ਵੀਡੀਓ

ਐਨ.ਆਈ.ਏ. ਨੇ ਜੱਗੀ, ਸ਼ੇਰਾ, ਬੱਗਾ, ਗੁਗਨੀ ਤੇ ਅਨਿਲ ਨੂੰ ਅਮਿਤ ਅਰੋੜਾ ਮਾਮਲੇ ਚ ਪੇਸ਼ ਕੀਤਾ

March 20, 2019 | By

ਚੰਡੀਗੜ੍ਹ/ਮੁਹਾਲੀ: ਭਾਰਤੀ ਜਾਂਚ ਏਜੰਸੀ ਐਨ.ਆਈ.ਏ. ਵਲੋਂ ਅੱਜ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਸਮੇਤ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ, ਧਰਮਿੰਦਰ ਸਿੰਘ ਗੁਗਨੀ ਅਤੇ ਅਨਿਲ ਕਾਲਾ ਨੂੰ ਮੁਹਾਲੀ ਸਥਿਤ ਖਾਸ ਐਨ.ਆਈ.ਏ. ਅਦਾਲਤ ਵਿਚ ਪੇਸ਼ੀ ਲਈ ਲਿਆਂਦਾ ਗਿਆ। ਪਤਾ ਲੱਗਾ ਹੈ ਕਿ ਐਨ.ਆਈ.ਏ. ਨੇ ਉਨ੍ਹਾਂ ਨੂੰ ਸਿਵ ਸੈਨਾ ਆਗੂ ਅਮਿਤ ਅਰੋੜਾ ਉੱਤੇ ਫਰਵਰੀ 2016 ਵਿਚ ਹੋਏ ਕਥਿਤ ਹਮਲੇ ਦੇ ਮਾਮਲੇ ਵਿਚ ਪੇਸ਼ ਕੀਤਾ ਹੈ।

ਰਮਦੀਪ ਸਿੰਘ ਬੱਗਾ (ਅੱਗੇ/ਖੱਬੇ) ਅਤੇ ਜਗਤਾਰ ਸਿੰਘ ਜੱਗੀ (ਪਿੱਛੇ/ਸੱਜੇ) ਪੁਲਿਸ ਹਿਰਾਸਤ ਵਿਚ

ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਪੁਲਿਸ ਨੇ ਅਮਿਤ ਅਰੋੜਾ ਉੱਤੇ ਹੋਏ ਹਮਲੇ ਦੀ ਘਟਨਾ ਨੂੰ ਡਰਾਮਾ ਦੱਸਦਿਆਂ ਇਹ ਦਾਅਵਾ ਕੀਤਾ ਸੀ ਕਿ ਅਮਿਤ ਅਰੋੜਾ ਨੇ ਪੁਲਿਸ ਗਾਰਦ ਹਾਸਲ ਕਰਨ ਲਈ ਆਪ ਹੀ ਸਰੀਏ ਨਾਲ ਜਖਮ ਲਏ ਸਨ। ਇਸ ਮਾਮਲੇ ਚ ਪੁਲਿਸ ਨੇ ਅਮਿਤ ਅਰੋੜਾ ਉੱਤੇ ਭਾਰਤੀ ਸਜ਼ਾਵਲੀ ਦੀ ਧਾਰਾ 420 ਤਹਿਤ ਧੋਖਾਧੜੀ ਦਾ ਇਕ ਮਾਮਲਾ ਵੀ ਦਰਜ਼ ਕਰ ਲਿਆ ਸੀ ਪਰ ਬਾਅਦ ਵਿਚ ਭਾਰਤੀ ਜਾਚ ਏਜੰਸੀ ਐਨ.ਆਈ.ਏ. ਨੇ ਉਕਤ ਕਥਿਤ ਹਮਲੇ ਨੂੰ ਸਹੀ ਦੱਸਣਾ ਸ਼ੁਰੂ ਕਰ ਦਿੱਤਾ ਤੇ ਇਸ ਮਾਮਲੇ ਵਿਚ ਸਿੱਖ ਨੌਜਵਾਨਾਂ ਨੂੰ ਨਾਮਜਦ ਕਰ ਲਿਆ ਹੈ।

ਹਰਦੀਪ ਸਿੰਘ ਸ਼ੇਰਾ

ਦੱਸਣਯੋਗ ਹੈ ਕਿ ਇਸ ਕੇਸ ਵਿਚ ਐਨ.ਆਈ.ਏ. ਨੇ ਕੁੱਲ ਅੱਠ ਜਣਿਆਂ ਉੱਤੇ ਮਾਮਲਾ ਦਰਜ਼ ਕੀਤਾ ਹੈ ਤੇ ਇਨ੍ਹਾਂ ਵਿਚੋਂ ਤਿੰਨ ਜਣਿਆਂ- ਹਰਮੀਤ ਸਿੰਘ ਪੀ.ਐਚ.ਡੀ., ਗੁਰਸ਼ਰਨਬੀਰ ਸਿੰਘ ਅਤੇ ਗੁਰਜੰਟ ਸਿੰਘ ਆਸਟ੍ਰੇਲੀਆ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ।

ਅੱਜ ਪੇਸ਼ ਕੀਤੇ ਗਏ ਨੌਜਵਾਨਾਂ ਵਿਚੋਂ ਹਰਦੀਪ ਸਿੰਘ ਸ਼ੇਰਾ ਨੂੰ ਬਠਿੰਡਾ ਜੇਲ੍ਹ ਵਿਚੋਂ ਲਿਆਂਦਾ ਗਿਆ ਸੀ ਜਦੋਂਕਿ ਬਾਕੀ ਚਾਰਾਂ ਨੂੰ ਨਾਭਾ ਜੇਲ੍ਹ ਵਿਚੋਂ ਲਿਆ ਕੇ ਪੇਸ਼ ਕੀਤਾ ਗਿਆ।

ਧਰਮਿੰਦਰ ਸਿੰਘ ਗੁਗਨੀ ਪੁਲਿਸ ਹਿਰਾਸਤ ਵਿਚ

ਅੱਜ ਦੀ ਪੇਸ਼ੀ ਦੌਰਾਨ ਬਚਾਅ ਪੱਖ ਵਲੋਂ ਵਕੀਲ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ। ਅਦਲਤੀ ਕਾਰਵਾਈ ਬਾਰੇ ਸਿੱਖ ਸਿਆਸਤ ਨਾਲ ਗੱਲ ਕਰਦਿਆਂ ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਐਨ.ਆਈ.ਏ. ਦੀ ਖਾਸ ਅਦਾਲਤ ਦੇ ਜੱਜ ਸ. ਨਿਰਭਉ ਸਿੰਘ ਗਿੱਲ ਵਲੋਂ ਬਾਅਦ ਦੁਪਹਿਰ ਛੁੱਟੀ ਉੱਤੇ ਚਲੇ ਜਾਣ ਕਾਰਨ ਅੱਜ ਕੋਈ ਵੀ ਅਦਾਲਤੀ ਕਾਰਵਾਈ ਨਹੀਂ ਹੋ ਸਕੀ। ਇਸ ਮਾਮਲੇ ਵਿਚ ਹੁਣ ਅਗਲੀ ਤਰੀਕ 4 ਅਪ੍ਰੈਲ ਮਿੱਥੀ ਗਈ ਹੈ ਜਿਸ ਦਿਨ ਮੁੜ ਪੰਜਾਂ ਨਜ਼ਰਬੰਦਾਂ ਨੂੰ ਪੇਸ਼ ਕੀਤੇ ਜਾਣ ਦੇ ਅਸਾਰ ਹਨ।

ਵਕੀਲ ਸ. ਜਸਪਾਲ ਸਿੰਘ ਮੰਝਪੁਰ ਦੀ ਪੱਤਰਕਾਰਾਂ ਨਾਲ ਗਲੱਬਾਤ ਕਰਦਿਆਂ ਦੀ ਇੱਕ ਪੁਰਾਣੀ ਤਸਵੀਰ

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਭਾਵੇਂ ਇਸ ਮਾਮਲੇ ਵਿਚ ਐਨ.ਆਈ.ਏ. ਨੇ ਚਲਾਣ ਪੇਸ਼ ਕਰ ਦਿੱਤਾ ਪਰ ਐਨ.ਆਈ.ਏ. ਵਲੋਂ ਗਵਾਹਾਂ ਤੇ ਉਨ੍ਹਾਂ ਦੀਆਂ ਗਵਾਹੀਆਂ ਦਾ ਵੇਰਵਾ ਬਚਾਅ ਪੱਖ ਨੂੰ ਨਾ ਦੇਣ ਲਈ ਅਦਾਲਤ ਵਿਚ ਅਰਜੀ ਲਾ ਦਿੱਤੀ ਗਈ ਸੀ ਜਿਸ ਕਾਰਨ ਹਾਲੀ ਉਨ੍ਹਾਂ ਨੂੰ ਚਲਾਣ ਦੀਆਂ ਨਕਲਾਂ ਨਹੀਂ ਮਿਲ ਸਕੀਆਂ। ਉਨ੍ਹਾਂ ਕਿਹਾ ਕਿ ਬਚਾਅ ਪੱਖ ਨੇ ਐਨ.ਆਈ.ਏ. ਦੀ ਅਰਜੀ ਬਾਰੇ ਆਪਣਾ ਪੱਖ ਪਹਿਲੀਆਂ ਤਰੀਕਾਂ ਦੌਰਾਨ ਐਨ.ਆਈ.ਏ. ਨੂੰ ਦੱਸ ਦਿੱਤਾ ਸੀ ਤੇ ਇਸ ਬਾਰੇ ਆਉਂਦੇ ਦਿਨਾਂ ਵਿਚ ਫੈਸਲਾ ਆਉਣ ਦੀ ਆਸ ਹੈ ਜਿਸ ਤੋਂ ਬਾਅਦ ਹੀ ਬਚਾਅ ਪੱਖ ਨੂੰ ਚਲਾਣ ਦੀਆਂ ਨਕਲਾਂ ਮਿਲ ਸਕਣਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।