ਆਮ ਖਬਰਾਂ

ਚੰਡੀਗੜ੍ਹੀਏ ਪੱਤਰਕਾਰਾਂ ਤੇ ਲੇਖਕਾਂ ਨੇ ਬਣਾਇਆ ‘ਪੰਜਾਬੀ ਪੱਤਰਕਾਰ ਤੇ ਲੇਖਕ ਮੰਚ’

July 28, 2019 | By

ਚੰਡੀਗੜ੍ਹ: ਚੰਡੀਗੜ੍ਹ ਵਿੱਚ ਰਹਿੰਦੇ ਤੇ ਕੰਮ ਕਰਦੇ ਪੰਜਾਬ ਤੇ ਪੰਜਾਬੀ ਬੋਲੀ ਦੇ ਹਿਤੈਸ਼ੀ ਪੱਤਰਕਾਰਾਂ, ਲੇਖਕਾਂ ਤੇ ਖਬਰਖਾਨੇ ਨਾਲ ਜੁੜੀਆਂ ਸਖਸ਼ੀਅਤਾਂ ਵੱਲੋਂ ‘ਪੰਜਾਬੀ ਪੱਤਰਕਾਰ ਤੇ ਲੇਖਕ ਮੰਚ’ ਬਣਾਇਆ ਗਿਆ ਹੈ।

ਅੱਜ ਇਥੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿਖੇ ਹੋਈ ਮੰਚ ਦੀ ਪਲੇਠੀ ਇਕੱਤਰਤਾ ਵਿੱਚ ਸਾਰੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਬਾਅਦ ਵਿਚ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮੰਚ ਨੂੰ ਬਣਾਉਣ ਦਾ ਮਕਸਦ ਪੰਜਾਬ ਤੇ ਪੰਜਾਬੀ ਬੋਲੀ ਦੇ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਉਪਰ ਪਹਿਰਾ ਦੇਣਾ ਹੈ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਇਹ ਮੰਚ ਪੰਜਾਬੀ ਪੱਤਰਕਾਰੀ ਤੇ ਪੰਜਾਬ ਦੇ ਦੁੱਖਾਂ ਦਰਦਾਂ ਅਤੇ ਬਿਹਤਰੀ ਲਈ ਨਿਰੰਤਰ ਉਪਰਾਲੇ ਕਰੇਗਾ।

ਚੰਡੀਗੜ੍ਹੀਏ ਪੱਤਰਕਾਰਾਂ ਤੇ ਲੇਖਕਾਂ ਨੇ ਬਣਾਇਆ ‘ਪੰਜਾਬੀ ਪੱਤਰਕਾਰ ਲੇਖਕ ਮੰਚ’

ਮੰਚ ਦੇ ਚੁਣੇ ਗਏ ਅਹੁਦੇਦਾਰਾਂ ਵਿੱਚ ਤਰਲੋਚਨ ਸਿੰਘ (ਪੰਜਾਬੀ ਟ੍ਰਿਿਬਊਨ) ਨੂੰ ਪ੍ਰਧਾਨ, ਪ੍ਰੀਤਮ ਰੁਪਾਲ (ਨਾਟਕਰਮੀ ਤੇ ਸੀਨੀਅਰ ਪੱਤਰਕਾਰ) ਤੇ ਮਨਪ੍ਰੀਤ ਕੌਰ (ਜਗ ਬਾਣੀ ਟੀਵੀ) ਨੂੰ ਸੀਨੀਅਰ ਮੀਤ ਪ੍ਰਧਾਨ, ਵਿਜੇਪਾਲ ਸਿੰਘ ਬਰਾੜ (ਨਿਊਜ 18) ਤੇ ਨਵਦੀਪ ਸਿੰਘ ਗਿੱਲ (ਪੀ ਆਰ ਓ, ਪੰਜਾਬ ਸਰਕਾਰ ਤੇ ਲੇਖਕ) ਨੂੰ ਜਨਰਲ ਸਕੱਤਰ, ਜਗਤਾਰ ਸਿੰਘ ਭੁੱਲਰ (ਏ ਐਨ ਬੀ), ਵਿਕਰਮਜੀਤ ਸਿੰਘ ਮਾਨ (ਰੋਜਾਨਾ ਅਜੀਤ) ਤੇ ਨਿਰਮਲ ਸਿੰਘ ਮਾਨਸਾਹੀਆ (ਪੰਜਾਬੀ ਜਾਗਰਣ) ਨੂੰ ਮੀਤ ਪ੍ਰਧਾਨ, ਜੈ ਸਿੰਘ ਛਿੱਬਰ (ਪੰਜਾਬੀ ਜਾਗਰਣ), ਨਿੰਦਰ ਘੁਗਿਆਣਵੀ (ਲੇਖਕ), ਨਰਿੰਦਰ ਪਾਲ ਸਿੰਘ ਜਗਦਿਓ (ਪੀ ਆਰ ਓ, ਪੰਜਾਬ ਸਰਕਾਰ ਤੇ ਕਾਲਮਨਵੀਸ), ਦਲਜੀਤ ਸਿੰਘ (ਪੀ ਟੀ ਸੀ) ਤੇ ਪਰਮਿੰਦਰ ਸਿੰਘ ਜੱਟਪੁਰੀ (ਖਬਰਵਾਲੇ ਡਾਟ ਕੌਮ) ਨੂੰ ਸਕੱਤਰ, ਗੁਰਮੀਤ ਸਿੰਘ (ਪੀ ਆਰ ਓ, ਪੰਜਾਬ ਸਰਕਾਰ) ਨੂੰ ਜਥੇਬੰਦਕ ਸਕੱਤਰ ਅਤੇ ਦੀਪਕ ਸਰਮਾ ਚਨਾਰਥਲ (ਕਵੀ ਤੇ ਪੱਤਰਕਾਰ) ਨੂੰ ਵਿੱਤ ਸਕੱਤਰ ਚੁਣਿਆ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,