ਸਿਆਸੀ ਖਬਰਾਂ

ਯੂਨਾਈਟਿਡ ਸਿੱਖ ਪਾਰਟੀ ਵੱਲੋਂ ਬੀਬੀ ਖਾਲੜਾ ਦੇ ਸਮਰਥਨ ਦਾ ਐਲਾਨ –ਜਸਵਿੰਦਰ ਸਿੰਘ ਰਾਜਪੁਰਾ

March 18, 2019 | By

ਅੰਮ੍ਰਿਤਸਰ (ਨਰਿੰਦਰਪਾਲ ਸਿੰਘ) : ਅੱਜ ਅੰਮ੍ਰਿਤਸਰ ਵਿਖੇ ਯੂਨਾਈਟਿਡ ਸਿੱਖ ਪਾਰਟੀ ਦੇ ਵਫਦ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਉਹ੍ਹਨਾਂ ਦੇ ਘਰ ਵਿਖੇ ਮੁਲਾਕਾਤ ਕੀਤੀ ,ਇਸੇ ਦੌਰਾਨ ਪਾਰਟੀ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ,ਭਾਈ ਜਸਵਿੰਦਰ ਸਿੰਘ ਰਾਜਪੁਰਾ ,ਭਾਈ ਸਰਵਣ ਸਿੰਘ, ਭਾਈ ਬਲਜੀਤ ਸਿੰਘ ਅਤੇ ਭਾਈ ਹਰਚੰਦ ਸਿੰਘ ਮੰਡਿਆਣਾ ਨੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਲੋਕ ਸਭਾ ਚੋਣਾਂ ਦੇ ਵਿਚ ਬਿਨ੍ਹਾ ਕਿਸੇ ਸ਼ਰਤ ਤੋਂ ਜੈਕਾਰਿਆਂ ਦੀ ਗੁੰਜ ਵਿਚ ਸਮਰਥਨ ਦਾ ਐਲਾਨ ਕੀਤਾ ਗਿਆ

ਇਸ ਮੌਕੇ ਤੇ ਯੂਨਾਈਟਿਡ ਸਿੱਖ ਪਾਰਟੀ ਦੇ ਮੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਅਸੀ ਭਾਈ ਜਸਵੰਤ ਸਿੰਘ ਖਾਲੜਾਂ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹਾਂ ਸੋ ਅਸੀ ਅੱਜ ਉਹਨ੍ਹਾ ਦੇ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਸਮਰਥਨ ਦਾ ਐਲਾਨ ਕੀਤਾ ਹੈ ਤੇ ਪੂਰੀ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਬੀਬੀ ਖਾਲੜਾ ਦੇ ਹੱਕ ਵਿਚ ਨਿਤਰਨਾ ਚਾਹੀਦਾ ਦਾ ਹੈ ਕਿਉਕਿ ਪੰਜਾਬ ਦੀ ਅਖੌਤੀ ਲੀਡਰਸ਼ਿਪ ਵੱਲੋਂ ਪੰਥ ਅਤੇ ਪੰਜਾਬ ਨੂੰ ਰਸਾਤਲ ਵਿਚ ਲੈ ਕੇ ਜਾ ਰਹੀ ਹੈ, ਜਿਨੇ ਵੀ ਕੌਮੀ ਮੁੱਦੇ ਹਨ ਭਾਵੇਂ ਉਹ ਪੰਜਾਬ ਦੀ ਕਿਸਾਨੀ ਦਾ ਉਜਾੜਾ ਹੋਵੇ, ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਹੋਵੇ ,ਪੰਜਾਬੀ ਬੋਲਦੇ ਇਲਾਕੇ ਹੋਣ ਜਾ ਫਿਰ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਹੋਵੇ ਅਤੇ ਭਾਵੇਂ ਪੰਜਾਬ ਵਿਚ ਵੱਗ ਰਹੇ ਨਸ਼ੇ ਹੋਣ ਸਾਰੇ ਮੁੱਦਿਆ ਸਾਡੇ ਅਖੌਤੀ ਲੀਡਰ ਮੋਨ ਧਾਰ ਕੇ ਬੈਠੇ ਹਨ ,ਸਾਨੂੰ ਅੱਜ ਲੋੜ ਹੈ ਬੀਬੀ ਖਾਲੜਾ ਵਰਗੇ ਹੱਕ ਸੱਚ ਦੀ ਗੱਲ ਕਰਨ ਵਾਲਿਆਂ ਦੀ ਤਾਂ ਕੇ ਡੁੱਬ ਰਹੇ ਪੰਜਾਬ ਨੂੰ ਬਚਾਇਆ ਜਾ ਸਕੇ ।ਸਾਡੀ ਪਾਰਟੀ ਵੱਲੋਂ ਲੋਕ ਸਭਾ ਦੀ ਦੀਆਂ ਵੋਟਾਂ ਤੱਕ ਬੀਬੀ ਜੀ ਦੇ ਨਾਲ ਪਿੰਡ ਪਿੰਡ ਜਾ ਕੇ ਪ੍ਰਚਾਰ ਕੀਤਾ ਜਾਏਗਾ ।

ਅੱਗੇ ਉਹਨ੍ਹਾਂ ਅਕਾਲੀ ਦਲ ਟਕਸਾਲੀ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਤੁਸੀ ਵਾਕਿਆਂ ਹੀ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਹੋ ਤਾਂ ਖਡੂਰ ਸਾਹਿਬ ਹਲਕੇ ਤੋਂ ਆਪਣੇ ਲੋਕ ਸਭਾ ਉਮੀਦਵਾਰ ਦਾ ਨਾਂ ਵਾਪਿਸ ਲਿਆ ਜਾਵੇ ਨਹੀ ਤਾਂ ਪੰਥ ਤੁਹਾਨੂੰ ਵੀ ਦੁਜਾ ਬਾਦਲ ਹੀ ਸਮਝੇਗਾ ।

ਇਸ ਮੌਕੇ ਤੇ ਡਾ.ਹਰਨੇਕ ਸਿੰਘ ,ਭਾਈ ਗੁਰਿੰਦਰ ਸਿੰਘ ਬਧੌਛੀ,ਭਾਈ ਨਰਿੰਦਰ ਸਿੰਘ ਰਾਏਪੁਰ, ਭਾਈ ਗੁਰਦੇਵ ਸਿੰਘ ਜਾਂਸਲਾ ਅਤੇ ਵੱਡੀ ਗੀਣਤੀ ਵਿਚ ਸਿੱਖ ਨੌਜਵਾਨ ਹਾਜਰ ਸਨ


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: