ਆਮ ਖਬਰਾਂ

ਮੁਹਾਲੀ ਦੇ 7 ਫੇਜ਼ (ਕਾਰਖਾਨਾ ਇਲਾਕੇ) ਵਿਚ ਭਿਆਨਕ ਅੱਗ ਲੱਗੀ; ਲਪਟਾਂ ਨੇ ਅਸਮਾਨ ਛੂਹਿਆ

March 15, 2019 | By

ਮੁਹਾਲੀ: ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਕਾਰਖਨਿਆਂ ਵਾਲੇ ਇਲਾਕੇ ਚ ਸਥਿਤ ਇਕ ਰੰਗ ਦੇ ਕਾਰਖਾਨੇ ਚ ਅੱਜ ਬਾਅਦ ਦੁਪਹਿਰ ਅੱਗ ਲੱਗ ਗਈ। ਇਹ ਅੱਗ ਇੰਨੀ ਜ਼ੋਰ ਨਾਲ ਵਧੀ ਕਿ ਇਸ ਵਲੋਂ ਨਾਲ ਲੱਗਦੇ ਇਕ ਹੋਰ ਕਾਰਖਾਨੇ ਨੂੰ ਆਪਣੀ ਲਪੇਟ ਵਿਚ ਲੈ ਲੈਣ ਦੀਆਂ ਖਬਰਾਂ ਹਨ।

ਕਾਰਖਾਨੇ ਚ ਲੱਗੀ ਅੱਗ ਦੀ ਤਸਵੀਰ

ਕਈ ਮੰਜਲਾਂ ਦੀਆਂ ਇਮਾਰਤਾਂ ਨਾਲੋਂ ਵੀ ਉੱਚੀਆਂ ਉੱਠ ਰਹੀਆਂ ਅੱਗ ਦੀਆਂ ਲਾਟਾਂ ਕਾਫੀ ਦੂਰ ਤੋਂ ਵਿਖਾਈ ਦੇ ਰਹੀਆਂ ਹਨ ਤੇ ਅੱਗ ਕਾਰਨ ਉੱਠ ਰਿਹਾ ਕਾਲਾ ਧੂਆਂ ਅਸਮਾਨ ਨੂੰ ਢੱਕ ਰਿਹਾ ਹੈ।

⊕ ਅੱਗ ਦੇ ਦ੍ਰਿਸ਼ (ਵੀਡੀਓ) ਵੇਖਣ ਲਈ ਇਹ ਖਬਰ ਖੋਲ੍ਹੋ → MASSIVE FIRE BREAKS OUT IN A FACTORY IN MOHALI (VIDEO)

ਅੱਗ ਬੁਝਾਉਣ ਵਾਲੇ ਦਸਤਿਆਂ ਨੂੰ ਅੱਗ ਉੱਤੇ ਕਾਬੂ ਪਾਉਣ ਲਈ ਕੜੀ ਮੁਸ਼ੱਕਤ ਕਰਨੀ ਪੈ ਰਹੀ ਹੈ।

ਲੋਕਾਂ ਨੂੰ ਅੱਗ ਨੇੜਿਓਂ ਹਟਾਉਂਦੇ ਹੋਏ ਪੁਲਿਸ ਵਾਲੇ

 

ਅੱਗ ਲੱਗਣ ਤੋਂ ਬਾਅਦ ਕਈ ਲੋਕ ਉਸ ਕਾਰਖਾਨੇ ਦੇ ਬਾਹਰ ਇਕੱਠੇ ਹੋ ਗਏ ਸਨ ਜਿਸ ਨੂੰ ਅੱਗ ਲੱਗੀ ਸੀ। ਪੁਲਿਸ ਵਲੋਂ ਬਾਅਦ ਵਿਚ ਲੋਕਾਂ ਨੂੰ ਓਥੋਂ ਹਟਾਇਆ ਗਿਆ ਅੱਗ ਵਾਲੀ ਥਾਂ ਤੋਂ ਦੂਰ ਭੇਜਿਆ ਗਿਆ। ਆਖਰੀ ਖਬਰਾਂ ਮਿਲਣ ਤੱਕ ਵੀ ਅੱਗ ਬੁਝਾਊ ਦਸਤੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: