ਸਿੱਖ ਖਬਰਾਂ

ਇਤਿਹਾਸਕ ਵਿਰਾਸਤੀ ਯਾਦਗਾਰ ਨੂੰ ਢਾਉਣ ਤੇ ਰੋਕ ਲੱਗੇ ਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ: ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼

April 2, 2019 | By

30 ਸਿੱਖ ਜਥੇਬੰਦੀਆਂ ਦੇ ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਬੀਤੀ 30 ਮਾਰਚ ਰਾਤ 9 ਵਜੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਚਾਰ ਸੌ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੂੰ ਨਾਲ ਲੈ ਕੇ ਗੁਰਦੁਆਰਾ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਵਿਖੇ ਸਿੱਖ ਰਾਜ ਦੀ 180 ਸਾਲ ਪੁਰਾਣੀ ਨਿਸ਼ਾਨੀ ਦਰਸ਼ਨੀ ਡਿਊੜੀ ਤੇ ਹਮਲਾ ਕਰਕੇ ਢਾਉਣ ਦੀ ਘਟਨਾ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਤੇ ਧਾਰਮਿਕ ਕਾਰਵਾਈ ਦੀ ਮੰਗ ਕੀਤੀ ਅਲਾਇੰਸ ਦੇ ਬੁਲਾਰੇ ਪਰਮਪਾਲ ਸਿੰਘ ਸਭਰਾ ਸੁਖਦੇਵ ਸਿੰਘ ਫਗਵਾੜਾ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਉਕਤ ਦੋਸ਼ੀਆਂ ਸਮੇਤ ਬਾਬਾ ਜਗਤਾਰ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਪਿੱਛੇ ਹਟਣ ਤੋਂ ਬਾਅਦ ਅੱਜ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਤਰਨਤਾਰਨ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਐਸਐਸਪੀ ਤਰਨ ਤਾਰਨ ਸ੍ਰੀ ਕੁਲਦੀਪ ਚਾਹਲ ਜੀ ਨੂੰ 295 a ਤੇ ਹੋਰਨਾਂ ਧਰਾਵਾਂ ਤਹਿਤ ਪਰਚਾ ਦਰਜ ਕਰਨ ਲਈ ਦਰਖਾਸਤ ਦੇ ਦਿੱਤੀ ਗਈ ਹੈ ਜਿਸ ਦਾ ਨੰਬਰ 753 dpo ਹੈ ਜੋ ਕਿ ਅਗਲੀ ਕਾਰਵਾਈ ਤੇ ਜਾਂਚ ਲਈ ਡੀਐਸਪੀ ਸਿਟੀ ਤਰਨਤਾਰਨ ਨੂੰ ਮਾਰਕ ਕਰ ਦਿੱਤੀ ਗਈ ਹੈ
ਟ੍ਰਿਬਿਊਨ ਚ ਅਲਾਇੰਸ  ਦੇ ਬੁਲਾਰਿਆਂ ਨੇ ਕਿਹਾ ਕਿ ਅਸੀਂ ਕੱਲ੍ਹ 31 ਮਾਰਚ ਨੂੰ ਦੁਪਹਿਰ ਲਗਭਗ 2 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਉਸੇ ਦਰਸ਼ਨੀ ਡਿਓੜੀ ਦੇ ਬਾਹਰ  ਸ਼ਾਂਤਮਈ ਧਰਨੇ ਤੇ ਬੈਠੇ ਰਹੇ ਜਿੱਥੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਘਟਨਾ ਦੀ ਜਾਂਚ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਵੀ ਸਾਨੂੰ ਮਿਲਣ ਲਈ ਪਹੁੰਚੀ ਸੀ ਜਿੱਥੇ ਅਸੀਂ ਉਨ੍ਹਾਂ ਨੂੰ ਪੂਰੀ ਘਟਨਾ ਦਾ ਵੇਰਵਾ ਦੱਸਿਆ ਉੱਥੇ ਹੀ ਆਪਣੀਆਂ ਮੁੱਖ ਮੰਗਾਂ ਤੋਂ ਵੀ ਜਾਣੂ ਕਰਵਾ ਦਿੱਤਾ ਸੀ ਜਿਸ ਵਿੱਚ ਸਭ ਤੋਂ ਪਹਿਲੀ ਮੰਗ ਸੀ ਕਿ ਸ਼੍ਰੋਮਣੀ ਕਮੇਟੀ ਬਾਬੇ ਤੇ ਉਸ ਦੇ ਉਨ੍ਹਾਂ ਹਥਿਆਰਬੰਦ ਸਾਥੀਆਂ ਜੋ ਜ਼ਿਆਦਾਤਰ ਮੋਨੇ ਸੀ ਜਿਨ੍ਹਾਂ ਨੇ ਨਾਅਰੇ ਲਾਉਂਦਿਆਂ 1984 ਦੀ ਯਾਦ ਤਾਜ਼ਾ ਕਰਵਾਉਂਦਿਆਂ ਕੰਵਰ ਨੌਨਿਹਾਲ ਸਿੰਘ ਵੱਲੋਂ 1839 ਦੇ ਕਰੀਬ ਤਿਆਰ ਕਰਵਾਈ ਬਿਲਕੁਲ ਠੀਕ ਹਾਲਤ ਵਿੱਚ ਸਥਿਤ ਦਰਸ਼ਨੀ ਡਿਊੜੀ ਨੂੰ ਬਿਨਾਂ ਕੋਈ ਇਜਾਜ਼ਤ ਲਏ ਬਿਨਾਂ ਕਿਸੇ ਜ਼ਰੂਰਤ ਦੇ ਹਮਲਾ ਕਰਕੇ ਰਾਤ ਦੇ ਹਨੇਰੇ ਵਿੱਚ ਢਾਇਆ ਦੇ ਖਿਲਾਫ ਸ਼੍ਰੋਮਣੀ ਕਮੇਟੀ ਬਣਦੀਆਂ ਧਰਾਵਾਂ ਤਹਿਤ ਕਾਨੂੰਨੀ ਕਾਰਵਾਈ ਕਰਵਾਉਣ ਲਈ ਦਰਖਾਸਤ ਦੇ ਕੇ ਪਰਚਾ ਦਰਜ ਕਰਵਾਵੇ ਅਤੇ ਸਾਧ ਅਤੇ ਉਸ ਦੇ ਚੇਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਕੇ ਧਾਰਮਿਕ ਸਜ਼ਾ ਲਗਾਈ ਜਾਵੇ
ਜਿੰਨਾ ਵੀ ਇਤਿਹਾਸਕ ਸਥਾਨਾਂ ਤੇ ਕਾਰ ਸੇਵਾ ਚੱਲ ਰਹੀ ਹੈ ਚਾਹੇ ਉਹ ਕਿਸੇ ਵੀ ਕਾਰ ਸੇਵਾ ਵਾਲੇ ਬਾਬੇ ਕੋਲ ਹੋਵੇ ਉਨ੍ਹਾਂ ਤੇ ਤੁਰੰਤ ਰੋਕ ਲਗਾ ਕੇ ਇਤਿਹਾਸਕਾਰਾਂ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਦੀ ਜਾਣਕਾਰੀ ਰੱਖਣ ਵਾਲੇ ਮਾਹਿਰਾਂ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕ ਸਾਂਝੀ ਕਮੇਟੀ ਬਣਾ ਕੇ ਸਾਰੇ ਅਸਥਾਨਾਂ ਦੀ ਸਰਵੇ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਕੌਮ ਨੂੰ ਪਤਾ ਲੱਗੇ ਕਿ ਹੁਣ ਤੱਕ ਕਾਰ ਸੇਵਾ ਦੇ ਧੰਦੇ ਦੀ ਆੜ ਹੇਠ ਕਿੰਨਾ ਇਤਿਹਾਸਕ ਵਿਰਾਸਤੀ ਸਥਾਨਾਂ ਨੂੰ ਖ਼ਤਮ ਕੀਤਾ ਜਾ ਚੁੱਕਾ ਅਤੇ ਜਿਹੜੇ ਬਚ ਗਏ ਹਨ ਉਨ੍ਹਾਂ ਨੂੰ ਉਸੇ ਸਥਿਤੀ ਵਿੱਚ ਬਹਾਲ ਕਿਵੇਂ ਰੱਖਿਆ ਜਾ ਸਕਦਾ ਹੈ ਅਤੇ ਕਿਸੇ ਵੀ ਇਤਿਹਾਸਕ ਵਿਰਾਸਤੀ ਯਾਦਗਾਰ ਨੂੰ ਢਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ ਤੇ ਮੁਰੰਮਤ ਵੀ ਮਾਹਿਰਾਂ ਦੀ ਦੇਖ ਰੇਖ ਵਿੱਚ ਹੋਵੇ ਇਸ ਦਰਸ਼ਨੀ ਡਿਓੜੀ ਨੂੰ ਢਾਉਣ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਦੇ ਰੋਲ ਦੀ ਜਾਂਚ ਹੋਵੇ ਅਤੇ ਜਾਂਚ ਹੋਣ ਤੱਕ ਉਸ ਨੂੰ ਅਹੁਦੇ ਤੋਂ ਫਾਰਗ ਕੀਤਾ ਜਾਵੇ ਅਤੇ ਇਸ ਦਰਸ਼ਨੀ ਡਿਊੜੀ ਦੀ ਪੁਰਾਤਨ ਦਿੱਖ ਨੂੰ ਬਹਾਲ ਕੀਤਾ ਜਾਏ ਇਨ੍ਹਾਂ ਸਾਰੀਆਂ ਮੰਗਾਂ ਤੋਂ ਕਮੇਟੀ ਨੂੰ ਜਾਣੂ ਕਰਵਾਉਣ ਤੋਂ ਬਾਅਦ ਜਦ ਕਮੇਟੀ ਨੇ ਤੁਰੰਤ ਕਾਨੂੰਨੀ ਕਾਰਵਾਈ ਲਈ ਐਸਐਸਪੀ ਨੂੰ ਦਰਖ਼ਾਸਤ ਦੇਣ ਤੋਂ ਪਾਸਾ ਵੱਟਿਆ ਤਾਂ ਅਸੀਂ ਆਪਣਾ ਫਰਜ਼ ਸਮਝਦਿਆਂ ਅੱਜ ਚਸ਼ਮਦੀਦ ਗਵਾਹਾਂ ਅਤੇ ਵਿਰੋਧ ਜਤਾਉਣ ਵਾਲੇ ਵੀਰਾਂ ਨੂੰ ਨਾਲ ਲੈ ਕੇ ਐਸਐਸਪੀ ਤਰਨ ਤਾਰਨ ਸਾਹਿਬ ਨੂੰ ਦਰਖਾਸਤ ਦੇ ਦਿੱਤੀ ਹੈ ਅਤੇ ਅਸੀਂ ਸਰਕਾਰ ਤੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕਰਦੇ ਹਾਂ
ਅਸੀਂ ਪੰਜਾਬ ਦੀਆਂ ਸਮੂਹ ਸਿੱਖ ਸੰਗਤਾਂ ਜਥੇਬੰਦੀਆਂ ਇਤਿਹਾਸਕਾਰਾਂ ਨੂੰ ਬੇਨਤੀ ਕਰਦੇ ਹਾਂ ਅਤੇ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਵਿਰਾਸਤ ਬਚਾਓ ਮੋਰਚੇ ਦਾ ਐਲਾਨ ਵੀ ਕਰਦੇ ਹਾਂ ਕਿ ਜਿੱਥੇ ਕਿਤੇ ਵੀ ਸਾਡੀਆਂ ਯਾਦਗਾਰਾਂ ਪਵਿੱਤਰ ਧਾਰਮਿਕ ਸਥਾਨ ਤੇ ਵਿਰਾਸਤ ਬਚੀ ਹੈ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਈਏ ਅਤੇ ਜਿੱਥੇ ਕਿਤੇ ਵੀ ਬੇਕਾਰ ਸੇਵਾ ਵਾਲੇ ਬਾਬੇ ਸਾਡੀ ਵਿਰਾਸਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਅਸੀਂ ਹਰ ਜਗ੍ਹਾ ਤੇ ਉਨ੍ਹਾਂ ਦਾ ਵਿਰੋਧ ਵੀ ਕਰਾਂਗੇ ਤੇ ਆਪਣੇ ਵੱਲੋਂ ਮੋਰਚੇ ਵੀ ਲਗਾਵਾਂਗੇ ਬਚੇ ਹੋਏ ਇਤਿਹਾਸਕ ਸਥਾਨਾਂ ਅਤੇ ਵਿਰਾਸਤ ਬਾਰੇ ਅਸੀਂ ਆਪਣੇ ਵੱਲੋਂ ਬਹੁਤ ਜਲਦ ਇੱਕ ਵੀਡੀਓ ਡਾਕੂਮੈਂਟਰੀ ਰਿਪੋਰਟ ਵੀ ਤਿਆਰ ਕਰਕੇ ਪੰਥ ਦੀ ਕਚਹਿਰੀ  ਵਿੱਚ ਪੇਸ਼ ਕਰਾਂਗੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਸਵਾਲ ਪੁੱਛਦੇ ਹਾਂ ਜਿਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਆਪਣੇ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਕੀ ਕੋਈ ਵੀ ਕਦੇ ਵੀ ਭਵਿੱਖ ਵਿੱਚ ਵੀ ਕਿਸੇ ਵੀ ਗੁਰਦੁਆਰਾ ਸਾਹਿਬ ਤੇ ਆ ਕੇ ਹਮਲਾ ਕਰੇਗਾ ਖਾਸ ਕਰ ਜੋ ਇਨ੍ਹਾਂ ਦਾ ਚਹੇਤਾ ਨਾ ਹੋਵੇ ਤਾਂ ਕਿ ਇਹ ਅੱਗੇ ਵੀ ਇਸੇ ਤਰੀਕੇ ਨਾਲ  ਹੱਥ ਤੇ ਹੱਥ ਧਰ ਕੇ ਬੱਸ ਏਨੀ ਕੀ ਕਾਰਵਾਈ ਕਰਨਗੇ ਇਸ ਮੌਕੇ ਸਰਦਾਰ ਹਰਜੀਤ ਸਿੰਘ ਸਿੱਖ ਫੁਲਵਾੜੀ ਸਰਦਾਰ ਜਗਜੀਤ ਸਿੰਘ ਗਾਬਾ ਕੰਵਲਜੀਤ ਸਿੰਘ ਬੀਰ ਖਾਲਸਾ ਦਲ ਤਰਨਤਾਰਨ ਸਰਦਾਰ ਹਰਪਾਲ ਸਿੰਘ ਚੱਢਾ ਸਰਦਾਰ ਤਜਿੰਦਰ ਸਿੰਘ ਪ੍ਰਦੇਸੀ ਸਰਦਾਰ ਦਵਿੰਦਰ ਸਿੰਘ ਫਿਰੋਜ਼ਪੁਰ ਸਰਦਾਰ ਹਰਪ੍ਰੀਤ ਸਿੰਘ ਨੀਟੂ ਸਰਦਾਰ ਅਮਨਦੀਪ ਸਿੰਘ ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਜਗਪ੍ਰੀਤ ਸਿੰਘ ਅਮਰਜੀਤ ਸਿੰਘ ਸੁਰ ਸਿੰਘ ਪ੍ਰਦੀਪ ਸਿੰਘ ਭੱਟੀ ਨਵਜੋਤ ਸਿੰਘ ਹਰੀਕੇ ਜੋਗਿੰਦਰਪਾਲ ਸਿੰਘ ਜਲੰਧਰ ਆਦਿ ਹਾਜ਼ਰ ਸਨ


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: