ਸਿੱਖ ਖਬਰਾਂ

ਜਲਾਵਤਨ ਸਿੱਖ ਭਾਈ ਗਜਿੰਦਰ ਸਿੰਘ ਜੀ ਦੀ ਪਤਨੀ ਬੀਬੀ ਮਨਜੀਤ ਕੌਰ ਨਹੀਂ ਰਹੇ

January 23, 2019 | By

ਚੰਡੀਗੜ੍ਹ: ਇਹ ਖਬਰ ਸਿੱਖ ਸਫਾਵਾਂ ਵਿਚ ਬੜੇ ਸੋਗ ਨਾਲ ਪੜ੍ਹੀ ਜਾਏਗੀ ਕਿ ਸਿੱਖ ਆਜਾਦੀ ਲਈ ਸੰਘਰਸ਼ੀਲ ਜਥੇਬੰਦੀ ਦਲ ਖਾਲਸਾ ਦੇ ਮੋਢੀਆਂ ਵਿਚੋਂ ਰਹੇ ਭਾਈ ਗਜਿੰਦਰ ਸਿੰਘ ਜੀ ਦੀ ਪਤਨੀ ਬੀਬੀ ਮਨਜੀਤ ਕੌਰ ਸਿਹਤ ਦੇ ਉਤਰਾਅ-ਚੜ੍ਹਾਅ ਵਿੱਚੋਂ ਲੰਘਦਿਆਂ ਅੱਜ ਇਸ ਸੰਸਾਰ ਤੋਂ ਵਿਦਾ ਹੋ ਗਏ ਹਨ।

ਬੀਤੇ ਕੁਝ ਦਿਨ ਪਹਿਲਾਂ ਹੀ ਜਲਾਵਤਨੀ ਕੱਟ ਰਹੇ ਸਿੱਖ ਸੰਘਰਸ਼ ਦੇ ਆਗੂ ਭਾਈ ਗਜਿੰਦਰ ਸਿੰਘ ਵਲੋਂ ਆਪਣੀ ਪਤਨੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਜੋ ਕਿ ਅਸੀਂ ਹੇਂਠਾ ਸਾਂਝੀ ਕਰ ਰਹੇ ਹਾਂ।

 

ਭਾਈ ਗਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਵਲੋਂ 1981 ਵਿਚ ਸੰਤ ਜਰਨੈਲ ਸਿੰਘ ਜੀ ਦੀ ਗਿਰਫਤਾਰੀ ਦੇ ਰੋਸ ਵਜੋਂ ਜਹਾਜ ਅਗਵਾ ਕੀਤਾ ਗਿਆ ਸੀ ਜਿਸ ਮਗਰੋਂ ਆਪ ਕੋਟ ਲਖਪੱਤ ਜੇਲ੍ਹ ‘ਚ ਰਹੇ ਅਤੇ ਹਾਲ ਵਿਚ ਜਲਾਵਤਨੀ ਕੱਟ ਰਹੇ ਹਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: