ਸਿੱਖ ਖਬਰਾਂ

ਬਾਪੂ ਬੀਰ ਸਿੰਘ ‘ਨਿਰਵੈਰ’ ਜੀ ਦੀ ਅੰਤਿਮ ਅਰਦਾਸ ਪਿੰਡ ਮੰਡੀ ਕਲਾਂ ਵਿਖੇ 6 ਤਰੀਕ ਨੂੰ ਹੋਵੇਗੀ

January 4, 2019 | By

ਬਠਿੰਡਾ: 27 ਦਸੰਬਰ 2018 ਨੂੰ 96 ਸਾਲ ਦੀ ਉਮਰ ਬਤੀਤ ਕਰਨ ਮਗਰੋਂ ਬਾਪੂ ਬੀਰ ਸਿੰਘ ਜੀ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ। ਬਾਪੂ ਬੀਰ ਸਿੰਘ ‘ਨਿਰਵੈਰ’ ਇੱਕ ਸੱਚੀ-ਸੁੱਚੀ ਗੁਰਮੁਖ ਸ਼ਖਸੀਅਤ ਹੋਣ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਲੇਖਕ ਵੀ ਸਨ, ਉਹਨਾਂ ਦੇ ਪੁੱਤਰ ਸਰਦਾਰ ਅਜਮੇਰ ਸਿੰਘ ਵਲੋਂ ਸਿੱਖ ਇਤਿਹਾਸ,ਰਾਜਨੀਤੀ ਨਾਲ ਸੰਬੰਧਤ ਬੌਧਿਕ ਕਾਰਜ ਕਿਤਾਬਾਂ ਦੇ ਰੂਪ ਵਿਚ ਸਿੱਖ ਸੰਗਤਾਂ ਦੀ ਝੋਲੀ ਪਾਏ ਗਏ ਹਨ।

                              ਬਾਪੂ ਬੀਰ ਸਿੰਘ ਨਿਰਵੈਰ ਜੀ ਦੀ ਤਸਵੀਰ।

ਬਾਪੂ ਬੀਰ ਸਿੰਘ ਨਿਰਵੈਰ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ ਮਿਤੀ 6 ਜਨਵਰੀ 2019 ਦਿਨ ਐਤਵਾਰ ਨੂੰ ਗੁਰਦੁਆਰਾ ਪੱਤੀ ਤਾਜੋ ਕੀ ਸਾਹਿਬ, ਮੰਡੀ ਕਲਾਂ ਜ਼ਿਲ੍ਹਾ ਬਠਿੰਡਾ ਵਿਖੇ ਪਵੇਗਾ।

ਸਵੇਰੇ 11 ਤੋਂ ਲੈ ਕੇ 12 ਵਜੇ ਤੱਕ ਗੁਰਬਾਣੀ ਕੀਰਤਨ ਹੋਵੇਗਾ ਤੇ ਇਸ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦੁਪਹਿਰ 12.30 ਤੋਂ 1.30 ਵਜੇ ਤੀਕ ਹੋਣਗੇ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: