ਸਿਆਸੀ ਖਬਰਾਂ » ਸਿੱਖ ਖਬਰਾਂ

ਸ਼੍ਰੋ.ਗੁ.ਪ੍ਰ.ਕਮੇਟੀ ਕੋਲ ਜਮ੍ਹਾ ਹੋਏ ਪੁਰਾਣੇ ਨੋਟ ਬਦਲਣ ਵਿਚ ਭਾਰਤੀ ਰਿਜ਼ਰਵ ਬੈਂਕ ਕਰ ਰਿਹੈ ਤਿੜ-ਫਿੜ

January 4, 2019 | By

ਚੰਡੀਗੜ੍ਹ: ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੁਰਾਣੇ 100, 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਮਗਰੋਂ ਪੂਰੇ ਭਾਰਤੀ ਉਪ-ਮਹਾਦੀਪ ਖਿੱਤੇ ਵਿਚ ਲੋਕਾਂ ਨੂੰ ਆਪਣੇ ਹੀ ਰੁਪਈਏ ਬਦਲਾਉਣ ਲਈ ਕੰਮ ਕਾਰ ਛੱਡ ਕੇ ਬੈਂਕਾਂ ਦੀਆਂ ਕਤਾਰਾਂ ਵਿਚ ਕਈ-ਕਈ ਦਿਨ ਖੜ੍ਹੇ ਹੋਣਾ ਪਿਆ। ਨੋਟਬੰਦੀ ਤੋਂ ਬਾਅਦ ਵਾਪਸ ਜਮ੍ਹਾਂ ਹੋਏ ਰੁਪਈਆਂ ਦੇ ਅੰਕੜਿਆਂ ਤੋਂ ਇਹ ਸਾਹਮਣੇ ਆ ਚੁੱਕਿਐ ਕੇ ਭਾਜਪਾ ਸਰਕਾਰ ਦੇ ਇਸ ਫੈਸਲੇ ਦਾ ਲੋਕਾਂ ਨੂੰ ਖੱਜਲ-ਖੁਆਰੀ ਤੋਂ ਛੁੱਟ ਹੋਰ ਕੋਈ ਲਾਹਾ ਨਹੀਂ ਮਿਲਿਆ।

ਹਾਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨਾਂ ਵਿਚ ਸੰਗਤ ਵਲੋਂ ਭੇਂਟ ਕੀਤੇ ਗਏ ਪੁਰਾਣੇ ਬੰਦ ਹੋ ਚੁੱਕੇ ਨੋਟਾਂ ਨੂੰ ਬਦਲਾਉਣ ਵਿਚ  ਕਮੇਟੀ ਨੂੰ ਮੁਸ਼ਕਲ  ਹੰਡਾਉਣੀ ਪੈ ਰਹੀ ਹੈ।

31 ਮਾਰਚ 2017 ਤੋਂ ਬਾਅਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨਾਂ ਵਿਚ ਬੰਦ ਹੋ ਚੁੱਕੇ ਨੋਟ ਸੰਗਤਾਂ ਵਲੋਂ ਭੇਂਟ ਕੀਤੇ ਜਾਂਦੇ ਰਹੇ ਸਨ। 31 ਮਾਰਚ 2017 ਤੋਂ ਲੈ ਕੇ 31 ਜੁਲਾਈ 2017 ਤੀਕ ਕੁਲ 30 ਲੱਖ 45 ਹਜਾਰ ਰੁਪਏ ਦੇ ਮੁੱਲ ਵਾਲੇ ਪੁਰਾਣੇ ਨੋਟ ਸੰਗਤਾਂ ਵਲੋਂ ਭੇਂਟ ਕੀਤੇ ਗਏ।

ਤੇਜਾ ਸਿੰਘ ਸਮੁੰਦਰੀ ਹਾਲ ਦੀ ਤਸਵੀਰ।

31 ਜੁਲਾਈ ਤੋਂ ਬਾਅਦ ਆਏ ਪੁਰਾਣੇ ਨੋਟਾਂ ਨੂੰ “ਖੋਟੇ ਸਿੱਕੇ ਦੀ ਗੋਲਕ” ਵਿਚ ਸ਼ਾਮਲ ਕਰ ਲਿਆ ਗਿਆ। ਜਿਸ ਦਾ ਕਿ ਕੋਈ ਹਿਸਾਬ- ਕਿਤਾਬ ਨਹੀਂ ਰੱਖਿਆਂ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਸਕੱਤਰ ਡਾ.ਰੂਪ ਸਿੰਘ ਜੀ ਨੇ ਦੱਸਿਆ ਕਿ “ਸ਼੍ਰੋਮਣੀ ਕਮੇਟੀ ਵਲੋਂ ਭਾਰਤੀ ਰਿਜਰਵ ਬੈਂਕ ਨੂੰ ਪੁਰਾਣੇ ਨੋਟ ਬਦਲਵਾਉਣ ਲਈ ਜਦੋਂ ਚਿੱਠੀ ਲਿਖੀ ਗਈ ਸੀ ਤਾਂ ਰਿਜ਼ਰਵ ਬੈਂਕ ਨੇ ਪੁਰਾਣੇ ਨੋਟ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ”

“ਹੁਣ ਫੇਰ ਕਮੇਟੀ ਵਲੋਂ ਰਿਜ਼ਰਵ ਬੈਂਕ ਦੇ ਗਵਰਨਰ ਚਿੱਠੀ ਲਿਖ ਕੇ ਪੁਰਾਣੇ ਨੋਟ ਬਦਲਣ ਲਈ ਅਪੀਲ ਕੀਤੀ ਹੈ।”


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: