ਖਾਸ ਖਬਰਾਂ » ਸਿੱਖ ਖਬਰਾਂ

ਨਵੀਂ ਕਿਤਾਬ “ਸਿੱਖ ਦ੍ਰਿਸ਼ਟੀ ਦਾ ਗੌਰਵ” ਬਾਰੇ ਚਰਚਾ 18 ਅਪਰੈਲ ਨੂੰ ਪੰਜਾਬੀ ਯੂਨੀ. ਪਟਿਆਲਾ ਵਿਖੇ

April 13, 2019 | By

ਚੰਡੀਗੜ੍ਹ: ਅਜੋਕੇ ਸਮਿਆਂ ਦੇ ਉੱਘੇ ਚਿੰਤਕ ਡਾ: ਗੁਰਭਗਤ ਸਿੰਘ ਵਲੋਂ ਤਿੰਨ ਦਹਾਕਿਆਂ ਦੌਰਾਨ ਲਿਖੇ ਗਏ ਤੀਹ ਲੇਖਾਂ ਨੂੰ ਸਿੱਖ ਰਾਜਨੀਤਕ ਵਿਸ਼ਲੇਸ਼ਕ ਤੇ ਲੇਖਕ ਸ. ਅਜਮੇਰ ਸਿੰਘ ਵਲੋਂ ਸੰਪਾਦਤ ਕਰਕੇ “ਸਿੱਖ ਦ੍ਰਿਸ਼ਟੀ ਦਾ ਗੌਰਵ: ਪੱਛਮੀ, ਇਸਲਾਮੀ ਤੇ ਬ੍ਰਾਹਮਣੀ ਚਿੰਤਨ ਦੇ ਸਨਮੁਖ” ਦੇ ਸਿਰਲੇਖ ਹੇਠਲੀ ਕਿਤਾਬ ਦੇ ਤੌਰ ਉੱਤੇ ਛਾਪਿਆ ਗਿਆ ਹੈ।

ਡਾ: ਗੁਰਭਗਤ ਸਿੰਘ (ਪੁਰਾਣੀ ਤਸਵੀਰ)

ਇਹ ਕਿਤਾਬ ਖਰੀਦਣ ਲਈ ਇਹ ਤੰਦ ਛੂਹੋ

ਇਹ ਵਿਚਾਰ-ਚਰਚਾ 18 ਅਪਰੈਲ 2019 (ਦਿਨ ਵੀਰਵਾਰ) ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਹਾਲ ਹੋਵੇਗੀ।

ਮਿੱਥੇ ਦਿਨ ਸਵੇਰੇ 10:30 ਵਜੇ ਸ਼ੁਰੂ ਹੋਣ ਵਾਲੀ ਇਸ ਵਿਚਾਰ-ਚਰਚਾ ਵਿਚ ਸ: ਅਜਮੇਰ ਸਿੰਘ ਵਲੋਂ ਡਾ: ਗੁਰਭਗਤ ਸਿੰਘ ਦੇ ਚਿੰਤਨ ਅਤੇ ਉਨ੍ਹਾਂ ਦੇ ਕਾਰਜ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ ਅਤੇ ਨਵੀਂ ਛਪੀ ਕਿਤਾਬ “ਸਿੱਖ ਦ੍ਰਿਸ਼ਟੀ ਦਾ ਗੌਰਵ” ਜਾਰੀ ਕੀਤੀ ਜਾਵੇਗੀ।

ਇਸ ਮੌਕੇ ਡਾ: ਗੁਰਭਗਤ ਸਿੰਘ ਨਾਲ ਕੀਤੀ ਗਈ ਲੰਮੀ ਮੁਲਾਕਾਤ ਦੇ ਅੰਸ਼ ਵੀ ਵਿਖਾਏ ਜਾਣਗੇ ਅਤੇ ਪੁਰੀ ਗੱਲਬਾਤ ਦੀ ਬੋਲਦੀ ਮੁਰਤ (ਵੀਡੀਓ) ਜਾਰੀ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,