ਪੰਜਾਬ ਦੀ ਰਾਜਨੀਤੀ » ਰੋਜਾਨਾ ਖਬਰ-ਸਾਰ » ਸਿਆਸੀ ਖਬਰਾਂ

ਖ਼ਬਰਸਾਰ • ਰਵਨੀਤ ਬਿੱਟੂ ਆਪਣੀ ਹੀ ਬਿਆਨਬਾਜ਼ੀ ਵਿਚ ਘਿਰਦਾ ਜਾ ਰਿਹੈ • ਬੰਜਰ ਹੋਣ ਲੱਗੀਆਂ ਹਨ ਪੰਜਾਬ ਦੀਆਂ ਜ਼ਮੀਨਾਂ ‘ਤੇ ਹੋਰ ਖ਼ਬਰਾਂ

February 15, 2020 | By

ਅੱਜ ਦਾ ਖਬਰਸਾਰ | 15 ਫਰਵਰੀ 2020 (ਦਿਨ ਸ਼ਨਿੱਚਰਵਾਰ)
ਖਬਰਾਂ ਦੇਸ ਪੰਜਾਬ ਦੀਆਂ:


ਰਵਨੀਤ ਬਿੱਟੂ ਆਪਣੀ ਹੀ ਬਿਆਨਬਾਜ਼ੀ ਵਿਚ ਘਿਰਦਾ ਜਾ ਰਿਹੈ:

• ਲੁਧਿਆਣੇ ਤੋਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਆਪਣੀ ਹੀ ਬਿਆਨਬਾਜ਼ੀ ਵਿਚ ਘਿਰਦਾ ਨਜਰ ਆ ਰਿਹਾ ਹੈ।
• ਗਿਆਨੀ ਹਰਪ੍ਰੀਤ ਸਿੰਘ ਨੇ 13 ਫਰਵਰੀ ਨੂੰ ਕਿਹਾ ਕਿ ਜੇਕਰ ਰਵਨੀਤ ਬਿੱਟੂ ਅਕਾਲ ਤਖਤ ਸਾਹਿਬ ਉੱਤੇ ਆਉਂਦਾ ਹੈ ਤਾਂ ਉਸ ਨਾਲ ਵਿਚਾਰ ਕੀਤੀ ਜਾਵੇਗੀ, ਅਤੇ
• ਇਸ ਵਿਚ ਪੰਜਾਬ ਵਿਚ ਹੋਏ ਮਨੁੱਖੀ ਹੱਕਾਂ ਦੇ ਘਾਣ ਦੌਰਾਨ ਜਿਹਨਾਂ ਪਰਿਵਾਰਾਂ ਦੇ ਜੀਅ ਬੇਅੰਤ ਸਿੰਘ ਦੀ ਸਰਕਾਰ ਵੇਲੇ ਪੁਲਿਸ ਵੱਲੋਂ ਜਬਰੀ ਲਾਪਤਾ ਕਰਕੇ ਜਾਂ ਝੂਠੇ ਮਕਾਬਲਿਆਂ ਵਿਚ ਮਾਰੇ ਗਰੇ ਸਨ ਉਹਨਾਂ ਨੂੰ ਵੀ ਬੁਲਾਇਆ ਜਾਵੇਗਾ।

ਰਵਨੀਤ ਸਿੰਘ ਬਿੱਟੂ

• ਅਸਲ ਵਿਚ ਰਵਨੀਤ ਬਿੱਟੂ ਵੱਲੋਂ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਅਪ-ਸ਼ਬਦ ਬੋਲਣ ਉੱਤੇ ਕਈ ਸਿੱਖ ਜਥੇਬੰਦੀਆਂ ਨੇ ਰਵਨੀਤ ਬਿੱਟੂ ਦੇ ਦਾਦੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਮੇਂ ਪੁਲਿਸ ਵੱਲੋਂ ਕੀਤੇ ਮਨੁੱਖੀ ਹੱਕਾਂ ਦੇ ਘਾਣ ਦਾ ਮਸਲਾ ਚੁੱਕਿਆ ਸੀ।
• ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੋਧਣ ਵਾਲੇ ਭਾਈ ਪਰਮਜੀਤ ਸਿੰਘ ਭਿਓਰਾ ਦੀ ਮਾਤਾ ਜੀ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਦੇਣ ਉੱਤੇ ਵੀ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਬਿਆਨਬਾਜੀ ਕੀਤੀ ਸੀ।
• ਜਿਸ ਉੱਤੇ ਸ਼੍ਰੋ.ਗੁ.ਪ੍ਰ.ਕ. ਵੱਲੋਂ ਰਵਨੀਤ ਬਿੱਟੂ ਨੂੰ ਕਾਰਜਕਾਰੀ ਜਥੇਦਾਰ ਵਿਰੁਧ ਬੋਲਣ ’ਤੇ ਤਾੜਨਾ ਕੀਤੀ ਗਈ ਸੀ।
• ਜਿਸ ਤੋਂ ਬਾਅਦ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਸੀ ਕਿ ਜੇਕਰ ਉਸ ਦੇ ਗਲਤ ਬਿਆਨ ਦਿੱਤਾ ਹੈ ਤਾਂ ਉਸ ਨੂੰ ਅਕਾਲ ਤਖਤ ਉੱਤੇ ਤਲਬ ਕੀਤਾ ਜਾਵੇ।
• ਉਸ ਨੇ ਇਹ ਵੀ ਕਿਹਾ ਸੀ ਕਿ ਉਹ ਆਪ ਅਗਲੇ ਹਫਤੇ ਅਕਾਲ ਤਖਤ ਸਾਹਿਬ ਵਿਖੇ ਪੇਸ਼ ਜੋ ਕੇ ਆਪਣੇ ਵਿਰੁਧ ਕਾਰਵਾਈ ਬਾਰੇ ਕਾਰਵਾਈ ਲਈ ਪੁੱਛੇਗਾ।

ਗਿਆਨੀ ਹਰਪ੍ਰੀਤ ਸਿੰਘ


ਬੰਜਰ ਹੋਣ ਲੱਗੀਆਂ ਹਨ ਪੰਜਾਬ ਦੀਆਂ ਜ਼ਮੀਨਾਂ:

• ਕਿਹਾ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ
• ਖੇਤੀਬਾੜੀ ਵਿਭਾਗ ਨੇ 2.30 ਲੱਖ ਹੈਕਟੇਅਰ ਰਕਬੇ ਵਿੱਚ ਖਾਰੇਪਣ ਦੀ ਪੁਸ਼ਟੀ ਕੀਤੀ
• 2.30 ਲੱਖ ਹੈਕਟੇਅਰ ਰਕਬੇ ਵਿੱਚ ਜ਼ਮੀਨ ਦਾ ਪੀਐੱਚ (ਖਾਰਾਪਣ) 8.5 ਤੋਂ ਜ਼ਿਆਦਾ
• ਕਿਹਾ ਪੰਜਾਬ ਦੀ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਵੱਡੇ ਪੱਧਰ ਤੇ ਮੁਹਿੰਮ ਵਿੱਢਣ ਦੀ ਲੋੜ
• ਖੇਤੀਬਾੜੀ ਵਿਭਾਗ ਨੇ ਕਿਹਾ ਲੋੜ ਤੋਂ ਕਿਤੇ ਜ਼ਿਆਦਾ ਖਾਦਾਂ ਦੀ ਵਰਤੋਂ ਕਾਰਨ ਜ਼ਮੀਨਾਂ ਖਾਰੀਆਂ ਹੋ ਚੁੱਕੀਆਂ ਹਨ
• ਕਿਹਾ ਜ਼ਮੀਨਾਂ ਦੇ ਸੁਧਾਰ ਲਈ ਜਿਪਸਮ ਅਤੇ ਹਰੀ ਖਾਦ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ
• ਖੇਤੀਬਾੜੀ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਸਾਉਣੀ ਸੀਜ਼ਨ ਵਿੱਚ ਜਿਪਸਮ ਅਤੇ ਹਰੀ ਖਾਦ ਬੀਜ ਉੱਪਰ 50 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,