ਸਾਹਿਤਕ ਕੋਨਾ

ਤਖਤ ਅਕਾਲ ਹੈ … (ਕਵਿਤਾ)

July 2, 2019 | By

ਤਖਤ ਅਕਾਲ ਹੈ

ਪਰਗਟਿਓ ਫਿਰ ਖਾਲਸਾ ਓਹਦੀ ਮੌਜ ਦੇ ਨਾਲ ਹੈ
ਤਖਤ ਅਕਾਲ ਤਖਤ ਅਕਾਲ ਤਖਤ ਅਕਾਲ ਹੈ

ਹੈ ਦਰਦ ਦੁਖਾਂ ਚੋ ਨਿੰਮਿਆ
ਕੋਈ ਅੱਥਰੂ ਅੱਖ ਚੋ ਸਿੰਮਿਆ
ਕੁਲ ਤਮੰਨਾ ਜੀਣ ਦਾ ਬਣਿਆ ਆਣ ਸਵਾਲ ਹੈ।…

ਨੇਰ੍ਹਿਆਂ ਨਾ’ ਮੁਢੋਂ ਕੈੜ ਹੈ
ਪਾਉਣੀ ਸਮਿਆਂ ਸੀਨੇ ਪੈੜ ਹੈ
ਪੈਰ ਪੈਰ ਤੇ ਪਰਖੀ ਜਾਵਣੀ ਜੋ ਖਾਲਸੇ ਦੀ ਚਾਲ ਹੈ।…

ਜੇ ਸੱਚ ਦੇ ਨਾਲ ਵਫਾ ਹੈ
ਲਾਗੂ ਰਹਿਣੀ ਹਰ ਦਫਾ ਹੈ
ਖੁਦ ਦਾਰੀਆਂ ਗਦਾਰੀਆਂ ਦੇ ਟਾਕਰੇ
ਕੋਈ ਨਾ ਸਕਦਾ ਟਾਲ ਹੈ।…

ਜਿਨਾ ਚਿਰ ਧਰਤ ‘ਸਮਾਨ ਹੈ
ਜਿਨਾ ਚਿਰ ਸ਼ਾਨ ਈਮਾਨ ਹੈ
ਜੰਗ ਹੋਵੇਗੀ ਸੋਹਣਿਆ ਲਹੂ ਜਿਨਾ ਚਿਰ ਲਾਲ ਹੈ।…

ਪਤ ਦਰਗਾਹੀ ਜਾਂ ਧਰਤ ਤੇ
ਹੈ ਰੁਤਬੇ ਇਕੋ ਸ਼ਰਤ ਤੇ
ਰੱਖ ਤਲੀ ਤੇ ਸੀਸ ਨੂੰ ਜੇ ਤੂੰ ਗੁਰੂ ਕਾ ਲਾਲ ਹੈ।…

ਜੰਗ ਜੇਲ ਜਾਂ ਸੇਵਾ ਜਾਪ ਜੀ
ਕੀ ਜਿੱਤ ਹਾਰ ਦਾ ਮਾਪ ਜੀ
ਉਸ ਡਾਢੇ ਦੀ ਖੇਡ ਦਾ ਹਰ ਇਕ ਰੰਗ ਕਮਾਲ ਹੈ।
ਇਹ ਜੀ ਤਖਤ ਅਕਾਲ ਦਾ ਰਹਿਣਾ ਤਖਤ ਅਕਾਲ ਹੈ।

– ਸੇਵਕ ਸਿੰਘ


Get Sikh Siyasat Android App
for more poems and Audiobooks:


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,