ਖਾਸ ਖਬਰਾਂ » ਵਿਦੇਸ਼

ਇੰਡੀਆ ਵੱਲੋਂ ਮੇਰੇ ਨਾਲ ਇੱਦਾਂ ਵਿਹਾਰ ਕੀਤਾ ਗਿਆ ਜਿਵੇਂ ਮੈਂ ਕੋਈ ਮੁਜ਼ਰਮ ਹੋਵਾਂ: ਬਰਤਾਨਵੀ ਐੱਮ.ਪੀ.

February 18, 2020 | By

ਨਵੀਂ ਦਿੱਲੀ: ਦਿੱਲੀ ਸਲਤਨਤ ਵੱਲੋਂ ਬੀਤੇ ਕੱਲ੍ਹ (17 ਫਰਵਰੀ ਨੂੰ) ਇੱਕ ਬਰਤਾਨਵੀ ਐੱਮ.ਪੀ. ਨੂੰ ਵਾਪਸ ਮੋੜਨ (ਡਿਪੋਰਟ ਕਰਨ) ਦੀ ਖਬਰ ਮਿਲੀ ਹੈ।

ਲੇਬਰ ਪਾਰਟੀ ਵੱਲੋਂ ਬਰਤਾਨਵੀ ਪਾਰਲੀਮੈਂਟ ਵਿੱਚ ਮੈਂਬਰ ਡੈਬੀ ਅਬਰਾਹਮਸ ਨੂੰ ਦਿੱਲੀ ਸਲਤਨਤ ਦੇ ਕਰਿੰਦਿਆਂ ਨੇ ਉਸ ਵੇਲੇ ਹਵਾਈ ਅੱਡੇ ਉੱਤੇ ਹੀ ਰੋਕ ਲਿਆ ਜਦੋਂ ਕਿ ਉਹ ਦੁਬਈ ਤੋਂ ਭਾਰਤੀ ਉਪਮਹਾਂਦੀਪ ਵਿੱਚ ਹਵਾਈ ਜਹਾਜ ਰਾਹੀਂ ਆਈ ਸੀ।

ਦੱਸ ਦੇਈਏ ਕਿ ਡੈਬੀ ਅਬਰਾਹਮਸ ਕਸ਼ਮੀਰ ਲਈ ਆਲ ਪਾਰਟੀ ਪਾਰਲੀਮਾਨੀ ਗਰੁੱਪ ਦੀ ਮੁਖੀ ਹੈ ਅਤੇ ਕਸ਼ਮੀਰ ਵਿੱਚ ਲਾਈਆਂ ਰੋਕਾਂ ਤੇ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਬਾਰੇ ਉਹ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੀ ਹੈ।

ਡੈਬੀ ਅਬਰਾਹਮਸ

ਡੈਬੀ ਅਬਰਾਹਮਸ ਨੇ ਇੱਕ ਲਿਖਤੀ ਬਿਆਨ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਜਾਰੀ ਕਰਕੇ ਦੱਸਿਆ ਕਿ ਦਿੱਲੀ ਸਲਤਨਤ ਦੇ ਇਮੀਗ੍ਰੇਸ਼ਨ ਅਧਿਕਾਰੀ ਵੱਲੋਂ ਉਸ ਨੂੰ ਰੋਕ ਲਿਆ ਗਿਆ ਅਤੇ ਉਸ ਨਾਲ ਇੰਝ ਵਿਹਾਰ ਕੀਤਾ ਗਿਆ ਜਿਵੇਂ ਕਿ ਉਹ ਕੋਈ ਮੁਜਰਮ ਹੋਵੇ।

ਬਰਤਾਨਵੀ ਐੱਮ.ਪੀ. ਮੁਤਾਬਕ ਉਹ ਭਾਰਤੀ ਉਪਮਹਾਂਦੀਪ ਵਿੱਚ ਬਕਾਇਦਾ ਵੀਜੇ ਉੱਪਰ ਆਈ ਸੀ ਪਰ ਇੱਥੇ ਪਹੁੰਚਣ ਉੱਤੇ ਉਸ ਨੂੰ ਇਹ ਦੱਸਿਆ ਗਿਆ ਕਿ ਉਸ ਦਾ ਵੀਜਾ ਰੱਦ ਕਰ ਦਿੱਤਾ ਗਿਆ ਹੈ।

ਡੈਬੀ ਅਬਰਾਹਮਸ ਨੇ ਕਿਹਾ ਕਿ ਉਹ ਭਾਰਤੀ ਉਪਮਹਾਂਦੀਪ ਵਿੱਚ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਆਈ ਸੀ।

ਉਸ ਨੇ ਕਿਹਾ ਕਿ ਉਸ ਦੇ ਸਿਆਸਤ ਵਿੱਚ ਆਉਣ ਦਾ ਕਾਰਨ ਇਹ ਹੈ ਕਿ ਸਮਾਜਿਕ ਨਿਆਂ ਅਤੇ ਮਨੁੱਖੀ ਹੱਕ ਸਾਰਿਆਂ ਲਈ ਲਾਗੂ ਹੋਣ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਉਹ ਆਪਣੀ ਸਰਕਾਰ ਤੇ ਹੋਰਨਾਂ ਸਰਕਾਰਾਂ ਨੂੰ ਚੁਣੌਤੀ ਦਿੰਦੀ ਰਹੇਗੀ ਅਤੇ ਮਸਲੇ ਚੁੱਕਦੀ ਰਹੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,