ਸਿੱਖ ਖਬਰਾਂ

ਦਿੱਲੀ ਵਿਚ ਬਣ ਰਹੀ ਮੌਜੂਦਾ ਹਾਲਤ ਵਿਚ ਸਿੱਖ ਕੀ ਕਰਨ?

February 26, 2020 | By

ਲੇਖਕ – ਜਗਤਾਰ ਸਿੰਘ ਝੰਡੂਕੇ

ਬਿਨਾਂ ਸ਼ੱਕ ਦਿੱਲੀ ਵਿਚ ਸਥਿਤੀ ਬਹੁਤ ਭਿਆਨਕ ਹੈ। ਪਿੱਛਲੇ ਲੰਮੇ ਸਮੇਂ ਤੋਂ ਜੋ ਤਣਾਅ ਜਾਣ ਬੁਝਕੇ ਖੜ੍ਹਾ ਕੀਤਾ ਜਾ ਰਿਹਾ ਸੀ ਉਹ ਉਭਰਕੇ ਸਾਹਮਣੇ ਆ ਗਿਆ ਹੈ। ਇਹ ਸਿਰਫ ਵੋਟਾਂ ਦੀ ਰਾਜਨੀਤੀ ਨਹੀਂ ਸਗੋਂ ਇਕ ਲੰਬੀ ਖੇਡ ਹੈ।

ਸਿੱਖਾਂ ਲਈ ਵੀ ਇਹ ਸੋਚਣ ਦੀ ਘੜੀ ਹੈ ਕਿ ਉਹ ਕੀ ਕਰਨ?

ਇਸਦਾ ਪਹਿਲਾ ਤੇ ਤੱਤਫੱਟ ਉਤਰ ਇਹੀ ਹੈ ਕਿ ਸਿੱਖਾਂ ਨੂੰ ਆਪਣੇ ‘ਸਰਬੱਤ ਦੇ ਭਲੇ’ ਵਾਲੇ ਕਰਮ ਨੂੰ ਅੱਗੇ ਰੱਖਣਾ ਚਾਹੀਦਾ ਹੈ।

ਇਸ ਲਈ ਉਹਨਾਂ ਨੂੰ ਚਾਹੀਦਾ ਹੈ ਕਿ –

• ਸਿੱਖ ਸੇਵਾ ਵਾਲਾ ਕਾਰਜ ਆਪਣੇ ਹੱਥਾਂ ਵਿੱਚ ਲੈ ਲੈਣ।

• ਜਖਮੀਆਂ ਦੀ ਮੱਦਦ ਕਰਨੀ ਚਾਹੀਦੀ ਹੈ।

• ਲੋੜਵੰਦਾ ਲਈ ਗੁਰੂ ਘਰਾਂ ਦੇ ਦਰਵਾਜੇ ਬਿਨਾ ਹਿੰਦੂ ਮੁਸਲਮਾਨ ਦੇਖੇ ਖੋਲ੍ਹ ਦੇਣੇ ਚਾਹੀਦੇ ਹਨ।

• ਲੋੜਵੰਦਾ ਲਈ ਦਵਾਈਆਂ, ਕਪੜੇ, ਟੈਂਟ, ਰਾਸ਼ਨ ਆਦਿ ਪ੍ਰਬੰਧ ਕਰ ਦੇਣਾ ਚਾਹੀਦਾ ਹੈ।

• ਬਿਨਾਂ ਹਿੰਦੂ ਮੁਸਲਮਾਨ ਦੇਖੇ ਜਵਾਨ ਬੀਬਆਂ, ਬੱਚਿਆਂ ਅਤੇ ਬਜੁਰਗਾਂ ਦੀ ਆਪਣੇ ਘਰ ਵਿੱਚ ਸਾਂਭ ਸੰਭਾਲ ਕਰਨੀ ਚਾਹੀਦੀ ਹੈ।

• ਸਿੱਖਾਂ ਨੂੰ ਇਕ ਦੂਜੇ ਫਿਰਕੇ ਦੇ ਵਿਰੁੱਧ ਕਰਨ ਲਈ ਉਹਨਾਂ ਦਾ ਨੁਕਸਾਨ ਵੀ ਕੀਤਾ ਜਾ ਸਕਦਾ ਹੈ। ਇਸ ਲਈ ਉਹ ਆਪਣੇ ਗੁਰੂ ਘਰਾਂ, ਘਰਾਂ ਅਤੇ ਅਦਾਰਿਆਂ ਦੀ ਰਾਖੀ ਆਪ ਕਰਨ।

• ਜੇਕਰ ਕਿਤੇ ਮਾਰਾਈ ਰੋਕ ਸਕਦੇ ਹਨ ਤਾਂ ਆਪਣਾ ਬਚਾਅ ਕਰਕੇ ਬਿਨਾ ਧਿਰ ਬਣੇ ਜੋ ਹੋ ਸਕਦਾ ਕਰਨ।

• ਅਫਵਾਹਾਂ ਤੋਂ ਬਚਣਾ ਚਾਹੀਦਾ ਹੈ। ਕੋਈ ਵੀ ਜਾਣਕਾਰੀ ਅੱਗੇ ਸਾਂਝੀ ਨਾ ਕਰੋ ਜੇਕਰ ਉਹ ਸਮਾਜ ਦੇ ਹੱਕ ਵਿੱਚ ਨਹੀਂ।

• ਲੰਮੇ ਸਮੇ ਵਿੱਚ: ਜਿਨ੍ਹਾਂ ਦੇ ਘਰ ਜਾਂ ਕਾਰੋਬਾਰ ਤਬਾਹ ਹੋਏ ਹਨ ਬਿਨਾ ਹਿੰਦੂ ਮੁਸਲਮਾਨ ਦੇਖੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ।

ਸਭ ਤੋਂ ਜਰੂਰੀ ਗੱਲ: ਦੇਰ ਸਵੇਰ ਸਿੱਖ ਇਸੇ ਸਥਿਤੀ ਵਿਚ ਫਸ ਸਕਦੇ ਹਨ। ਉਹਨਾਂ ਨੂੰ ਹੁਣੇ ਹੀ ਥੋੜ੍ਹੇ ਸਮੇਂ ਅਤੇ ਲੰਮੇ ਸਮੇ ਦੀ ਨੀਤੀ ਬਣਾ ਲੈਣੀ ਚਾਹੀਦੀ ਹੈ ਕਿ ਅਜਿਹੀ ਸਥਿਤੀ ਨਾਲ ਉਹ ਕਿਵੇਂ ਨਿਬੜਨਗੇ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,