ਸਿੱਖ ਖਬਰਾਂ

ਸਿੱਖ ਵਕੀਲ ਨੂੰ ਅਦਾਲਤ ‘ਚ ਦਾਖਲ ਹੋਣ ਤੋਂ ਰੋਕਣ ਦਾ ਮਾਮਲਾ: ਸੁਰੱਖਿਆ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ

February 9, 2019 | By

ਚੰਡੀਗੜ੍ਹ : ਸਿੱਖ ਰਹੁ-ਰੀਤਾਂ ਅਨੁਸਾਰ ਕਿਰਪਾਨ – ਸ੍ਰੀ ਸਾਹਿਬ ਅੰਮ੍ਰਿਤਧਾਰੀ ਸਿਖਾਂ ਲਈ ਬਹੁਤ ਅਹਿਮ ਹੈ, ਗੁਰੂ ਗੋਬਿੰਦ ਸਿੰਘ ਜੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਸਾਜ ਕੇ ਸਿੱਖ ਨੂੰ ਜੋ ਪੰਜ ਕਕਾਰ ਬਖਸ਼ੇ ਗਏ ਸਨ ਕਿਰਪਾਨ ਉਹਨਾਂ ਵਿਚੋਂ ਇੱਕ ਸਿੱਖ ਪਛਾਣ ਦੀ ਜਾਣਕਾਰੀ ਦੀ ਘਾਟ ਅਤੇ ਮੁਲਕਾਂ ਦੀਆਂ ਸਰਕਾਰੀ ਨੀਤੀਆਂ ਕਾਰਨ ਸਿੱਖਾਂ ਨੂੰ ਕਈ ਵਾਰ ਕਿਰਪਾਨ ਪਹਿਨਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੰਬਈ ਦੇ ਸਿੱਖ ਵਕੀਲ ਸਰਦਾਰ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਕਿਰਪਾਨ ਧਾਰਨ ਕੀਤੀ ਹੋਣ ਕਰਕੇ ਸੁਰੱਖਿਆ ਗਾਰਡ ਵਲੋਂ ਸੁਪਰੀਮ ਕੋਰਟ ਵਿੱਚ ਦਾਖਲ ਹੋਣੋਂ ਰੋਕਿਆ ਗਿਆ।

ਸਰਦਾਰ ਅਮ੍ਰਿਤਪਾਲ ਸਿੰਘ ਨੇ ਭਾਰਤੀ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ।

ਮੁੰਬਈ ਦੇ ਰਹਿਣ ਵਾਲੇ ਵਕੀਲ ਸਰਦਾਰ ਅਮ੍ਰਿਤਪਾਲ ਸਿੰਘ ਖਾਲਸਾ ਦੀ ਤਸਵੀਰ।

ਖਬਰਖਾਨੇ ਤੋਂ ਆਈ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਵਲੋਂ ਸਰਦਾਰ ਅਮ੍ਰਿਤਪਾਲ ਸਿੰਘ ਵਲੋਂ ਸੁਰੱਖਿਆ ਮੁਲਾਜ਼ਮਾਂ ਖਿਲਾਫ ਕੀਤੀ ਗਈ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ।

ਵਕੀਲ ਅਮ੍ਰਿਤਪਾਲ ਸਿੰਘ ਨੇ ਦੱਸਿਆ ਕੇ ਸੰਵਿਧਾਨ ਹਰੇਕ ਨੂੰ ਆਪਣੇ ਧਾਰਮਿਕ ਵਿਸ਼ਵਾਸ ਦਾ ਪਾਲਣ ਕਰਨ ਦਾ ਹੱਕ ਦੇਂਦਾ ਹੈ ਅਤੇ ਮੈਨੂੰ ਮੇਰੀ ਹਰ ਅਦਾਲਤੀ ਫੇਰੀ ਮੌਕੇ ਬੇਇਜ਼ਤ ਕੀਤੀ ਜਾਂਦਾ ਰਿਹਾ ਹੈ।

ਸਿੱਖ ਵਕੀਲ ਅਮ੍ਰਿਤਪਾਲ ਸਿੰਘ ਖਾਲਸਾ ਨੇ ਇਹ ਮੰਗ ਕੀਤੀ ਹੈ ਕੇ ਸੁਰੱਖਿਆ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਹੋਰ ਨੌਜਵਾਨ ਅਮ੍ਰਿਤਧਾਰੀ ਵਕੀਲਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਚੋਂ ਨਾ ਲੰਘਣਾ ਪਵੇ।

ਅਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਕਿਰਪਾਨ ਹਰੇਕ ਅਮ੍ਰਿਤਧਾਰੀ ਸਿੱਖ ਦੇ ਸਰੀਰਕ ਅੰਗ ਦੇ ਵਾਂਗ ਹੈ ਉਹਨਾਂ ਕਿਹਾ ਕਿ ਮੈਂ ਨਿਰਧਾਰਤ ਕਿਰਪਾਨ ਦੇ ਆਕਾਰ ਨਾਲੋਂ ਵੱਡੀ ਕਿਰਪਾਨ ਪਾਈ ਹੈ, ਇਸ ਕਰਕੇ ਮੈਂ ਆਰਟੀਆਈ ਦਾਖਲ ਕੀਤੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਅਦਾਲਤ ਅੰਦਰ ਦਾਖਲ ਹੋਣ ਲਈ ਕਿਰਪਾਨ ਦਾ ਨਿਰਧਾਰਤ ਆਕਾਰ ਕਿੰਨਾ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: