ਸਿਆਸੀ ਖਬਰਾਂ

ਸਾਰੀਆਂ ਧਿਰਾਂ ਬੀਬੀ ਖਾਲੜਾ ਨੂੰ ਪੰਥ ਅਤੇ ਪੰਜਾਬ ਦੀ ਉਮੀਦਵਾਰ ਵਜੋਂ ਸਵੀਕਾਰਨ : ਪੰਥਕ ਤਾਲਮੇਲ ਸੰਗਠਨ

March 14, 2019 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਵਿਚਰ ਰਹੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਪਛਾਣਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਮਨੁੱਖੀ ਅਧਿਕਾਰਾਂ ਦੀ ਪਹਿਰੇਦਾਰ ਨੂੰ ਬਤੌਰ ਪੰਥ ਅਤੇ ਪੰਜਾਬ ਦੀ ਉਮੀਦਵਾਰ ਵਜੋਂ ਸਵੀਕਾਰਨ ਅਤੇ ਖੱੁਦ ਖਡੂਰ ਸਾਹਿਬ ਦੇ ਮੈਦਾਨ ਤੋਂ ਬਾਹਰ ਰਹਿਣ।ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਸਰਦਾਰਨੀ ਖਾਲੜਾ ਦੇ ਪਤੀ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਹੱਕਾਂ ਲਈ ਕੁਰਬਾਨੀ ਦਿੱਤੀ ਹੈ।ਸਰਦਾਰ ਖਾਲੜਾ ਨੇ ਕੈਨੇਡਾ ਦੀ ਪਾਰਲੀਮੈਂਟ ਅਤੇ ਹੋਰ ਦੇਸ਼ਾਂ ਵਿਚ ਆਵਾਜ਼ ਬੁਲੰਦ ਕੀਤੀ ਕਿ ਕਿਵੇਂ ਪੰਜਾਬ ਅੰਦਰ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਹੈ। ਲਾਸ਼ਾਂ ਨੂੰ ਅਣਪਛਾਤੀਆਂ ਦਰਸਾ ਕੇ ਸਸਕਾਰ ਕਰ ਦਿੱਤਾ ਜਾਂਦਾ ਹੈ।ਕੌਮਾਂਤਰੀ ਪੱਧਰ’ਤੇ ਉਠਾਈ ਆਵਾਜ਼ ਦਾ ਡਾਇਰੈਕਟਰ ਜਨਰਲ ਪੁਲਿਸ ਕੇ.ਪੀ.ਐਸ. ਗਿਲ ਨੇ ਸਖਤ ਵਿਰੋਧ ਕੀਤਾ ਸੀ।ਜਦ ਕਿ ਸਰਦਾਰ ਖਾਲੜਾ ਨੇ ਬਹਿਸ ਕਰਨ ਦੀ ਖੁੱਲ੍ਹੀ ਚੁਣੌਤੀ ਦਿੱਤੀ ਸੀ।ਇਹੀ ਕਾਰਨ ਸਨ ਕਿ ਉਹ ਦੇਸ਼ ਪਰਤੇ ਹੀ ਸਨ ਤਾਂ ਕੁਝ ਚਿਰ ਬਾਅਦ ਸਤੰਬਰ 1995 ਵਿਚ ਤਰਨਤਾਰਨ ਦੀ ਪੁਲਿਸ ਨੇ ਉਹਨਾਂ ਨੂੰ ਅੰਮ੍ਰਿਤਸਰ ਸਥਿਤ ਰਿਹਾਇਸ਼ ਕਬੀਰ ਪਾਰਕ ਤੋਂ ਚੁੱਕ ਲਿਆ ਸੀ।ਉਸ ਤੋਂ ਬਾਅਦ ਉਹਨਾਂ ਦੀ ਕੋਈ ਉਘ ਸੁਘ ਨਹੀਂ ਹੈ।

ਗਿਆਨੀ ਕੇਵਲ ਸਿੰਘ ਨੇ ਕਿਹਾ ਹੈ ਕਿ ਸਰਦਾਰਨੀ ਖਾਲੜਾ ਵਲੋਂ ਉਸ ਰੂਹ ਨੂੰ ਜ਼ਿੰਦਾ ਰੱਖਦਿਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਧੀਨ ਮਨੁੱਖੀ ਹੱਕਾਂ ਲਈ ਨਿਰੰਤਰ ਸੰਘਰਸ਼ ਜਾਰੀ ਹੈ।ਮਨੁੱਖੀ ਹੱਕਾਂ ਦੀ ਰਾਖੀ ਹਰ ਚੋਣ ਦਾ ਮੁੱਦਾ ਹੋਣਾ ਚਾਹੀਦਾ ਹੈ।ਜਦੋਂ ਇਕ ਅਜਿਹੀ ਕਾਰਕੁੰਨ ਮੈਦਾਨ ਵਿਚ ਹੋਵੇ ਤਾਂ ਸਭ ਧਿਰਾਂ ਦਾ ਫਰਜ਼ ਬਣਦਾ ਹੈ ਕਿ ਉਹ ਨਿੱਜ ਤੋਂ ਉੱਪਰ ਉੱਠ ਕੇ ਪੰਥ ਅਤੇ ਪੰਜਾਬ ਦੇ ਉੱਚੇ ਕੱਦ ਲਈ ਸਮਰਪਿਤ ਹੋਣ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: