ਕੌਮਾਂਤਰੀ ਖਬਰਾਂ » ਖਾਸ ਖਬਰਾਂ » ਰੋਜਾਨਾ ਖਬਰ-ਸਾਰ » ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਖ਼ਬਰਸਾਰ : ਅਮਰੀਕਾ ਦੇ ਆਪਣੇ ਨਾਗਰਿਕਾਂ ਨੂੰ ਇਰਾਕ ਛੱਡਣ ਦੇ ਆਦੇਸ਼, ਯੋਗੀ ਸਰਕਾਰ ਪ੍ਰਸ਼ਾਸਨ ਦਾ (ਪੀ.ਐੱਫ.ਆਈ) ਦੇ ਖਾਤਿਆਂ ‘ਚ 100 ਕਰੋੜ ਤੋਂ ਵੱਧ ਪੈਸੇ ਜਮ੍ਹਾਂ ਹੋਣ ਦਾ ਅਨੁਮਾਨ

January 4, 2020 | By

ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਅੱਜ (20 ਪੋਹ, ਨਾਨਕਸ਼ਾਹੀ ਸੰਮਤ 551) (4 ਜਨਵਰੀ, 2020) ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤਿਆਂ ‘ਤੇ ਅਧਾਰਤ ਖਬਰਸਾਰ ਸਾਂਝਾ ਕਰ ਰਹੇ ਹਾਂ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝਾ ਕਰੋ:-

ਖ਼ਬਰਾਂ ਦੇਸ ਪੰਜਾਬ ਦੀਆਂ:

 • ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ
 • ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਢੀਂਡਸਾ ਦਾ ਅਸਤੀਫਾ ਪ੍ਰਵਾਨ ਕਰ ਲਿਆ
 • ਸੁਖਬੀਰ ਬਾਦਲ ਨੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਇਕ ਦਲ ਦਾ ਨਵਾਂ ਆਗੂ ਥਾਪਿਆ ਹੈ

ਸੁਖਬੀਰ ਬਾਦਲ ਨੇ ਭਾਈ ਰਾਜੋਆਣਾ ਨੂੰ ਭੁੱਖ ਹੜਤਾਲ ਤੋਂ ਰੋਕਣ ਲਈ ਉਨ੍ਹਾਂ ਦੀ ਭੈਣ ਨਾਲ ਮੁਲਾਕਾਤ ਕੀਤੀ :

 • ਸੁਖਬੀਰ ਸਿੰਘ ਬਾਦਲ ਅਤੇ ਡਾ ਦਲਜੀਤ ਸਿੰਘ ਚੀਮਾ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨਾਲ ਮੁਲਾਕਾਤ ਕੀਤੀ ਗਈ
 • ਇੱਕ ਘੰਟੇ ਤੱਕ ਬੰਦ ਕਮਰੇ ‘ਚ ਮੁਲਾਕਾਤ ਚੱਲੀ
 • ਗੱਲਬਾਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ
 • ਬਾਦਲ ਨੇ ਕਿਹਾ ਕਿ ਭਾਈ ਰਾਜੋਆਣਾ ਨੂੰ 11 ਜਨਵਰੀ ਤੋਂ ਭੁੱਖ ਹੜਤਾਲ ਕਰਨ ਤੋਂ ਰੋਕਣ ਲਈ ਉਨ੍ਹਾਂ ਦੀ ਭੈਣ ਨਾਲ ਮੁਲਾਕਾਤ ਕੀਤੀ ਹੈ

ਵਿਵਾਦਿਤ ਵੀਡੀਓ ਮਾਮਲਾ :

 • ਵਿਵਾਦਿਤ ਵੀਡੀਓ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲ ਤਖਤ ਸਾਹਿਬ ਵਿਖੇ ਸਪਸ਼ਟੀਕਰਨ ਭੇਜਿਆ
 • ਦਿੱਲੀ ਵਿੱਚ ਰੰਧਾਵਾ ਨੇ ਕਿਹਾ ਕਿ ਉਹ ਅੰਮ੍ਰਿਤਧਾਰੀ ਸਿੱਖ ਹਨ ਅਤੇ ਗੁਰੂ ਗ੍ਰੰਥ ਸਾਹਿਬ ‘ਚ ਆਸਥਾ ਰੱਖਦੇ ਹਨ
 • ਉਸ ਨੇ ਕਿਹਾ ਕਿ ਉਹ ਕਦੇ ਵੀ ਗੁਰੂ ਸਾਹਿਬ ਦੇ ਨਿਰਾਦਰ ਬਾਰੇ ਸੋਚ ਵੀ ਨਹੀਂ ਸਕਦੇ ਇਹ ਵੀਡੀਓ ਮੇਰੇ ਵਿਰੋਧੀਆਂ ਨੇ ਧੋਖੇ ਨਾਲ ਤਿਆਰ ਕੀਤੀ ਹੈ

ਬਹੁਜਨ ਸਮਾਜ ਪਾਰਟੀ ਦੇ ਸਿੱਖਾਂ ਨਾਲ ਧੱਕੇ ਦੇ ਵਿਰੁੱਧ ਰੋਹ ਵਿਖਾਵੇ :

 • ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ‘ਚ ਸਿੱਖਾਂ ਨਾਲ ਹੋਈ ਧੱਕੇਸ਼ਾਹੀ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਭਰ ਦੇ ਜ਼ਿਲ੍ਹਾ ਕੇਂਦਰਾਂ ‘ਚ ਰੋਹ ਵਿਖਾਵੇ ਕੀਤੇ
 • ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਉੱਪਰ ਘੱਟ ਗਿਣਤੀਆਂ ਤੇ ਹੋਇਆ ਕੋਝਾ ਹਮਲਾ ਅਤੇ ਮੌਲਿਕ ਅਧਿਕਾਰਾਂ ਦਾ ਘਾਣ ਵੀ ਹੈ

 ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਰੋਹ ਵਿਖਾਵੇ:

 • ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਸ਼ਾਹੀ ਇਮਾਮ ਵੱਲੋਂ ਦਿੱਤੇ ਸੱਦੇ ਦੇ ਦੌਰਾਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਰੋਹ ਵਿਖਾਵੇ
 • ਠੰਡ ਦੇ ਬਾਵਜੂਦ ਵੱਡੀ ਗਿਣਤੀ ‘ਚ ਲੋਕਾਂ ਨੇ ਰੋਹ ਵਿਖਾਵਿਆਂ ਵਿੱਚ ਹਿੱਸਾ ਲਿਆ
 • ਪੰਜਾਬ ਦੇ ਲੋਕਾਂ ਨੇ ਮੁਸਲਿਮ ਭਾਈਚਾਰੇ ਦਾ ਡੱਟ ਕੇ ਸਾਥ ਦਿੱਤਾ

ਮਲੇਰਕੋਟਲਾ ਉਮਰ ਖ਼ਾਲਿਦ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੈਲੀ ਵਿਚ ਸਮੂਲੀਅਤ ਕੀਤੀ :

 • ਮਲੇਰਕੋਟਲਾ ਵਿੱਚ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦੇ ਵਿਰੋਧ ‘ਚ ਇੱਕ ਵੱਡੀ ਰੋਹ ਰੈਲੀ ਕੀਤੀ ਗਈ
 • ਇਸ ਰੈਲੀ ‘ਚ ਵਿਸ਼ੇਸ਼ ਤੌਰ ਤੇ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖ਼ਾਲਿਦ ਪਹੁੰਚੇ
 • ਉਮਰ ਖਾਲਿਦ ਨੇ ਕਸ਼ਮੀਰ ਵਿੱਚ ਧਾਰਾ 370 ਹਟਾਉਣ ਤੋਂ ਬਾਅਦ ਪੈਦਾ ਹੋਏ ਭੈਅ ਦੇ ਮਾਹੌਲ ਦੇ ਬਾਵਜੂਦ ਵੀ ਸਿੱਖਾਂ ਅਤੇ ਪੰਜਾਬੀਆਂ ਵੱਲੋਂ ਕਸ਼ਮੀਰੀਆਂ ਦੇ ਹੱਕ ‘ਚ ਬੁਲੰਦ ਕੀਤੀ ਆਵਾਜ਼ ਦੀ ਸ਼ਲਾਘਾ ਕੀਤੀ
 • ਖ਼ਾਲਿਦ ਨੇ ਐੱਨ ਆਰ ਸੀ ਅਤੇ ਐੱਨ ਪੀ ਆਰ ਦਾ ਵਿਰੋਧ ਜਾਰੀ ਰੱਖਦਿਆਂ ਇਸ ਵਿਰੁੱਧ ਸੰਘਰਸ਼ ਤੇਜ਼ ਕਰਨ ਦੀ ਅਪੀਲ ਕੀਤੀ

ਖ਼ਬਰਾਂ ਭਾਰਤੀ ਉਪਮਹਾਂਦੀਪ ਦੀਆਂ :

ਨਾਗਰਿਕਤਾ ਸੋਧ ਕਾਨੂੰਨ ਤੇ ਅਮਿਤ ਸ਼ਾਹ ਦਾ ਬਿਆਨ :

 • ਭਾਰਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਵਾਲੇ ਫ਼ੈਸਲੇ ਤੋਂ ਸਰਕਾਰ ਇੱਕ ਇੰਚ ਵੀ ਪਿੱਛੇ ਨਹੀਂ ਹਟੇਗੀ
 • ਨਾਗਰਿਕਤਾ ਸੋਧ ਕਾਨੂੰਨ ਦੇ ਪੱਖ ਵਿੱਚ “ਜਾਗਰੂਕਤਾ ਮੁਹਿੰਮ” ਦੀ ਸ਼ੁਰੂਆਤ ਕਰਦਿਆਂ ਸ਼ਾਹ ਨੇ ਕਿਹਾ ਕਿ ਇਸ ਬਾਰੇ ਵਿਰੋਧੀ ਪਾਰਟੀਆਂ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤਿ ਨਜ਼ਰੀਆ:

 • ਬਹੁਜਨ ਸਮਾਜ ਪਾਰਟੀ ਰਾਜਸਥਾਨ ਦੇ ਜਿੱਤੇ ਹੋਏ 6 ਦੇ 6 ਵਿਧਾਇਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ
 • ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਰਤੀ ਲੋਕਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਪਾਕਿਸਤਾਨ ਦੇ ਬਾਰੇ ਵਿੱਚ ਹੀ ਕਿਉਂ ਗੱਲ ਕਰਦੇ ਹਨ
 • ਮਮਤਾ ਨੇ ਕਿਹਾ ਕਿ ਭਾਰਤ ਇੱਕ ਸਮਰੱਥ ਵਿਰਾਸਤ ਵਾਲਾ ਵੱਡਾ ਦੇਸ਼ ਹੈ ਇਸ ਦੀ ਤੁਲਨਾ ਪ੍ਰਧਾਨ ਮੰਤਰੀ ਹਮੇਸ਼ਾ ਪਾਕਿਸਤਾਨ ਨਾਲ ਹੀ ਕਿਉਂ ਕਰਦੇ ਰਹਿੰਦੇ ਹਨ
 • ਮਮਤਾ ਨੇ ਕਿਹਾ ਇਸ ਬਾਰੇ ਸਾਨੂੰ ਸਭ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਅਸੀਂ ਸਭ ਰਾਸ਼ਟਰੀ ਮੁੱਦਿਆਂ ਉੱਤੇ ਜ਼ਰੂਰ ਚਰਚਾ ਕਰਿਆ ਕਰੀਏ

ਯੋਗੀ ਸਰਕਾਰ ਪ੍ਰਸ਼ਾਸਨ ਦਾ (ਪੀ.ਐੱਫ.ਆਈ) ਦੇ ਖਾਤਿਆਂ ਚ 100 ਕਰੋੜ ਤੋਂ ਵੱਧ ਪੈਸੇ ਜਮ੍ਹਾਂ ਹੋਣ ਦਾ ਅਨੁਮਾਨ:

 • ਉੱਤਰ ਪ੍ਰਦੇਸ਼ ਸਰਕਾਰ “ਪਾਪੁਲਰ ਫਰੰਟ ਆਫ ਇੰਡੀਆ” ਗਰੁੱਪ ਦੇ ਬੈਂਕ ਖਾਤਿਆਂ ਦੀ ਜਾਂਚ ਕਰਨ ਵਿੱਚ ਲੱਗੀ
 • ਯੋਗੀ ਸਰਕਾਰ ਪ੍ਰਸ਼ਾਸਨ ਨੇ ਕਿਹਾ ਕਿ ਸਾਰੇ ਭਾਰਤ ਵਿੱਚ ਇਸ ਗਰੁੱਪ ਦੇ ਤਿੰਨ ਦਰਜਨ ਤੋਂ ਵੱਧ ਖ਼ਾਤਿਆਂ ‘ਚ ਸੌ ਕਰੋੜ ਤੋਂ ਵੱਧ ਪੈਸੇ ਜਮ੍ਹਾਂ ਹੋਣ ਦਾ ਅਨੁਮਾਨ ਹੈ
 • ਉਨ੍ਹਾਂ ਕਿਹਾ ਕਿ ਇਹ ਰਕਮ 29 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਜਮ੍ਹਾਂ ਕਰਵਾਈ ਗਈ ਹੈ ਅਤੇ ਜ਼ਿਆਦਾ ਰਕਮ ਗਲਫ ਦੇਸ਼ਾਂ ਵਿੱਚੋਂ ਆਈ ਹੈ

ਬੰਗਲਾਦੇਸ਼ੀ ਸ਼ਰਨਾਰਥੀ ਆਸਾਮ ਅਤੇ ਤ੍ਰਿਪੁਰਾ ਦੇ ਰਾਸਤੇ ਵਾਪਸ ਪਰਤਣ ਲਈ ਮਜਬੂਰ :

 • ਅਸਾਮ ਵਿੱਚ ਐੱਨਆਰਸੀ ਤੋਂ ਬਾਅਦ ਭਾਰਤ ਆਏ ਬੰਗਲਾਦੇਸ਼ੀ ਸ਼ਰਨਾਰਥੀ ਵਾਪਸ ਪਰਤਣ ਲਈ ਮਜਬੂਰ ਹੋਏ
 • ਬੀਐੱਸਐਫ ਮੇਘਾਲਿਆ ਫ਼ਰੰਟੀਅਰ ਦੇ ਅਧਿਕਾਰੀ ਕੁਲਦੀਪ ਸੈਣੀ ਨੇ ਕਿਹਾ ਕਿ ਇਹ ਲੋਕ ਆਸਾਮ ਅਤੇ ਤ੍ਰਿਪੁਰਾ ਦੇ ਰਾਸਤੇ ਵਾਪਸ ਜਾ ਰਹੇ ਹਨ

ਕੋਮਾਂਤਰੀ ਖ਼ਬਰਾਂ:

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦਾ ਬਿਆਨ :

 • ਜਨਰਲ ਕਾਸਮ ਸੁਲੇਮਾਨੀ ਦੀ ਮੌਤ ‘ਤੇ ਈਰਾਨ ਨੇ ਤਿੰਨ ਦਿਨ ਦਾ ਸੋਗ ਐਲਾਨਦਿਆਂ ਕਿਹਾ ਕਿ ਉਹ ਇਸਦਾ ਬਦਲਾ ਜ਼ਰੂਰ ਲੈਣਗੇ
 • ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਦੁਨੀਆਂ ਖਾੜੀ ‘ਚ ਹੁਣ ਹੋਰ ਜੰਗ ਬਰਦਾਸ਼ਤ ਨਹੀਂ ਕਰ ਸਕਦੀ

ਅਮਰੀਕਾ ਦੇ ਆਪਣੇ ਨਾਗਰਿਕਾਂ ਨੂੰ ਇਰਾਕ ਛੱਡਣ ਦੇ ਆਦੇਸ਼ :

 • ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਇਰਾਕ ਛੱਡਣ ਦੇ ਆਦੇਸ਼ ਜਾਰੀ ਕੀਤੇ
 • ਅਮਰੀਕਾ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਇਰਾਕ ਅਤੇ ਇਸ ਦੇ ਨਾਲ ਲੱਗਦੇ ਸਾਰੇ ਖੇਤਰਾਂ ‘ਚ ਤਣਾਅ ਬਹੁਤ ਜ਼ਿਆਦਾ ਵਧ ਗਿਆ ਹੈ ਇਸ ਲਈ ਕੋਈ ਵੀ ਅਮਰੀਕੀ ਨਾਗਰਿਕ ਉੱਥੇ ਨਾ ਰਹੇ

ਦੱਖਣੀ ਪੂਰਬੀ ਆਸਟਰੇਲੀਆ ਜੰਗਲੀ ਅੱਗਾ ਨਾਲ ਭਿਆਨਕ ਤਬਾਹੀ :

 • ਦੱਖਣੀ ਪੂਰਬੀ ਆਸਟਰੇਲੀਆ ਦੇ ਜੰਗਲਾਂ ‘ਚ ਅੱਗ ਨਾਲ ਭਿਆਨਕ ਤਬਾਹੀ
 • ਹੁਣ ਤੱਕ 1.30 ਕਰੋੜ ਹੈਕਟੇਅਰ ਰਕਬਾ ਸੜਿਆ ਅਤੇ 1365 ਘਰ ਤਬਾਹ ਹੋਏ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,