ਸਿੱਖ ਖਬਰਾਂ

ਬੱਬਰ ਅਕਾਲੀ ਸ਼ਹੀਦ ਭਾਈ ਰਤਨ ਸਿੰਘ ਰੱਕੜ ਦਾ ੮੭ਵਾਂ ਸ਼ਹੀਦੀ ਸਮਾਗਮ

July 13, 2019 | By

ਨਵਾਂ ਸ਼ਹਿਰ: ” ਸ਼ਹੀਦ ਬੱਬਰ ਰਤਨ ਸਿੰਘ ਰੱਕੜ ” ਯਾਦਗਾਰੀ ਟਰੱਸਟ ( ਰੱਕੜ ਬੇਟ ) ਵੱਲੋਂ ਬੱਬਰ ਅਕਾਲੀ ਸ਼ਹੀਦ ਭਾਈ ਰਤਨ ਸਿੰਘ ਰੱਕੜ ਦੀ ਯਾਦ ਵਿਚ ੮੭ਵਾਂ ਸ਼ਹੀਦੀ ਸਮਾਗਮ ੧੫ ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ।

ਇਲਾਕੇ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੋ ਰਿਹਾ ਇਹ ਸਮਾਗਮ ਗੁਰਦੁਆਰਾ ਨਿਰਮਲ ਡੇਰਾ ਸੰਤਗੜ੍ਹ, ਸੈਣੀ ਮੁਹੱਲਾ, ਬਲਾਚੌਰ ( ਨਵਾਂ ਸ਼ਹਿਰ ) ਵਿਖੇ ਸਵੇਰੇ ੯ ਵਜੇ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਆਰੰਭ ਹੋਵੇਗਾ। ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਤੇ ਵਾਰਾ ਗੁਰੂ ਦਰਬਾਰ ਵਿਚ ਹੋਣਗੇ। ਇਸਦੇ ਨਾਲ ਪੰਥਕ ਦੀਵਾਨ ਵਿਚ ਗੁਰਮੁਖ ਜਨ ਬੱਬਰ ਅਕਾਲੀ ਸ਼ਹੀਦ ਭਾਈ ਰਤਨ ਸਿੰਘ ਰੱਕੜ ਦੀ ਘਾਲਣਾ ਤੇ ਸ਼ਹਾਦਤ ਉੱਤੇ ਵਿਚਾਰਾ ਕਰਨਗੇ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: