ਆਮ ਖਬਰਾਂ

ਕੁਪਵਾੜਾ ਵਿਚ 56 ਘੰਟੇ ਚੱਲਿਆ ਮੁਕਾਬਲਾ: 2 ਖਾੜਕੂ ਤੇ 5 ਪੁਲਿਸ ਤੇ ਸੀ.ਆਰ.ਪੀ.ਐਫ ਵਾਲੇ ਹਲਾਕ

March 3, 2019 | By

ਸ਼੍ਰੀਨਗਰ: ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ ਵਿਚ 56 ਘੰਟੇ ਚੱਲੇ ਮੁਕਾਬਲੇ ਦੌਰਾਨ 2 ਕਸ਼ਮੀਰੀ ਲੜਾਕੂਆਂ ਤੇ 5 ਪੁਲਿਸ ਤੇ ਸੀ.ਆਰ.ਪੀ.ਐਫ ਵਾਲਿਆਂ ਦੇ ਮਾਰੇ ਜਾਣ ਦੀ ਖਬਰ ਹੈ।

ਇਹ ਤਸਵੀਰ ਏ.ਐਨ.ਆਈ. ਦੇ ਟਵਿੱਟਰ ਖਾਤੇ ਤੋਂ ਧੰਨਵਾਦ ਸਹਿਤ ਲਈ ਗਈ ਹੈ

ਕਸ਼ਮੀਰੀ ਖਾੜਕੂਆਂ ਨਾਲ ਭਾਰਤੀ ਟੁਕੜੀਆਂ ਦਾ ਇਹ ਮੁਕਾਬਲਾ ਸ਼ੁੱਕਰਵਾਰ ਸਵੇਰੇ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਕਿ ਉੱਤਰੀ ਕਸ਼ਮੀਰ ‘ਚ ਕੁਪਵਾੜਾ ਦੇ ਬਾਬਗੌਂਡ ਇਲਾਕੇ ਚ ਭਾਰਤੀ ਟੁਕੜੀਆਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ।

ਖਬਰਖਾਨੇ ਮੁਤਾਬਕ ਸਰਕਾਰੀ ਅਫਸਰਾਂ ਦਾ ਕਹਿਣਾ ਹੈ ਕਿ ਉਹਨਾਂ ਇਸ ਗੱਲ ਦਾ ਹਾਲੀ ਪਤਾ ਲਾਉਣਾ ਹੈ ਕਿ ਇਸ ਲੰਮੇ ਮੁਕਾਬਲੇ ਚ ਮਾਰੇ ਜਾਣ ਵਾਲੇ ਖਾੜਕੂ ਕਿਸ ਖਾੜਕੂ ਜਥੇਬੰਦੀ ਜਾਂ ਧੜੇ ਨਾਲ ਸੰਬੰਧਤ ਸਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: