ਸਾਹਿਤਕ ਕੋਨਾ » ਸਿੱਖ ਖਬਰਾਂ

ਤਕਨੀਕੀ ਬੁੱਤ … (ਗੁਰੂ ਬਿੰਬ ਦੀ ਫ਼ਿਲਮੀ ਪੇਸ਼ਕਾਰੀ)

May 31, 2019 | By

ਇਹ ਬੁੱਤ ਨੇ ਤਕਨੀਕ ਦੇ
ਬਿਜਲੀ ਨਾ’ ਖਿੱਚੀ ਲੀਕ ਦੇ

ਨਵੇਂ ਜ਼ਮਾਨੇ ਨਵੀਆਂ ਗੱਲਾਂ
ਆਉਂਦੇ ਨੇ ਲੋਕੀ ਚੀਕ ਦੇ

ਸਹਿਆਂ ਨੇ ਪ੍ਰਚਾਰ ਹੈ ਕਰਨਾ
ਪੈਸੇ ਲਈ ਪਹੇ ਉਡੀਕ ਦੇ

ਪਿਆਰ ਸ਼ਰਧਾ ਅਤੇ ਸਮਰਪਣ
ਸਭ ਕਿੱਸੇ ਬਣੇ ਅਤੀਤ ਦੇ

ਵੇਖ ਵਪਾਰੀ ਬਿਨ ਨੀਹਾਂ ਤੋਂ
ਸਿੱਖੀ ਦੇ ਮਹਿਲ ਉਲੀਕ ਦੇ

ਨਤੀਜੇ ਬੜੇ ਹੀ ਭੈੜੇ ਹੋਣੇ
ਬਿਪਰ ਦੀ ਇਸ ਰੀਤ ਦੇ

ਇਹ ਸੁਨੇਹੇ ਜਾਪ ਰਹੇ ਨੇ
ਹਿੰਦੂ ਸਿੱਖ ਇਕ-ਮੀਕ ਦੇ

ਇਹ ਬੁੱਤ ਰੂਹਾਨੀ ਖੁਦਕੁਸ਼ੀ
ਸਭ ਸਿੱਖਾਂ ਦੀ ਤਸਦੀਕ ਦੇ

ਤੱਤ ਖਾਲਸਾ ਨਾਲ ਲੜੇਗਾ
ਸਾਜ਼ਿਸ਼ ਇਹ ਬਰੀਕ ਦੇ

ਇਹ ਬੁੱਤ ਨੇ ਤਕਨੀਕ ਦੇ
ਬਿਜਲੀ ਨਾ’ ਖਿੱਚੀ ਲੀਕ ਦੇ….

– ਮਲਕੀਤ ਸਿੰਘ ਭਵਾਨੀਗੜ੍ਹ


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: