ਕੌਮਾਂਤਰੀ ਖਬਰਾਂ » ਵੀਡੀਓ » ਸਿੱਖ ਖਬਰਾਂ

ਬਰਤਾਨਵੀ ਚੋਣਾਂ ਵਿਚ ਸਿੱਖ ਉਮੀਦਵਾਰਾਂ ਨੇ ਮੁੜ ਬਾਜ਼ੀ ਮਾਰੀ

December 13, 2019 | By

ਲੰਡਨ: ਬਰਤਾਨਵੀ ਪਾਰਲੀਮੈਂਟ ਲਈ 12 ਦਸੰਬਰ ਨੂੰ ਪਈਆਂ ਚੋਣਾਂ ਵਿਚ ਦੋ ਸਿੱਖ ਉਮੀਦਵਾਰਾਂ ਨੇ ਮੁੜ ਬਾਜ਼ੀ ਮਾਰ ਲਈ ਹੈ। ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਅਤੇ ਪਹਿਲੀ ਸਿੱਖ ਬੀਬੀ ਐਮ.ਪੀ. ਪ੍ਰੀਤ ਕੌਰ ਗਿੱਲ ਬੀਤੇ ਕੱਲ੍ਹ ਹੋਈਆਂ ਚੋਣਾਂ ਵਿਚ ਮੁੜ ਚੁਣੇ ਗਏ ਹਨ।

ਪ੍ਰੀਤ ਕੌਰ ਗਿੱਲ (ਫਾਈਲ ਫੋਟੋ)

ਇਹ ਦੋਵੇਂ ਸਿੱਖ ਉਮੀਦਵਾਰ ਲੇਬਰ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਸਨ ਅਤੇ ਇਹਨਾਂ ਨੇ ਆਪਣੇ ਨੇੜਲੇ ਵਿਰੋਧੀਆਂ ਤੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ।

ਤਨਮਨਜੀਤ ਸਿੰਘ ਢੇਸੀ

ਤਨਮਨਜੀਤ ਸਿੰਘ ਢੇਸੀ ਨੇ ਸਲੋਅ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੀ ਕੰਵਰ ਤੂਰ ਗਿੱਲ ਨੂੰ 13,640 ਵੋਟਾਂ ਦੇ ਫਰਕ ਨਾਲ ਹਰਾਇਆ। ਤਨਮਨਜੀਤ ਸਿੰਘ ਢੇਸੀ ਨੂੰ 29421 ਵੋਟਾਂ ਮਿਲੀਆਂ ਜਦਕਿ ਕੰਵਰ ਤੂਰ ਗਿੱਲ ਦਾ ਅੰਕੜਾ 15781 ਰਿਹਾ।

ਇਸੇ ਤਰ੍ਹਾਂ ਪ੍ਰੀਤ ਕੌਰ ਗਿੱਲ ਨੇ ਬਰਮਿੰਘਮ ਐਗਡਬੈਸਟਨ ਤੋਂ 21,217 ਵੋਟਾਂ ਹਾਸਲ ਕਰਕੇ ਕੰਜ਼ਰਵੇਟਿਵ ਪਾਰਟੀ ਦੇ ਐਲੈਕਸ ਵਿਪ ਨੂੰ 5,614 ਵੋਟਾਂ ਦੇ ਫਰਕ ਨਾਲ ਹਰਾਇਆ। ਐਲੈਕਸ ਜ਼ਿਪ ਨੂੰ 15603 ਵੋਟਾਂ ਪਈਆ ਸਨ।

ਉਂਝ ਇਨ੍ਹਾਂ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਨੇ ਬਹੁਮਤ ਹਾਸਲ ਕੀਤਾ ਹੈ ਅਤੇ ਬੋਰਿਸ ਜੌਨਸਨ ਦੀ ਪ੍ਰਧਾਨ ਮੰਤਰੀ ਵਜੋਂ ਬਰਤਾਨਵੀ ਪਾਰਲੀਮੈਂਟ ਵਿਚ ਵਾਪਸੀ ਹੋਈ ਹੈ। ਕੰਜ਼ਰਵੇਟਿਵ ਪਾਰਟੀ ਨੂੰ 355 ਸੀਟਾ ਮਿਲੀਆਂ ਹਨ ਜਦਕਿ ਲੇਬਰ ਪਾਰਟੀ ਦੇ 202 ਉਮੀਦਵਾਰਾਂ ਨੇ ਜਿੱਤ ਦਰਜ਼ ਕਰਵਾਈ ਹੈ ਅਤੇ ਸਕੌਟਿਸ਼ ਨੈਸ਼ਨਲ ਪਾਰਟੀ ਦੇ 48 ਉਮੀਦਵਾਰ ਅਤੇ ਲਿਬਰਲ ਡੈਮੋਕਰੈਟਸ ਦੇ 10 ਜਿੱਤੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,