ਸਿਆਸੀ ਖਬਰਾਂ » ਸਿੱਖ ਖਬਰਾਂ

ਪੁਸਤਕ ਪ੍ਰੇਮ ਲਹਿਰ ਵਲੋਂ ਕਿਤਾਬ ਪੜਚੋਲ ਸਮਾਗਮ 6 ਨੂੰ

January 3, 2019 | By

ਲੁਧਿਆਣਾ: ਪੰਜਾਬ ਦੇ ਵਸਨੀਕਾਂ ਅੰਦਰ ਕਿਤਾਬਾਂ ਪੜ੍ਹਨ ਪ੍ਰਤੀ ਦਿਲਚਸਪੀ ਵਧਾਉਣ ਲਈ ਸ਼ਲਾਘਾਯੋਗ ਉਪਰਾਲੇ ਕਰ ਰਹੀ ਨੌਜਵਾਨਾਂ ਦੀ ਜਥੇਬੰਦੀ ਪੁਸਤਕ ਪ੍ਰੇਮ ਲਹਿਰ ਵਲੋਂ ਲੁਧਿਆਣੇ ਵਿੱਚ ਪੈਂਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਵਿਚਾਰ ਗੋਸ਼ਟੀ: ਕਿਤਾਬ ਪੜਚੋਲ ਕਰਵਾਈ ਜਾ ਰਹੀ ਹੈ।

ਇਹ ਸਮਾਗਮ ਵਿਦਿਆਲੇ ਦੇ ਮਕੈਨੀਕਲ ਇੰਜ:ਵਿਭਾਗ ਦੇ ਸੈਮੀਨਾਰ ਹਾਲ ਵਿਚ ਤਕਰੀਬਨ 10:30 ਵਜੇ ਸ਼ੁਰੂ ਹੋਵੇਗਾ।

ਪੁਸਤਕ ਪ੍ਰੇਮ ਲਹਿਰ ਵਲੋਂ 6 ਜਨਵਰੀ ਨੂੰ ਕਰਵਾਏ ਜਾ ਰਹੇ ਕਿਤਾਬ ਪੜਚੋਲ ਸਮਾਗਮ ਲਈ ਜਾਰੀ ਕੀਤੇ ਗਈ ਸੱਦਾ ਚਿੱਠੀ ਦੀ ਤਸਵੀਰ।             

ਇਸ ਚਰਚਾ ਦੇ ਪਹਿਲੇ ਭਾਗ ਵਿਚ ਸ. ਗੁਰਪ੍ਰੀਤ ਸਿੰਘ ਤੂਰ {ਆਈ.ਪੀ.ਐੱਸ} ਹੁਰਾਂ ਦੀ ਕਿਤਾਬ “ਅੱਲ੍ਹੜ ਉਮਰਾਂ ਤਲਖ ਸੁਨੇਹੇ” ਬਾਰੇ ਪੰਜਾਬ ਯੁਨੀਵਰਸਿਟੀ ਵਿਚ ਖੋਜਾਰਥੀ ਸ.ਮਹਿਤਾਬ ਸਿੰਘ ਵਲੋਂ ਪਰਚਾ ਪੜ੍ਹਿਆ ਜਾਵੇਗਾ ਅਤੇ ਕਿਤਾਬ ਦੇ ਲੇਖਕ ਸ.ਗੁਰਪ੍ਰੀਤ ਸਿੰਘ ਤੂਰ ਜੀ ਦੇ ਕੁੰਜੀਵਤ ਭਾਸ਼ਣ ਤੋਂ ਉਪਰੰਤ ਕਿਤਾਬ ਬਾਰੇ ਸੁਆਲ ਜੁਆਬ ਹੋਣਗੇ।

ਇਸ ਕਿਤਾਬ ਪੜਚੋਲ ਦੇ ਦੂਜੇ ਭਾਗ ਵਿਚ ਸ. ਇੰਦਰਜੀਤ ਸਿੰਘ ਜੀ ਗੋਗੋਆਣੀ ਜੀ ਵਲੋਂ ਸੰਪਾਦਿਤ ਕੀਤੀ ਗਈ ਪੁਸਤਕ ਗਿਆਨੀ ਦਿੱਤ ਸਿੰਘ ਅਤੇ ਸਿੱਖ ਮਸਲੇ {ਖਾਲਸਾ ਸਮਾਚਾਰ ਲਾਹੌਰ ਦੇ ਸੰਪਾਦਕੀ ਲੇਖ} ਬਾਰੇ ਪੰਜਾਬ ਯੁਨੀਵਰਸਿਟੀ ਵਿਚ ਖੋਜਾਰਥੀ ਸ.ਪਰਮਵੀਰ ਸਿੰਘ ਵਲੋਂ ਪਰਚਾ ਪੜ੍ਹਿਆ ਜਾਵੇਗਾ ਅਤੇ ਸ. ਪਰਮਪਾਲ ਸਿੰਘ (ਸਿੱਖ ਚਿੰਤਕ) ਵਲੋਂ ਕੁੰਜੀਵਤ ਭਾਸ਼ਣ ਤੋਂ ਬਾਅਦ ਕਿਤਾਬ ਬਾਰੇ ਸੁਆਲ ਜੁਆਬ ਹੋਣਗੇ।

ਇਸ ਸਮਾਗਮ ਦੇ ਪ੍ਰਬੰਧਕਾਂ ਵਲੋਂ ਹਰੇਕ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: