀ ਹੈ ਕਿ ਉਹਨਾਂ ਦੀ ਲੋੜ ਅਨੁਸਾਰ ਪੰਜਾਬ ਵਿੱਚ ਹਵਾਈ ਉਡਾਣਾ ਸ਼ੁਰੂ ਕੀਤੀਆਂ ਜਾਣ ਪਰ ਪੰਜਾਬੀਆਂ ਦੀ ਮੰਗ ਉੱਤੇ ਕਿਸੇ ਸਰਕਾਰ(ਪੰਜਾਬ ਅਤੇ ਕੇਂਦਰ) ਵਲੋਂ ਕਦੇ ਵੀ ਗੰਭੀਰਤਾ ਨਹੀਂ ਵਿਖਾਈ ਗਈ।

ਪੰਜਾਬ ਦੇ ਆਰਥਿਕ ਮਾਹਿਰਾਂ ਦਾ ਮੰਨਣੈ ਕਿ ਪੰਜਾਬ ਵਿੱਚ ਲੋੜ ਅਨੁਸਾਰ ਹਵਾਈ ਉਡਾਣਾਂ ਅਤੇ ਸੁਚਾਰੂ ਜਹਾਜੀ ਅੱਡਿਆਂ ਨਾਲ ਪੰਜਾਬ ਵਿੱਚ ਕਈਂ ਨਵੇਂ ਰੁਜਗਾਰ ਪੈਦਾ ਹੋ ਸਕਦੇ ਹਨ ਅਤੇ ਆਰਥਿਕ ਵਾਧੇ ਹੋ ਸਕਦੇ ਹਨ।

ਬੀਤੇ ਕਲ੍ਹ ਪੰਜਾਬ ਦੇ ਵਜੀਰਾਂ ਦੀ ਹੋਈ ਬੈਠਕ ਵਿੱਚ ਅਜੋਕੇ ਪੰਜਾਬ ਦੇ ਸਭ ਤੋਂ ਵੱਡੇ ਅਤੇ ਕੇਂਦਰੀ ਜਿਲ੍ਹੇ ਲੁਧਿਆਣੇ ਵਿੱਚ ਪੈਂਦੇੇ ਭਾਰਤੀ ਹਵਾਈ ਫੌਜ ਸਟੇਸ਼ਨ ਹਲਵਾਰਾ ਵਿਖੇ ਨਵਾਂ ਅੰਤਰਰਾਸ਼ਟਰੀ ਸਿਵਲ ਹਵਾਈ ਟਰਮੀਨਲ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਪੰਜਾਬ ਵਜੀਰਖਾਨੇ ਨੇ ਇਸ ਸਬੰਧੀ ਏਅਰਪੋਰਟਸ ਅਥਾਰਟੀ ਆਫ ਇੰਡੀਆ (ਏ.ਏ.ਆਈ.) ਨਾਲ ਸਮਝੌਤਾ ਸਹੀਬੰਦ (ਐਮ.ਓ.ਯੂ.) ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।

ਇਹ ਅੰਤਰ-ਰਾਸ਼ਟਰੀ ਸਿਵਲ ਟਰਮੀਨਲ ਸਾਂਝੇ ਤੌਰ ‘ਤੇ ਭਾਰਤੀ ਹਵਾਈ ਅੱਡਾ ਅਥਾਰਟੀ(ਆਈ.ਏ.ਈ) ਅਤੇ ਪੰਜਾਬ ਸਰਕਾਰ ਵੱਲੋਂ ਇਸ ਮੰਤਵ ਲਈ ਗਠਿਤ ਕੀਤੀ ਜੁਆਇੰਟ ਵੈਂਚਰ ਕੰਪਨੀ (ਜੇ.ਵੀ.ਸੀ.) ਵਲੋਂ ਬਣਾਇਆ ਜਾਵੇਗਾ।ਇਸ ਯੋਜਨਾ ਵਿੱਚ 51% ਹਿੱਸੇਦਾਰੀ ਭਾਰਤੀ ਹਵਾਈ ਅੱਡਾ ਅਥਾਰਟੀ ਅਤੇ 49% ਹਿੱਸੇਦਾਰੀ ਪੰਜਾਬ ਸਰਕਾਰ ਦੀ ਗਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੀ ਹੋਵੇਗੀ।

ਪੰਜਾਬ ਸਰਕਾਰ ਵੱਲੋਂ 135.54 ਏਕੜ ਜ਼ਮੀਨ ਬਿਨਾਂ ਕਿਸੇ ਕੀਮਤ ਦੇ ਜੇ.ਵੀ.ਸੀ. ਨੂੰ ਹਿੱਸੇਦਾਰੀ ਦੌਰ ‘ਤੇ ਦਿੱਤੀ ਜਾਵੇਗੀ। ਇਸ ਏਅਰਪੋਰਟ ਦੇ ਨਿਰਮਾਣ ਦਾ ਸਾਰਾ ਪੂੰਜੀ ਖਰਚ ਏਅਰ ਪੋਰਟ ਅਥਾਰਟੀ ਆਫ਼ ਇੰਡੀਆ ਦੁਆਰਾ ਕੀਤਾ ਜਾਵੇਗਾ ਜਦਕਿ ਇਸ ਹਵਾਈ ਅੱਡੇ ਨੂੰ ਚਲਾਉਣ, ਸੰਚਾਲਨ ਅਤੇ ਇਸ ਦੇ ਰਖੇਵੇਂ ਦਾ ਸਾਰਾ ਖਰਚਾ ਕੰਪਨੀ ਵਲੋਂ ਕੀਤਾ ਜਾਵੇਗਾ
ਇਸ ਯੋਜਨਾ ਦੇ ਪਹਿਲੇ ਪੜਾਅ ਦਾ ਕੰਮ ਜਿਸ ਵਿੱਚ 135.54 ਏਕੜ ਰਕਬੇ ਵਿੱਚ ਕੋਡ-4 ਸੀ ਤਰ੍ਹਾਂ ਦੇ ਜਹਾਜਾਂ ਦੇ ਆਪਰੇਸ਼ਨ ਲਈ ਪੂਰਨ ਰੂਪ ਵਿੱਚ ਨਵੇਂ ਅੰਤਰਰਾਸ਼ਟਰੀ ਸਿਵਲ ਏਅਰ ਟਰਮੀਨਲ ਦਾ ਨਿਰਮਾਣ ਕਰਨਾ ਸ਼ਾਮਲ ਹੈ, ਜਿਸ ਨੂੰ ਕਿ ਤਿੰਨ ਸਾਲ ਵਿੱਚ ਪੂਰਾ ਕਰਨਾ ਮਿੱਥਿਆ ਗਿਆ ਹੈ।

ਸਰਕਾਰ ਵਲੋਂ ਜਾਰੀ ਕੀਤੀ ਗਏ ਕਿਸੇ ਵੀ ਬਿਆਨ ਵਿੱਚ ਪੰਜਾਬ ਦੀ ਲੋੜ ਅਨੁਸਾਰ ਉਡਾਣਾਂ ਵਧਾਉਣ ਦਾ ਜਿਕਰ ਨਹੀਂ ਕੀਤਾ ਗਿਆ।ਹਾਲਾਂਕਿ ਲੁਧਿਆਣੇ ਦੇ ਸਾਹਨੇਵਾਲ ਵਿੱਚ ਵੀ ਖੇਤਰੀ ਹਵਾਈ ਅੱਡਾ ਬਣਾਇਆ ਗਿਆ ਹੈ ਜਿੱਥੋਂ ਸਿਰਫ ਦਿੱਲੀ ਨੂੰ ਹੀ ਉਡਾਣਾ ਜਾਂਦੀਆਂ ਹਨ।

ਪੰਜਾਬ ਸਰਕਾਰ ਦਾ ਕਹਿਣੈ ਕਿ ਲੁਧਿਆਣਾ ਪੰਜਾਬ ਦਾ ਸਭ ਤੋਂ ਮੁੱਖ ਉਦਯੋਗਿਕ ਨਗਰ ਹੈ ਏਥੇ ਅੰਤਰ-ਰਾਸ਼ਟਰੀ ਹਵਾਈ ਅੱਡਾ ਚਾਲੂ ਹੋਣ ਨਾਲ ਪੰਜਾਬ ਆਰਥਿਕ ਬੁਲੰਦੀਆਂ ਵੱਲ੍ਹ ਵੱਧ ਸਕਦਾ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: