ਕੌਮਾਂਤਰੀ ਖਬਰਾਂ » ਖਾਸ ਖਬਰਾਂ

ਜੰਗਲਾਂ ਦੀਆਂ ਅੱਗਾਂ ਤੋਂ ਹੋਣ ਵਾਲੇ ਨੁਕਸਾਨ ਵਿਰੁੱਧ ਹਜ਼ਾਰਾਂ ਲੋਕ ਸੜਕਾਂ ਤੇ ਉੱਤਰੇ

December 12, 2019 | By

ਸਿਡਨੀ: ਆਸਟਰੇਲੀਆ ਵਿਚ ਵੱਡੇ ਪੱਧਰ ਉੱਤੇ ਜੰਗਲਾਂ ਵਿਚ ਲੱਗੀਆਂ ਅੱਗਾਂ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਸਿਡਨੀ ਸ਼ਹਿਰ ਦੀ ਹਾਲਤ ਤਾਂ ਏਨੀ ਮਾੜੀ ਦੱਸੀ ਜਾਂਦੀ ਹੈ ਕਿ ਇੱਥੇ ਲੋਕਾਂ ਨੂੰ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ। ਇਸ ਪਰੇਸ਼ਾਨੀ ਤੋਂ ਤੰਗ ਆਏ ਲੋਕ ਸੜਕਾਂ ਉੱਤੇ ਉੱਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।  ਬੁੱਧਵਾਰ ਨੂੰ ਵੀਹ ਹਜ਼ਾਰ ਦੇ ਕਰੀਬ ਲੋਕਾਂ ਨੇ ਇੱਥੇ ਰੈਲੀ ਕਰਕੇ ਆਸਟਰੇਲੀਆ ਦੀ ਸਰਕਾਰ ਤੋਂ ਵਾਤਾਵਰਣ ਮੁੱਦੇ ਉੱਤੇ ਤਰੁੰਤ ਕਾਰਵਾਈ ਦੀ ਮੰਗ ਕੀਤੀ।

ਸਿਡਨੀ ‘ਚ ਸੜਕ ਤੇ ਉਤਰੇ ਪ੍ਰਦਰਸ਼ਨਕਾਰੀਆਂ ਦਾ ਇੱਕ ਤਸਵੀਰ

ਮੰਗਲਵਾਰ ਨੂੰ ਜੰਗਲੀ ਅੱਗ ਦੇ ਧੂੰਏ ਨੇ ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਅਤੇ ਧੂੰਏ ਦੀ ਪਸਰੀ ਭਿਆਨਕ ਚਾਦਰ ਕਾਰਨ ਇਮਾਰਤਾਂ ਨੂੰ ਖਾਲੀ ਕਰਵਾਉਣ ਦੀ ਨੌਬਤ ਆ ਗਈ ਹੈ। ਸਿਡਨੀ ਵਿੱਚ ਇਸ ਕਰਕੇ ਫੈਲੇ ਧੂੰਏ ਕਾਰਨ ਹਸਪਤਾਲਾਂ ਦੀ ਐਮਰਜੈੱਸੀ ਵਿਚ ਆਉਣ ਵਾਲੇ ਮਰੀਜਾਂ ਦੀ ਗਿਣਤੀ ਵਿੱਚ ਅਚਾਨਕ ਹੀ 25 ਫੀਸਦੀ ਵਾਧਾ ਹੋ ਗਿਆ ਹੈ। ਸਕੂਲ ਵਿਦਿਆਰਥੀ ਘਰਾਂ ਵਿਚ ਰਹਿਣ ਲਈ ਮਜਬੂਰ ਹੋ ਗਏ ਹਨ ਅਤੇ ਆਵਾਜਾਈ ਰੁਕ ਗਈ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ ਉੱਤੇ ਧਰਤੀ ਦੇ ਵਧ ਰਹੇ ਤਾਪਮਾਨ ਕਾਰਨ, ਅੱਗਾਂ ਸਮੇਂ ਤੋਂ ਪਹਿਲਾਂ ਲੱਗ ਰਹੀਆਂ ਹਨ ਅਤੇ ਸੋਕਾ ਪੈਣ ਕਾਰਨ ਇਹ ਹੋਰ ਵੀ ਭਿਆਨਕ ਰੂਪ ਲੈ  ਰਹੀਆਂ ਹਨ। ਅੱਜ ਲੋਕਾਂ ਵੱਲੋਂ ਕੱਢੀ ਰੈਲੀ ਦੇ ਵਿੱਚ ਸ਼ਾਮਲ ਹੋਏ ਮੁਜ਼ਾਹਰਾਕਾਰੀਆਂ ਦੀ ਗਿਣਤੀ ਪੁਲੀਸ ਨੇ ਪੰਦਰਾਂ ਹਜ਼ਾਰ ਦੱਸੀ ਹੈ ਪਰ ਪ੍ਰਬੰਧਕਾਂ ਨੇ ਗਿਣਤੀ ਵੀਹ ਹਜ਼ਾਰ ਹੋਣ ਦਾ ਦਾਅਵਾ ਕੀਤਾ ਹੈ। ਮੁਜ਼ਾਹਰਾਕਾਰੀਆਂ ਦੀ ਜਿਆਦਾਤਰ ਗਿਣਤੀ  ਇਸ ਸੰਕਟ ਦੀ ਘੜੀ ਵਿਚ ਸਰਕਾਰ ਵਲੋਂ ਧਾਰੀ ਚੁੱਪ ਤੋਂ ਖਫ਼ਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।