ਆਮ ਖਬਰਾਂ

ਲਖਨਊ ਚ ਹਿੰਦੂਤਵੀ ਭੀੜ ਨੇ ਦੋ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ

March 7, 2019 | By

ਚੰਡੀਗੜ੍ਹ: ਉੱਤਰ ਪ੍ਰਦੇਸ਼ ਵਿਚ ਹਿੰਦੂਤਵੀਆਂ ਵਲੋਂ ਦੋ ਕਸ਼ਮੀਰੀ ਕਿਰਤਕਾਰਾਂ ਦੀ ਮਾਰਕੁੱਟ ਕਰਨ ਦੇ ਦ੍ਰਿਸ਼ ਬਿਜਾਲ (ਇੰਟਰਨੈਟ) ਉੱਤੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਸੁੱਕੇ ਮੇਵੇ ਵੇਚਣ ਵਾਲੇ ਦੋ ਕਸ਼ਮੀਰੀਆਂ, ਜਿਨ੍ਹਾਂ ਦੇ ਨਾਂ ਮੁਹੰਮਦ ਅਫਜ਼ਲ ਨਾਇਕ ਅਤੇ ਅਬਦੁਲ ਸਲੀਮ ਹਨ, ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਵਿਚ ਹਿੰਦੂਤਵੀਆਂ ਦੀ ਭੀੜ ਵਲੋਂ ਨਿਸ਼ਾਨਾ ਬਣਾਇਆ ਗਿਆ ਤੇ ਉਨ੍ਹਾਂ ਦੀ ਭਾਰੀ ਕੁੱਟਮਾਰ ਕੀਤੀ ਗਈ।

ਲਖਨਊ ਚ ਹਿੰਦੂਤਵੀ ਭੀੜ ਨੇ ਦੋ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ

ਕੁੱਟਮਾਰ ਦੇ ਦ੍ਰਿਸ਼ ਸਾਹਮਣੇ ਆਉਣ ਤੋਂ ਬਾਅਦ ਕਸ਼ਮੀਰ ਚ ਭਾਰਤ ਪੱਖੀ ਸਿਆਸਤਦਾਨ ਤੇ ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਇਸ ਨਾਲ ਕਸ਼ਮੀਰ ਚ ‘ਇੰਡੀਆ ਦੇ ਵਿਚਾਰ’ (ਆਈਡੀਆ ਆਫ ਇੰਡੀਆ) ਨੂੰ ਨੁਕਸਾਨ ਪੁੱਜੇਗਾ।

ਮੁਹੰਮਦ ਅਫਜ਼ਲ ਨਾਇਕ ਅਤੇ ਅਬਦੁਲ ਸਲੀਮ ਨੇ ਬਾਅਦ ਵਿਚ ਖਬਰਨਵੀਸਾਂ ਨੂੰ ਦੱਸਿਆ ਕਿ ਉਹ ਬੀਤੇ ਵੀਹ ਸਾਲਾਂ ਲਖਨਊ ਵਿਚ ਕਿਰਤ ਕਰਨ ਲਈ ਆਉਂਦੇ ਹਨ ਤੇ ਉਨ੍ਹਾਂ ਨੂੰ ਬਿਲਕੁਲ ਇਹ ਉਮੀਦ ਨਹੀਂ ਸੀ ਕਿ ਲੋਕ ਇੰਝ ਉਨ੍ਹਾਂ ਨੂੰ ‘ਦਹਿਸ਼ਤਗਰਦ’ ਗਰਦਾਨ ਕੇ ਕੁੱਟਣਾ-ਮਾਰਨਾ ਸ਼ੁਰੂ ਕਰ ਦੇਣਗੇ।

ਜ਼ਿਕਰਯੋਗ ਹੈ ਕਿ ਪੁਲਵਾਮਾ ਵਿਚ ਇਕ ਫਿਦਾਈਨ ਹਮਲੇ ਚ 40 ਸੀ.ਆਰ.ਪੀ.ਐਫ. ਵਲਿਆਂ ਦੇ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਹਿੰਦੂਤਵੀਆਂ ਵਲੋਂ ਭਾਰਤੀ ਉਪਮਹਾਂਦੀਪ ਦੇ ਦੂਜੇ ਸੂਬਿਆਂ ਵਿਚ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,