ਵਿਦੇਸ਼ » ਸਿੱਖ ਖਬਰਾਂ

ਇੰਗਲੈਂਡ ਦੀ ਪੁਲਿਸ ਨੇ ਗ੍ਰਿਫਤਾਰ ਕੀਤੇ ਸਿੱਖ ਨੌਜਵਾਨ ਨੂੰ ਰਿਹਾਅ ਕੀਤਾ

July 5, 2019 | By

ਬਰਮਿੰਘਮ: ‘ਸਿੱਖ ਯੂਥ ਯੂ.ਕੇ.’ ਦੇ ਆਗੂ ਦੀਪਾ ਸਿੰਘ ਨੂੰ ਬੀਤੇ ਕੱਲ੍ਹ (4 ਜੁਲਾਈ) ਵੈਸਟ ਮਿਡਲੈਂਡਸ ਪੁਲਿਸ ਵੱਲੋਂ ਰਿਹਾਅ ਕਰ ਦਿੱਤਾ ਗਿਆ। ਦੀਪਾ ਸਿੰਘ ਨੂੰ ਪਰਸੋਂ (3 ਜੁਲਾਈ) ਨੂੰ ਹਿਰਾਸਤ ਵਿਚ ਲਿਆ ਗਿਆ ਸੀ।

‘ਸਿੱਖ ਯੂਥ ਯੂ.ਕੇ.’ ਦੇ ਆਗੂ ਨੇ ਰਿਹਾਈ ਤੋਂ ਬਾਅਦ ਬਿਜਲ ਸੱਥ ਉੱਤੇ ਪਾਏ ਇਕ ਬੋਲਦੇ ਸੁਨੇਹੇ ਵਿਚ ਕਿਹਾ ਕਿ ਪੁਲਿਸ ਵੱਲੋਂ ਪਰੇਸ਼ਾਨ ਕਰਨ ਲਈ ਉਸਨੂੰ ਅਤੇ ਉਸਦੀ ਭੈਣ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਪਰ ਉਹ ਅਜਿਹੀ ਕਾਰਵਾਈ ਦੀ ਪਹਿਲਾਂ ਹੀ ਉਮੀਦ ਕਰ ਰਹੇ ਹਨ।

ਦੀਪਾ ਸਿੰਘ ਦੀ ਪੁਰਾਣੀ ਤਸਵੀਰ

ਸਾਲ 2018 ਵਿਚ ਪੁਲਿਸ ਵੱਲੋਂ ਬਰਤਾਨੀਆ ਵਿੱਚ ਸਿੱਖ ਨੌਜਵਾਨਾਂ ਖਿਲਾਫ ਛਾਪੇਮਾਰੀ ਕਰਨ ਤੋਂ ਬਾਅਦ ਸਿੱਖਾਂ ਵੱਲੋਂ ਪੁਲਿਸ ਨੂੰ ਮੂੰਹ ਨਾ ਲਾਉਣ ਦੇ ਫੈਸਲੇ ਵੱਲ ਇਸ਼ਾਰਾ ਕਰਦਿਆਂ ਦੀਪਾ ਸਿੰਘ ਨੇ ਕਿਹਾ ਕਿ “ਅਸੀਂ ਉਸੇ ਦਿਨ ਤੋਂ ਹੀ ਅਜਿਹੀ ਕਾਰਵਾਈ ਦੀ ਉਮੀਦ ਕਰ ਰਹੇ ਸੀ ਜਦੋਂ ਅਸੀਂ ਵੈਸਟ ਮਿਡਲੈਂਡਸ ਪੁਲਿਸ ਖਿਲਾਫ ਪੱਖ ਲਿਆ ਸੀ।”

ਦੀਪਾ ਸਿੰਘ ਦੀ ਪੁਰਾਣੀ ਤਸਵੀਰ

ਉਸਨੇ ਦੋਸ਼ ਲਾਇਆ ਕਿ ਪੁਲਿਸ ਉਨ੍ਹਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕਰ ਰਹੀ ਹੈ ਅਤੇ ਅਜਿਹਾ ਭਾਰਤੀ ਏਜੰਸੀਆਂ ਦੇ ਦਬਾਅ ਹੇਠ ਕੀਤਾ ਜਾ ਰਿਹਾ ਹੈ।

ਦੀਪਾ ਸਿੰਘ ਨੇ ਕਿਹਾ ਕਿ ਉਹ ਇਹ ਸਾਫ ਕਰ ਦੇਣਾ ਚਾਹੁੰਦਾ ਹੈ ਕਿ ਪੁਲਿਸ ਦੀ ਧੱਕੇਸ਼ਾਹੀ ਵਿਰੁਧ ਉਨ੍ਹਾਂ ਦੀ ਮੁਹਿੰਮ ਜਾਰੀ ਰਹੇਗੀ। ਸਿੱਖ ਸੰਗਤਾਂ ਵੱਲੋਂ ਮਿਲੀ ਹਮਦਰਦੀ ਅਤੇ ਸਹਿਯੋਗ ਲਈ ਦੀਪਾ ਸਿੰਘ ਨੇ ਸਭ ਸੰਗਤਾਂ ਦਾ ਧੰਨਵਾਦ ਕੀਤਾ।

ਵਧੇਰੇ ਵਿਸਤਾਰ ਲਈ ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹੋ:  Sikh Youth UK Leader Deepa Singh Released by West Midlands Police

 


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: