ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਬਾਦਲਾਂ ਦੀ ਢੀਂਡਸਿਆਂ ਦੇ ਗੜ੍ਹ ਵਿੱਚ ਰੈਲੀ • ਬਜਟ ਵਿੱਚੋ ਪੰਜਾਬ ਦੇ ਪੱਲੇ ਕੁਝ ਨਾ ਪਿਆ • ਕੈਂਸਰ ਹਸਪਤਾਲ ਵਿੱਚੋਂ ਪੰਜਾਬ ਦੀ ਲੰਗਰ ਸੇਵਾ ਬੰਦ

February 3, 2020 | By

ਅੱਜ ਦੀ ਖਬਰਸਾਰ | 3 ਫਰਵਰੀ 2020 (ਦਿਨ ਸੋਮਵਾਰ)
ਖਬਰਾਂ ਦੇਸ ਪੰਜਾਬ ਦੀਆਂ:


ਬਾਦਲਾਂ ਦੀ ਢੀਂਡਸਿਆਂ ਦੇ ਗੜ੍ਹ ਵਿੱਚ ਰੈਲੀ : 

 • ਆਖ਼ਰ ਵੱਡੇ ਬਾਦਲ ਨੂੰ ਅੰਦਰੋਂ ਨਿਕਲਣਾ ਹੀ ਪਿਆ 
 • ਬਾਦਲਾਂ ਕੀਤੀ ਢੀਂਡਸਿਆਂ ਦੇ ਗੜ੍ਹ ਵਿੱਚ ਰੈਲੀ 
 • ਰੈਲੀ ਕਾਰਨ ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ੇਸ਼ ਖੇਚਲ ਕਰਕੇ ਆਉਣਾ ਪਿਆ 
 • ਸੁਖਬੀਰ ਬਾਦਲ ਨੇ ਇਸ ਰੈਲੀ ਨੂੰ ਢੀਂਡਸਿਆਂ ਦਾ ਭੋਗ ਅਤੇ ਅੰਤਿਮ ਅਰਦਾਸ ਦੱਸਿਆ 
 • ਸਟੇਜ ਤੋਂ “ਅਸੀਂ ਚਾਹੁੰਦੇ ਹਾਂ ਢੀਂਡਸਾ ਪਰਿਵਾਰ ਤੋਂ ਆਜ਼ਾਦੀ” ਦੇ ਨਾਅਰੇ ਲਾਏ ਗਏ 
 • ਸੁਖਬੀਰ ਨੇ ਕਿਹਾ ਅਸੀਂ ਸ਼੍ਰੋ.ਗੁ.ਪ੍ਰ. ਕਮੇਟੀ ਦੀਆਂ ਚੋਣਾਂ ਲਈ ਤਿਆਰ ਹਾਂ 

ਰੈਲੀ ਦੌਰਾਨ ਸਟੇਜ ਤੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ।

ਰੈਲੀ ਨੂੰ ਸੰਬੋਧਨ ਕਰਦੇ ਹੋਏ ਸ. ਸੁਖਬੀਰ ਸਿੰਘ ਬਾਦਲ


ਕੈਂਸਰ ਹਸਪਤਾਲ ਵਿੱਚੋਂ ਪੰਜਾਬ ਦੀ ਲੰਗਰ ਸੇਵਾ ਬੰਦ :

 • ਬੀਕਾਨੇਰ ਦੇ ਕੈਂਸਰ ਹਸਪਤਾਲ ਵਿੱਚੋਂ ਪੰਜਾਬ ਦੀ ਲੰਗਰ ਸੇਵਾ ਰਾਜਸਥਾਨ ਸਰਕਾਰ ਨੇ ਬੰਦ ਕਰਵਾਈ 
 • ਪਿਛਲੇ ਛੇ ਸਾਲਾਂ ਤੋਂ ਚੱਲ ਰਹੀ ਸੀ ਇਹ ਲੰਗਰ ਸੇਵਾ 
 • ਬਠਿੰਡਾ ਜ਼ਿਲ੍ਹਾ ਦੇ ਪਿੰਡ ਕੌਰੇਆਣਾ ਦੇ ਨੌਜਵਾਨ ਕਰਦੇ ਹਨ ਇਹ ਸੇਵਾ 
 • ਨੌਜਵਾਨਾਂ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਨੂੰ ਜੀ ਵੈੱਲਫੇਅਰ ਸੁਸਾਇਟੀ ਬਣਾ ਕੇ ਕੀਤੀ ਜਾਂਦੀ ਹੈ ਇਹ ਸੇਵਾ 
 • ਕੌਰੇਆਣਾ ਪਿੰਡ ਦੇ ਨੌਜਵਾਨਾ ਨੂੰ 15 ਪਿੰਡਾਂ ਦੇ ਸਹਿਯੋਗ ਨਾਲ ਇਹ ਸੇਵਾ ਚਲਾਉਂਦੇ ਹਨ 
 • ਬੀਕਾਨੇਰ ਪ੍ਰਸ਼ਾਸਨ ਨੇ ਇਸ ਲੰਗਰ ਕਮੇਟੀ ਨੂੰ ਇਹ ਸੇਵਾ ਬੰਦ ਕਰਨ ਦੇ ਦਿੱਤੇ ਹੁਕਮ 
 • ਪ੍ਰਸ਼ਾਸਨ ਨੇ ਲੰਗਰ ਵਾਲੀ ਜਗ੍ਹਾ ਨੂੰ ਫੌਰੀ ਤੌਰ ਤੇ ਖਾਲੀ ਕਰਨ ਲਈ ਕਿਹਾ 
 • ਪਹਿਲਾਂ ਵੀ ਇਹ ਲੰਗਰ ਸੇਵਾ ਬੰਦ ਕਰਵਾਉਣ ਦੇ ਹੁੰਦੇ ਰਹੇ ਹਨ ਯਤਨ 

ਬਜਟ ਵਿੱਚੋ ਪੰਜਾਬ ਦੇ ਪੱਲੇ ਕੁਝ ਨਾ ਪਿਆ:

 • ਭਾਰਤੀ ਮੋਦੀ ਸਰਕਾਰ ਦੇ ਬਜਟ ਵਿੱਚੋ ਪੰਜਾਬ ਦੇ ਪੱਲੇ ਕੁਝ ਨਾ ਪਿਆ
 • ਕੈਪਟਨ  ਸਰਕਾਰ ਦੇ ਪੱਲੇ ਪਈ ਮਾਯੂਸੀ 
 • ਤਿੰਨ ਮੰਤਰੀਆਂ ਦੀ ਮੌਜੂਦਗੀ ਵੀ ਨਾ ਆਈ ਕਿਸੇ ਕੰਮ 
 • ਹਰਸਿਮਰਤ ਬਾਦਲ, ਹਰਦੀਪ ਪੁਰੀ ਅਤੇ ਸੋਮ ਪ੍ਰਕਾਸ਼ ਨਾ ਵਿਖਾ ਸਕੇ ਕੋਈ ਕ੍ਰਿਸ਼ਮਾ
 • ਇਨ੍ਹਾਂ ਮੰਤਰੀਆਂ ਦੀ ਮੌਜੂਦਗੀ ਦੇ ਬਾਵਜੂਦ ਦੀ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਨਾ ਮਿਲਿਆ 
 • ਸਰਹੱਦੀ ਸੂਬਾ ਹੋਣ ਦੇ ਬਾਵਜੂਦ ਵੀ ਬਜਟ ਵਿੱਚੋਂ ਪੰਜਾਬ ਨੂੰ ਕੁਝ ਵਿਸ਼ੇਸ਼ ਨਾ ਦਿੱਤਾ ਗਿਆ 

ਕੈਪਟਨ ਅਮਰਿੰਦਰ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,