ਵੀਡੀਓ

ਬੀਬੀਆਂ ਨੇ ਮੋਦੀ ਨੂੰ ਖੁੱਲ੍ਹੀ ਚਿਠੀ ਲਿਖੀ • ਭਾਜਪਾ ਆਗੂ ਨੂੰ ਜ਼ਮਾਨਤ • ਜੇ.ਐਨ.ਯੂ. ਵਿਦਿ. ਦੀ ਗ੍ਰਿਫਤਾਰੀ ਦਾ ਮਾਮਲਾ

February 4, 2020 | By

ਅੱਜ ਦੀ ਖਬਰਸਾਰ | 4 ਫਰਵਰੀ 2020 (ਦਿਨ ਮੰਗਲਵਾਰ)
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:


ਬੀਬੀਆਂ ਨੇ ਮੋਦੀ ਨੂੰ ਖੁੱਲ੍ਹੀ ਚਿਠੀ ਲਿਖੀ:

 • ਨਾਮਵਰ ਸਖਸ਼ੀਅਤਾਂ ਅਤੇ ਬੀਬੀਆਂ ਦੀਆਂ ਜਥੇਬੰਦੀਆਂ ਨੇ ਨਰਿੰਦਰ ਮੋਦੀ ਨੂੰ 175 ਤਸਦੀਕਾਂ ਵਾਲੀ ਸਾਂਝੀ ਖੁੱਲੀ ਚਿੱਠੀ ਲਿਖੀ ਹੈ।
 • ਚਿੱਠੀ ਵਿਚ ਭਾਜਪਾ ਆਗੂਆਂ ਵੱਲੋਂ ਦਿੱਲੀ ਚੋਣਾਂ ਵਿਚ ਕੀਤੀਆਂ ਜਾ ਰਹੀਆਂ ਤਕਰੀਰਾਂ ਨਾਲ ਬੀਬੀਆਂ ਵਿਚ ਫੈਲ ਰਹੀ ਦਹਿਸ਼ਤ ਤੇ ਡਰ (ਹੌਰਰ) ਦਾ ਜਿਕਰ ਕੀਤਾ ਗਿਆ ਹੈ।
 • ਬੀਬੀਆਂ ਨੇ ਦਿੱਲੀ ਸਲਤਨਤ (ਭਾਰਤੀ ਸਟੇਟ) ਦੇ ਮੁਖੀ ਨੂੰ ਲਿਖਿਆ ਹੈ ਕਿ ਉਸ ਦੀ ਪਾਰਟੀ ਦੇ ਆਗੂ ਆਪਣੇ ਭਾਸ਼ਣਾਂ ਵਿਚ ਬੀਬੀਆਂ ਨਾਲ ਬਲਾਤਕਾਰ ਕਰਨ ਦੀਆਂ ਧਮਕੀਆਂ ਦੇ ਰਹੇ ਹਨ।
 • ਉਹਨਾਂ ਕਿਹਾ ਹੈ ਕਿ ਭਾਜਪਾ ਆਗੂ ਆਪਣੇ ਪਿੱਛਲੱਗਾਂ ਨੂੰ ਉਹਨਾਂ ਬੀਬੀਆਂ ਉੱਤੇ ਹਮਲੇ ਕਰਨ ਲਈ ਉਕਸਾ ਰਹੇ ਹਨ ਜਿਹੜੀਆਂ ਨਾ.ਸੋ.ਕਾ. ਅਤੇ ਨਾਗਰਿਕਤਾ ਰਜਿਸਟਰ ਦਾ ਵਿਰੋਧ ਕਰ ਰਹੀਆਂ ਹਨ।


ਵਿਦਿਆਥਣ ਨਾਲ ਛੇੜਛਾੜ ਦੇ ਮਾਮਲੇ ਚ ਭਾਜਪਾ ਆਗੂ ਨੂੰ ਜ਼ਮਾਨਤ:

 • ਭਾਜਪਾ ਆਗੂ ਅਤੇ ਦਿੱਲੀ ਸਲਤਨਤ ਦੇ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਨੂੰ ਦਿੱਤੀ ਗਈ ਜ਼ਮਾਨਤ 
 • ਕਾਨੂੰਨ ਦੀ ਵਿਦਿਆਰਥਣ ਨਾਲ ਜਿਨਸੀ ਛੇੜਛਾੜ ਦੇ ਮਾਮਲੇ ਵਿੱਚ ਦਿੱਤੀ ਜ਼ਮਾਨਤ 
 • ਅਲਾਹਾਬਾਦ ਹਾਈ ਕੋਰਟ ਨੇ ਦਿੱਤੀ ਜ਼ਮਾਨਤ 
 • ਜ਼ਿਕਰਯੋਗ ਹੈ ਕਿ ਅਗਸਤ 2019 ਵਿੱਚ ਕਾਨੂੰਨ ਦੀ ਇੱਕ ਵਿਦਿਆਰਥਣ ਨੇ ਭਾਜਪਾ ਆਗੂ ਉੱਪਰ ਜਿਨਸੀ ਛੇੜਛਾੜ ਦੇ ਦੋਸ਼ ਲਾਏ ਸਨ 
 • ਵਿਦਿਆਰਥਣ ਨੇ ਇਸ ਮਾਮਲੇ ਵਿੱਚ ਇੱਕ ਵੀਡੀਓ ਬਿਜ਼ਲ ਸੱਥ (ਸੋਸ਼ਲ ਮੀਡੀਆ) ਉੱਪਰ ਪਾਈ ਸੀ 
 • ਇਸ ਵੀਡੀਓ ਤੋਂ ਬਾਅਦ ਉਹ ਵਿਦਿਆਰਥਣ ਲਾਪਤਾ ਹੋ ਗਈ ਸੀ 
 • ਇਸ ਮਾਮਲੇ ਵਿੱਚ ਭਾਰਤੀ ਸੁਪਰੀਮ ਕੋਰਟ ਦੇ ਦਖਲ ਮਗਰੋਂ ਸਵਾਮੀ ਚਿਨਮਯਾਨੰਦ ਨੂੰ ਗ੍ਰਿਫਤਾਰ ਕੀਤਾ ਗਿਆ ਸੀ

  ਸਵਾਮੀ ਚਿਨਮਯਾਨੰਦ


ਜੇ.ਐਨ.ਯੂ. ਵਿਦਿਆਰਥੀ ਦੀ ਗ੍ਰਿਫਤਾਰੀ ਦਾ ਮਾਮਲਾ:

 • ਜੇਐਨਯੂ ਵਿਦਿਆਰਥੀ ਸ਼ਰਜੀਲ ਇਮਾਮ ਦੀ ਪੁਲੀਸ ਹਿਰਾਸਤ ਵਿੱਚ ਵਾਧਾ 
 • ਨਵੀਂ ਦਿੱਲੀ ਦੀ ਇੱਕ ਅਦਾਲਤ ਨੇ ਤਿੰਨ ਦਿਨਾਂ ਦਾ ਕੀਤਾ ਵਾਧਾ 
 • ਸ਼ਰਜੀਲ ਇਮਾਮ ਉੱਪਰ ਦੇਸ਼ ਧਰੋਹ ਦਾ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਗਿਆ ਸੀ

ਸ਼ਰਜੀਲ ਇਮਾਮ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,