ਸਿੱਖ ਖਬਰਾਂ

ਸ.ਫੂਲਕਾ ਨੇ ਅਗਲੇ ਕਾਰਜਾਂ ਦਾ ਕੀਤਾ ਐਲਾਨ: ਬਣਾਉਣਗੇੇ ਬੁੱਧੀਜੀਵੀ ਵਿੰਗ

January 10, 2019 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਆਪਣੇ ਅਸਤੀਫੇ ਮਗਰੋਂ ਦਾਖਾ ਹਲਕੇ ਤੋਂ ਵਿਧਾਇਕ ਅਤੇ ਉੱਘੇ ਵਕੀਲ ਸਰਦਾਰ ਹਰਵਿੰਦਰ ਸਿੰਘ ਫੂਲਕਾ ਨੇ ਦਿੱਲੀ ਵਿਖੇ ਪੱਤਰਕਾਰ ਵਾਰਤਾ ਕਰਕੇ ਇਹ ਐਲਾਨ ਕੀਤਾ ਸੀ ਕਿ ਉਹ ਹੁਣ ਚੋਣਾਂ ਨਹੀਂ ਲੜਨਗੇ ਅਤੇ ਨਾਂ ਹੀ ਕਿਸੇ ਵੀ ਹੋਰ ਰਾਜਨੀਤਕ ਧਿਰ ਵਿਚ ਸ਼ਾਮਲ ਹੋਣਗੇ। ਉਹਨਾਂ ਕਿਹਾ ਸੀ ਕਿ ਉਹ ਪੰਜਾਬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਸੁਧਾਰਨ ਅਤੇ ਪੰਜਾਬ ਵਿਚ ਨਸ਼ਿਆਂ ਦੀ ਲਾਹਣਨ ਨੂੰ ਖਤਮ ਕਰਨ ਲਈ ਦੋ ਜਥੇਬੰਦੀਆਂ ਬਣਾਉਣਗੇ।

ਸਰਦਾਰ ਹਰਵਿੰਦਰ ਸਿੰਘ ਫੂਲਕਾ

ਬੀਤੇ ਕੱਲ੍ਹ ਸ. ਹਰਵਿੰਦਰ ਸਿੰਘ ਫੂਲਕਾ ਨੇ ਜਾਣਕਾਰੀ ਦਿੱਤੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਬੰਧ ਸੁਧਾਰਨ ਅਤੇ ਨਸ਼ੇ ਮੇਟਣ ਲਈ ਪੰਜਾਬ ਵਿਚ ਸੇਵਾਦਾਰਾਂ ਦੀ ਫੌਜ ਖੜ੍ਹੀ ਕਰਨਗੇ ਜਿਸਦੀ ਕਿ ਭਰਤੀ 12 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸਦੇ ਪਹਿਲੇ ਯੁਨਿਟ ਵਿਚ ਸਿਰਫ ਸਾਬਤ ਸੂਰਤ ਸਿੱਖਾਂ ਦੀ ਭਰਤੀ ਹੋਵੇਗੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਧਾਰ ਲਈ ਕਾਰਜ ਕਰਨਗੇ ਅਤੇ ਦੂਜੇ ਯੁਨਿਟ ਵਿਚ ਨਸ਼ਿਆਂ ਖਿਲਾਫ ਲੜਾਈ ਵਿਚ ਹਰੇਕ ਜਣਾ ਭਰਤੀ ਹੋ ਸਕਦਾ ਹੈ।ਸੇਵਾਦਾਰਾਂ ਦੀ ਸੁਚੱਜੀ ਚੋਣ ਲਈ ਚੋਣ ਕਮੇਟੀ ਵੀ ਬਣਾਈ ਜਾਵੇਗੀ।

ਇਸ ਤੋਂ ਅਲਹਿਦਾ ਸ.ਫੂਲਕਾ ਨੇ ਦੱਸਿਆ ਕਿ ਸਾਬਕਾ ਜੱਜ ਕੁਲਦੀਪ ਸਿੰਘ ਦੀ ਸਰਪ੍ਰਸਤੀ ਹੇਠ ਸਿੱਖ ਸੇਵਕ ਸੰਗਠਨ ਨਾਂ ਦਾ ਬੁੱਧੀਜੀਵੀ ਵਿੰਗ ਕਾਇਮ ਕੀਤਾ ਜਾਵੇਗਾ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: