ਆਮ ਖਬਰਾਂ

ਫਿਰੋਜਪੁਰ, ਤਰਨਤਾਰਨ, ਗੁਰਦਾਸਪੁਰ ‘ਚ ਭਾਰੀ ਮੀਂਹ ਨਾਲ ਬਰਫਬਾਰੀ: ਲੋਕ ਹੋਏ ਹੈਰਾਨ

December 13, 2018 | By

ਚੰਡੀਗੜ੍ਹ: ਪੰਜਾਬ ਦੇ ਫਿਰੋਜ਼ਪੁਰ,ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਬਰਫ ਪੈਣ ਦੀ ਗੱਲ ਵੀ ਸਾਹਮਣੇ ਆਈ ਹੈ, ਹਾਲਾਂਕਿ ਕਈਂ ਜਣੇ ਇਸਨੂੰ ਗੜ੍ਹੇਮਾਰੀ ਸਮਝ ਰਹੇ ਹਨ। ਮੌਸਮ ਵਿਗਿਆਨੀਆਂ ਦਾ ਕਹਿਣੈ ਕਿ ਗੜ੍ਹੇਮਾਰੀ ਸਿਰਫ ਗਰਮੀਆਂ ਵਿੱਚ ਹੁੰਦੀ ਹੈ। ਸਰਦੀਆਂ ਦੇ ਮੌਸਮ ਵਿੱਚ ਪੈਣ ਵਾਲੀ ਬਰਫ ਨੂੰ ਗੜ੍ਹੇਮਾਰੀ ਨਹੀਂ ਕਿਹਾ ਜਾ ਸਕਦਾ। ਬਰਫ ਜਮੀਨ ‘ਤੇ ਡਿੱਗਣ ਤੋਂ ਪਹਿਲਾਂ ਦੋ ਪਰਤਾਂ ਵਿੱਚੋਂ ਦੀ ਹੋ ਕੇ ਲੰਘਦੀ ਹੈ, ਪਹਿਲੀ ਪਰਤ ਗਰਮ ਹੋਣ ਕਰਕੇ ਬਰਫ ਪਿੰਘਰ ਕੇ ਪਾਣੀ ਬਣ ਜਾਂਦੀ ਹੈ, ਤੇ ਜਦੋਂ ਦੂਜੀ ‘ਤੇ ਅਖੀਰਲੀ ਪਰਤ ਵਿਚ ਆਉਂਦੀ ਹੈ ਤਾਂ ਠੰਡ ਹੋਣ ਕਰਕੇ ਬਰਫ ਬਣ ਜਾਂਦੀ ਹੈ।

ਪੰਜਾਬ ਵਿਚ ਪਈ ਬਰਫ ਦੀਆਂ ਬਿਜਲ ਸੱਥ ਉੱਤੇ ਲੋਕਾਂ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ।

 

ਪੰਜਾਬ ਵਿਚ ਪਈ ਬਰਫ ਦੀਆਂ ਬਿਜਲ ਸੱਥ ਉੱਤੇ ਲੋਕਾਂ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ।

ਸੰਬੰਧਤ ਖਬਰ – Heavy Sleet Fall with Rain in Tarn Taran, Gurdaspur, Ferozepur; Mercury Drops, Cold Wave Hits Punjab

ਪੰਜਾਬ ਦੇ ਇਹਨਾਂ ਜਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ ਵਿਚ ਪਈ ਬਰਫ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ । ਇਸ ਬਰਫਬਾਰੀ ਦੀਆਂ ਵੀਡੀੳ ਬਿਜਲ ਮੰਚਾਂ ਉੱਤੇ ਵੇਖਣ ਨੂੰ ਮਿਲ ਰਹੀਆਂ ਹਨ।

ਪੰਜਾਬ ਵਿਚ ਪਈ ਬਰਫ ਦੀਆਂ ਬਿਜਲ ਸੱਥ ਉੱਤੇ ਲੋਕਾਂ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ।

 

ਪੰਜਾਬ ਵਿਚ ਪਈ ਬਰਫ ਦੀਆਂ ਬਿਜਲ ਸੱਥ ਉੱਤੇ ਲੋਕਾਂ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ।

 

ਬਰਫਬਾਰੀ ਦੇ ਦੌਰਾਨ ਸੜਕ ਦੀ ਤਸਵੀਰ।

 

 

ਜਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਪਏ ਮੀਂਹ ਨੇ ਵਾਤਾਵਰਨ ਵਿਚਲੀ ਠੰਡ ਵਧਾ ਦਿੱਤੀ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: