ਸਾਹਿਤਕ ਕੋਨਾ » ਸਿੱਖ ਖਬਰਾਂ

ਤੇਰੇ ਦਰਸ਼ਨ ਦਾ ਪੈਮਾਨਾ, ਅਸੀਂ ਸੌਖਾ ਕਰਤਾ ਦਾਤਾਰ ਜੀਓ!

May 28, 2019 | By

ਅੰਮ੍ਰਿਤ ਵੇਲੇ ਕਰ ਇਸ਼ਨਾਨਾ
ਗੁਰ ਗੁਰ ਜਪਣਾ ਲਾਇ ਧਿਆਨਾ
ਤੇਰੇ ਦਰਸ਼ਨ ਦਾ ਪੈਮਾਨਾ
ਔਖਾ ਬੜਾ ਦਾਤਾਰ ਜੀਓ!

ਅਸੀਂ ਸੌਖਾ ਕਰਤਾ
ਦੇ ਬੁੱਤਾਂ ਦਾ ਆਕਾਰ ਜੀਓ!

ਸਤਿਗੁਰ ਜੀ ਤੇਰੇ ਦਰਸ਼ਨ ਤਾਈਂ
ਅਸੀਂ ਬੁੱਤ ਬਣਾਏ ਥਾਂਓ-ਥਾਈਂ
ਕੀ ਕਾਗਜ਼, ਪੱਥਰ, ਕੀ ਬਿਜਲਾਈ
ਅਸੀਂ ਵਰਤੇ ਹਰ ਪ੍ਰਕਾਰ ਜੀਓ!

ਹੈ ਤੇਜ਼ ਜ਼ਮਾਨਾ ਬੜਾ ਕੁਲ੍ਹੈਣਾ
ਨਾਲ ਜ਼ਮਾਨੇ ਚੱਲਣਾ ਪੈਣਾ
ਨਹੀਂ ਕਿਸੇ ਨੇ ਤੇਰਾ ਨਾਂ ਨ੍ਹੀ ਲੈਣਾ
ਕਿੰਝ ਸਹੀਏ ਇਹ ਧ੍ਰਿਕਾਰ ਜੀਓ?

ਸਿੱਖਾਂ ਦੇ ਨਵਜੰਮੇਂ ਬੱਚੇ
ਸਿੱਖੀ ਵਿੱਚ ਰਹਿ ਜਾਣ ਨਾ ਕੱਚੇ
ਤਾਂਹੀਂ ਨੈਣ-ਨਕਸ਼ ਤੇਰੇ ਸੁੱਚੇ-ਸੱਚੇ
ਲਏ ਅਕਲਾਂ ਨਾਲ ਉਤਾਰ ਜੀਓ!

ਹੁਣ ਔਖੀ ਚੀਜ਼ ਨੂੰ ਗਾਹਕ ਨਾ ਪੈਂਦਾ
ਸੌਖਾ ਸੌਦਾ ਹਰ ਕੋਈ ਲੈਂਦਾ
ਲਾ ਸਿੱਖੀ ਨੂੰ ਖੋਰਾ ਸਹਿੰਦਾ ਸਹਿੰਦਾ
ਤਾਂਹੀਂ ਕੀਤੀ ਪੇਸ਼ ਬਾਜ਼ਾਰ ਜੀਓ!

ਤੇਰੇ ਦਰਸ਼ਨ ਤਾਈਂ
ਦੇ ਬੁੱਤਾਂ ਦਾ ਆਕਾਰ ਜੀਓ!
ਸਿੱਖਾਂ ਤੋਂ ਲਾਹਤਾ
ਅਮਲ ਕਰਨ ਦਾ ਭਾਰ ਜੀਓ!

– ਜਸਬੀਰ ਸਿੰਘ


 


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: