ਰੋਜਾਨਾ ਖਬਰ-ਸਾਰ » ਸਿਆਸੀ ਖਬਰਾਂ » ਸਿੱਖ ਖਬਰਾਂ

• ਫੈਸਲਾ ਹੋਇਆ, ਇਨਸਾਫ ਨਹੀਂ • ਗਦਰੀਆਂ ਦੀਆਂ ਤਸਵੀਰਾਂ • ਸਿੱਖਾਂ ਨੂੰ ਖਤਰਾ? • ਸਿੱਖਸ ਫਾਰ ਜਸਟਿਸ ‘ਤੇ ਪਾਬੰਦੀ ਬਰਕਰਾਰ • ਡੁੱਬ ਰਿਹਾ ਅਰਥਚਾਰਾ • ਨਿਆ ਦਾ ਬੁੱਤ ਖੁਦ ਨੂੰ ਤੋੜ ਰਿਹੈ ਅਤੇ ਹੋਰ ਖਬਰਾਂ

January 10, 2020 | By

ਸਿੱਖ ਜਗਤ ਦੀਆਂ ਖਬਰਾਂ:

27 ਸਾਲ ਫੈਸਲਾ ਤਾਂ ਆ ਗਿਆ, ਪਰ ਕੀ ਇਨਸਾਫ ਹੋ ਗਿਆ?

ਬਾਬਾ ਚਰਨ ਸਿੰਘ ਕਾਰ ਸੇਵਾ ਅਤੇ ਪੰਜ ਹੋਰ ਸਿੱਖਾਂ ਨੂੰ ਕਤਲ ਕਰਨ ਦੇ ਮਾਮਲੇ ਚ 6 ਪੁਲਿਸ ਵਾਲੇ ਦੋਸ਼ੀ ਕਰਾਰ
• ਘਟਨਾ ਦੇ 27 ਸਾਲ ਬਾਅਦ ਆਇਆ ਫੈਸਲਾ
• ਬਾਬਾ ਚਰਨ ਸਿੰਘ ਤੇ ਉਨ੍ਹਾਂ ਦੇ 5 ਹੋਰ ਰਿਸ਼ਤੇਦਾਰਾਂ ਨੂੰ ਪੁਲਿਸ ਨੇ 1993 ਵਿੱਚ ਜਬਰੀ ਚੁੱਕ ਅਤੇ ਫਿਰ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਸੀ
• ਬਾਬਾ ਚਰਨ ਸਿੰਘ ਨੂੰ ਦੋ ਜਿਪਸੀਆਂ ਨਾਲ ਬੰਨ੍ਹ ਕੇ ਸ਼ਹੀਦ ਕੀਤਾ ਗਿਆ ਸੀ

ਬਾਬਾ ਚਰਨ ਸਿੰਘ ਕਾਰਸੇਵਾ ਨੂੰ ਸ਼ਹੀਦ ਕੀਤੇ ਜਾਣ ਬਾਰੇ ਇਕ ਪ੍ਰਤੀਕਾਤਮਿਕ ਤਸਵੀਰ

• ਸੀ.ਬੀ.ਆਈ. ਅਦਾਲਤ ਮੁਹਾਲੀ ਦੇ ਜੱਜ ਨੇ 4 ਪੁਲੀਸ ਵਾਲਿਆਂ ਨੂੰ 10-10 ਸਾਲ ਦੀ ਸਜਾ ਸੁਣਾਈ
• ਕਾਨੂੰਨ ਮੁਤਾਬਕ ਅਦਾਲਤ ਇਹਨਾਂ ਨੂੰ ਉਮਰ ਕੈਦ ਵੀ ਸੁਣਾ ਸਕਦੀ ਸੀ ਪਰ ਜੱਜ ਨੇ ਅਜਿਹਾ ਨਹੀਂ ਕੀਤਾ
• ਇਕ ਦੋਸ਼ੀ ਨੂੰ 5 ਸਾਲ ਦੀ ਸਜਾ ਸੁਣਾਈ

ਦੋਸ਼ੀ ਪੁਲਿਸ ਵਾਲੇ

• ਦੋਸ਼ੀ ਪਾਏ ਗਏ 2 ਪੁਲਿਸ ਵਾਲਿਆਂ ਨੂੰ ਚੰਗੇ ਚਾਲ ਚੱਲਣ ਦੀ ਸ਼ਰਤ ਉੱਤੇ ਹੀ ਛੱਡ ਦਿੱਤਾ ਗਿਆ
• ਅਦਾਲਤ ਵੱਲੋਂ ਤਿੰਨ ਪੁਲੀਸ ਵਾਲੇ ਬਰੀ ਵੀ ਕੀਤੇ ਗਏ


ਖਬਰਾਂ ਦੇਸ ਪੰਜਾਬ ਦੀਆਂ:

ਗਦਰੀਆਂ ਯੋਧਿਆਂ ਦੀਆਂ ਤਸਵੀਰਾਂ ਲੱਗਣਗੀਆਂ:

• ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦਾ ਫੈਸਲਾ
• ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਦਰੀ ਬਾਬਿਆਂ ਦੀਆਂ ਤਸਵੀਰਾਂ ਲਾਵੇਗੀ

ਗਦਰੀ ਬਾਬਿਆਂ ਦੀ ਇਕ ਯਾਦਗਾਰੀ ਤਸਵੀਰ

ਖਤਰੇ ਬਾਰੇ ਬਿਆਨਬਾਜੀ:

• ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ‘ਸਿੱਖਾਂ ਨੂੰ ਖਤਰੇ’ ਦੀ ਯਾਦ ਆਈ
• ਕਿਹਾ ਕਿ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਯੁਨਾਇਟਡ ਨੇਸ਼ਨਜ ਤੱਕ ਪਹੁੰਚ ਕੀਤੀ ਜਾਵੇਗੀ
• ਕਿਹਾ ਕਿ ਛੇਤੀ ਹੀ ਯੁਨਾਇਟਡ ਨੇਸ਼ਨਜ ਸੁਰੱਖਿਆ ਕੌਂਸਲ ਨਾਲ ਤਾਲਮੇਲ ਕਰਕੇ ਭਾਰਤ ਸਮੇਤ ਹੋਰ ਦੇਸ਼ਾਂ ਵਿੱਚ ਸਿੱਖਾਂ ਸਮੇਤ ਹੋਰ ਘੱਟ ਗਿਣਤੀਆਂ ਨਾਲ ਹੋ ਰਹੇ ਅੱਤਿਆਚਾਰਾਂ ਦਾ ਮੁੱਦਾ ਸਾਹਮਣੇ ਰੱਖਿਆ ਜਾਵੇਗਾ

• ਬਾਦਲਾਂ ਦੇ ਵਿਰੋਧੀ ਤਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਰਹੇ ਨੇ ਜੇ ਭਾਰਤ ਚ ਸਿੱਖਾਂ ਨੂੰ ਖਤਰਾ ਹੈ ਤਾਂ ਪਹਿਲਾਂ ਆਪਣੇ ਭਾਈਵਾਲ ਮੋਦੀ-ਸ਼ਾਹ ਨੂੰ ਦੱਸੋ, ਹੋਰ ਬਿਆਨਬਾਜੀ ਕਾਹਦੇ ਲਈ?

ਭਾਰਤੀ ਉਪਮਹਾਂਦੀਪ ਦੀਆਂ ਖਬਰਾਂ:

ਨਾ.ਸੋ.ਕਾ. ਵਿਰੁਧ ਗਾਂਧੀ-ਯਾਤਰਾ:

• ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਵੱਲੋਂ ਨਾ.ਸੋ.ਕਾ. (ਨਾਗਰਿਕਤਾ ਸੋਧ ਕਾਨੂੰਨ) ਅਤੇ ਨਾਗਰਿਕਤਾ ਰਜਿਸਟਰ ਦੇ ਵਿਰੋਧ ਵਿੱਚ ਮੁੰਬਈ ਦੇ ਗੇਟ ਵੇਅ ਆਫ ਇੰਡੀਆ ਤੋਂ ਸ਼ੁਰੂ ਕੀਤੀ ਗਈ ਗਾਂਧੀ ਯਾਤਰਾ
• ਇਸ ਵਿਰੋਧ ਯਾਤਰਾ ਵਿੱਚ ਐਨ.ਸੀ.ਪੀ. ਦੇ ਪ੍ਰਧਾਨ ਸ਼ਰਦ ਪਵਾਰ, ਭਾਜਪਾ ਦੇ ਸਾਬਕਾ ਨੇਤਾ ਸ਼ਤਰੂਘਨ ਸਿਨਹਾ, ਕਾਂਗਰਸ ਦੇ ਪ੍ਰਿਥਵੀ ਰਾਜ ਚੌਹਾਨ, ਨਵਾਬ ਮਲਿਕ, ਤੇ ਪ੍ਰਕਾਸ਼ ਅੰਬੇਡਕਰ ਸ਼ਾਮਿਲ ਹੋਏ
• ਜਿਕਰਯੋਗ ਹੈ ਕਿ ਜਸਵੰਤ ਸਿਨਹਾ ਵੱਲੋਂ ਨਾ.ਸੋ.ਕਾ. ਅਤੇ ਨਾਗਰਿਕਤਾ ਰਜਿਸਟਰ ਦੇ ਵਿਰੁੱਧ ਇਹ ਮਾਰਚ ਕੱਢਿਆ ਜਾ ਰਿਹਾ ਹੈ ਜੋ ਕਈ ਸੂਬਿਆਂ ਵਿੱਚੋਂ ਹੁੰਦਾ ਹੋਇਆ 3000 ਕਿਲੋਮੀਟਰ ਲੰਬਾ ਸਫਰ ਤੈਅ ਕਰਕੇ 30 ਜਨਵਰੀ ਨੂੰ ਦਿੱਲੀ ਦੇ ਰਾਜਘਾਟ ਵਿਖੇ ਖਤਮ ਹੋਵੇਗਾ ਜਿਸ ਨੂੰ ਕਿ ਗਾਂਧੀ ਯਾਤਰਾ ਦਾ ਨਾਮ ਦਿੱਤਾ ਗਿਆ ਹੈ

ਜੇ.ਐਨ.ਯੂ. ਮਾਮਲਾ:

• ਜਵਾਹਰ ਲਾਲ ਨਹਿਰੂ (ਜੇ.ਐਨ.ਯੂ.) ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਵਿੱਚ ਹੋਏ ਹਮਲੇ ਦੇ ਵਿਰੋਧ ਵਿੱਚ ਅੱਜ ਭਾਰਤੀ ਰਾਸ਼ਟਰੀ ਭਵਨ ਵੱਲ ਨੂੰ ਰੋਸ ਮਾਰਚ ਕੱਢਿਆ ਗਿਆ
• ਵਿਦਿਆਰਥੀਆਂ ਦੀ ਇਹ ਮੰਗ ਸੀ ਕਿ ਜੇ.ਐਨ.ਯੂ. ਦੇ ਉਪ ਕੁਲਪਤੀ ਐਮ ਜਗਦੀਸ਼ ਕੁਮਾਰ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਜਾਵੇ
• ਇਸ ਦੌਰਾਨ ਪੁਲਸ ਨੇ ਵਿਦਿਆਰਥੀਆਂ ਨੂੰ ਰਾਸ਼ਟਰਪਤੀ ਭਵਨ ਵੱਲ ਜਾਣ ਤੋਂ ਰੋਕਣ ਲਈ ਲਾਠੀਚਾਰਜ ਵੀ ਕੀਤਾ ਅਤੇ ਹਿਰਾਸਤ ਵਿੱਚ ਵੀ ਲਿਆ

⊕ ਇਹ ਲਿਖਤ ਜਰੂਰ ਪੜ੍ਹੋ – ਜੇ ਐਨ ਯੂ ਉਤੇ ਹਮਲਾ ਹਿੰਦੂਤਵ ਤਾਨਾਸ਼ਾਹੀ ਦਾ ਪ੍ਰਤੀਕ (ਲੇਖਕ: ਪ੍ਰਤਾਪ ਭਾਨੂ ਮਹਿਤਾ)

ਵਿਦੇਸ਼ੀ ਸਫੀਰ ਕਸ਼ਮੀਰ ਚ ਸਰਕਾਰੀ ਪਿਕਨਿਕ ‘ਤੇ:

• 15 ਯੂਰਪੀ ਮੁਲਕਾਂ ਦੇ ਵਿਦੇਸ਼ੀ ਸਫੀਰਾਂ ਨੇ ਜੰਮੂ ਕਸ਼ਮੀਰ ਦਾ ਦੌਰਾ ਕੀਤਾ
• ਇਸ ਦੌਰਾਨ ਉਨ੍ਹਾਂ ਦੇ ਕੁਝ ਚੋਣਵੇਂ ਸਿਆਸੀ ਨੁਮਾਇੰਦਿਆਂ, ਮੋਹਤਬਾਰਾਂ ਅਤੇ ਫੌਜੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ
• ਵਿਰੋਧੀ ਧਿਰਾਂ ਨੇ ਉਨ੍ਹਾਂ ਦੀ ਇਸ ਫੇਰੀ ਨੂੰ “ਤਹਿਸ਼ੁਦਾ ਫੇਰੀ” ਕਰਾਰ ਦਿੱਤਾ

ਸਿੱਖਸ ਫਾਰ ਜਸਟਿਸ ‘ਤੇ ਪਾਬੰਦੀ ਬਰਕਰਾਰ ਰੱਖੀ:

• ਭਾਰਤ ਦੇ ਗੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਬਣਾਏ ਟ੍ਰਿਬਿਊਨਲ ਨੇ ਭਾਰਤ ਦੀ ਸਰਕਾਰ ਵੱਲੋਂ “ਸਿਖਸ ਫਾਰ ਜਸਟਿਸ” ਤੇ ਲਾਈ ਪਾਬੰਦੀ ਨੂੰ ਬਰਕਰਾਰ ਰੱਖਦਿਆਂ ਕਿਹਾ ਕਿ ਇਸ ਜਥੇਬੰਦੀ ਦੀਆਂ ਕਾਰਵਾਈਆਂ ‘ਵਿਘਨ ਪਾਊ’ (ਡਿਸਟਰਬਿੰਗ) ਹਨ
• ਟ੍ਰਿਬਿਊਨਲ ਨੇ ਕਿਹਾ ਕਿ ਇਹ ਜਥੇਬੰਦੀ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਖੇਤਰੀ ਇੱਕਸੁਰਤਾ ਲਈ ਖਤਰਾ ਹੈ
• ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀ ਐੱਨ ਪਟੇਲ ਦੀ ਅਗਵਾਈ ਵਾਲੇ ਟ੍ਰਿਬਿਊਨਲ ਨੇ ਕਿਹਾ ਕਿ ਸਿੱਖਸ ਫਾਰ ਜਸਟਿਸ ਵੱਲੋਂ ਭਾਰਤ ਵਿਰੋਧੀ ਸੰਸਥਾਵਾਂ ਅਤੇ ਤਾਕਤਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ

ਬੁੱਤ ਟੁੱਟਣ ਦਾ ਦੌਰਾ ਹੈ- ਨਿਆਂ ਦਾ ਅਖੌਤੀ ਬੁੱਤ ਟੁੱਟ ਰਿਹੈ:

• ਹਿੰਸਾ ਦਾ ਬਹਾਨਾ ਬਣਾਉਂਦਿਆਂ ਭਾਰਤੀ ਸੁਪਰੀਮ ਕੋਰਟ ਨੇ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਬਾਰੇ ਕਿਸੇ ਵੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ

ਪ੍ਰਤੀਕਾਤਮਕ ਤਸਵੀਰ

• ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਸ ਏ ਬੋਬਡੇ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਭਾਰਤ ਇਸ ਸਮੇਂ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਬਹੁਤ ਹਿੰਸਾ ਹੋ ਚੁੱਕੀ ਹੈ ਇਸ ਲਈ ਭਾਰਤੀ ਸੁਪਰੀਮ ਕੋਰਟ ਇਨ੍ਹਾਂ ਪਟੀਸ਼ਨਾਂ ਉੱਤੇ ਉਦੋਂ ਹੀ ਸੁਣਵਾਈ ਕਰੇਗਾ ਜਦੋਂ ਹਿੰਸਾ ਰੁਕ ਜਾਵੇਗੀ

ਗਰਜਾਂ ਦੀ ਸਿਆਸਤ:

• ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ.ਐੱਨ.ਐੱਸ) ਅਤੇ ਭਾਜਪਾ ਵਿੱਚ ਗੱਠਜੋੜ ਹੋਣ ਦੀਆਂ ਕਨਸੋਆਂ ਮਿਲ ਰਹੀਆਂ ਹਨ
• ਐਮ.ਐਨ.ਐਸ ਦੇ ਦੋ ਪ੍ਰਮੁੱਖ ਆਗੂਆਂ ਬਾਲਾ ਨੰਦਗਾਂਵਕਰ ਅਤੇ ਨਿਤਿਨ ਸਰਦੇਸਾਈ ਨੇ ਖਬਰਖਾਨੇ ਨਾਲ ਗੱਲ ਕਰਦਿਆਂ ਇਹ ਸੰਕੇਤ ਦਿੱਤੇ
• ਗੱਲਬਾਤ ਦੌਰਾਨ ਦੋਹਾਂ ਆਗੂਆਂ ਨੇ ਕਿਹਾ ਕਿ ਰਾਜਨੀਤੀ ਵਿੱਚ ਕਦੀ ਵੀ ਕੋਈ ਸਥਾਈ ਦੁਸ਼ਮਣ ਜਾਂ ਸਥਾਈ ਦੋਸਤ ਨਹੀਂ ਹੁੰਦਾ


ਖਬਰਾਂ ਆਰਥਿਕ ਜਗਤ ਦੀਆਂ:

ਭਾਰਤ ‘ਚ ਵਧ ਰਹੀ ਮੰਦੀ ਬਾਰੇ ਚੇਤਾਨਵੀ:

ਨੋਬਲ ਇਨਾਮ ਜੇਤੂ ਅਭਿਜੀਤ ਬੈਨਰਜੀ

• ਨੋਬੇਲ ਇਨਾਮ ਜੇਤੂ ਅਭਿਜੀਤ ਬੈਨਰਜੀ ਨੇ ਫਿਰ ਦਿੱਤੀ ਭਾਰਤ ਸਰਕਾਰ ਨੂੰ ਆਰਥਿਕ ਚਿਤਾਵਨੀ
• ਕਿਹਾ ਭਾਰਤ ਇਕ ਵੱਡੀ ਆਰਥਿਕ ਮੰਦੀ ਦੇ ਬਹੁਤ ਨੇੜੇ ਹੈ
• ਉਨ੍ਹਾਂ ਕਿਹਾ ਕਿ ਵਿਕਾਸ ਦੀ ਕਹਾਣੀ ਨੂੰ ਅੱਗੇ ਵਧਾਉਣ ਲਈ ਮੰਗ ਵਧਾਉਣ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ
• ਆਰਥਿਕ ਮੰਦੀ ਦੇ ਇਸ ਦੌਰ ਵਿੱਚ ਭਾਰਤੀ ਅਰਥਚਾਰੇ ਸਭ ਤੋਂ ਵੱਡੀ ਸਮੱਸਿਆ “ਮੰਗ” ਦੀ ਹੈ
• ਹੁਣ ਬਜਟ ਸਬੰਧੀ ਘਾਟੇ ਅਤੇ ਨਿਸ਼ਾਨਿਆਂ ਨੂੰ ਪੂਰਾ ਕਰਨ ਦੀ ਗੱਲ ਨੂੰ ਤਾਂ ਭੁੱਲ ਹੀ ਜਾਣਾ ਚਾਹੀਦਾ ਹੈ
• ਇੱਥੋਂ ਤੱਕ ਕਿ ਮੰਗਿਆਈ ਨਾਲ ਜੁੜੇ ਨਿਸ਼ਾਨਿਆਂ ਨੂੰ ਵੀ ਭੁਲਾ ਦੇਣਾ ਚਾਹੀਦਾ ਹੈ
• ਕਿਹਾ ਕਿ ਕਾਰਪੋਰੇਟ ਟੈਕਸ ਨੂੰ ਘੱਟ ਕਰਨ ਨਿਵੇਸ਼ ਵਧਣ ਦੇ ਅਸਾਰ ਨਹੀਂ ਹਨ
• ਕਿਉਂਕਿ ਅਰਥਚਾਰੇ ਦੀ ਹਾਲਾਤ ਬਹੁਤੀ ਮਾੜੀ ਹੈ
• ਰੀਅਲ ਅਸਟੇਟ ਦੀ ਮੰਦੀ ਕਾਰਨ ਨੌਜਵਾਨ ਸ਼ਹਿਰਾਂ ਵਿਚੋਂ ਮੁੜ ਪਿੰਡਾਂ ਨੂੰ ਪਰਤ ਰਹੇ ਹਨ
• ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰਥਸ਼ਾਸਤਰ ਬਾਰੇ ਬੈਨਰਜੀ ਨੇ ਕਿਹਾ ਕਿ “ਪ੍ਰਧਾਨ ਮੰਤਰੀ ਦਾ ਦਿਲ ਟਰਾਂਸਫਰ ਸਕੀਮ ਵਿੱਚ ਰਹਿੰਦਾ ਹੈ”

ਵਿੱਤੀ ਮੰਤਰੀ ਕਿਉਂ ਗੈਰ-ਹਾਜ਼ਰ ਰਹੀ?

• ਨੀਤੀ ਆਯੋਗ ਦੀ ਇਕ ਮਹੱਤਵਪੂਰਨ ਬੈਠਕ ਵਿੱਚੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਹੀ ਗ਼ੈਰਹਾਜ਼ਰ
• ਖਾਸ ਗੱਲ ਇਹ ਸੀ ਕਿ ਇਹ ਮਹੱਤਵਪੂਰਨ ਬੈਠਕ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋ ਰਹੀ ਸੀ
• ਸਵਾਲ ਇਹ ਉੱਠ ਰਹੇ ਹਨ ਕਿ ਆਰਥਿਕ ਨਾਕਾਮੀਆਂ ਦੀ ਵਜ੍ਹਾ ਕਰਕੇ ਕੀ ਨਿਰਮਲਾ ਸੀਤਾਰਮਨ ਦੀ ਵਿੱਤ ਮੰਤਰੀ ਵਜੋਂ ਛੁੱਟੀ ਕੀਤੀ ਜਾਣ ਵਾਲੀ ਹੈ?


ਕੌਮਾਂਤਰੀ ਖਬਰਾਂ:

ਆਸਟ੍ਰੈਲੀਆ ‘ਚ ਅੱਗ ਦਾ ਕਹਿਰ:

• ਜੰਗਲਾਂ ਨੂੰ ਲੱਗੀ ਅੱਗ ਦੀ ਵਜ੍ਹਾ ਕਰਕੇ ਆਸਟਰੇਲੀਆ ਦੇ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਸੂਬੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ
• 60 ਲੱਖ ਹੈਕਟੇਅਰ ਵਿੱਚ ਲੱਗੀ ਇਸ ਅੱਗ ਨਾਲ ਹੁਣ ਤੱਕ ਸੈਂਕੜੇ ਘਰ ਸੜ ਗਏ ਹਨ ਅਤੇ 24 ਮੌਤਾਂ ਹੋਈਆਂ ਹਨ
• ਜੰਗਲਾਂ ਨੂੰ ਲੱਗੀ ਇਸ ਅੱਗ ਨਾਲ ਹੁਣ ਤੱਕ 1 ਅਰਬ ਜਾਨਵਰਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ
• ਅੱਗ ਦੀ ਵਜ੍ਹਾ ਨਾਲ ਸਿਡਨੀ ਦੀ ਹਵਾ ਦਾ ਗੁਣਵੱਤਾ ਦਾ ਪੱਧਰ ਖ਼ਤਰਨਾਕ ਹੱਦ ਤੋਂ 11 ਗੁਣਾ ਵੱਧ ਗਿਆ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: