ਵੀਡੀਓ » ਸਿੱਖ ਖਬਰਾਂ

ਖਾਲਸੇ ਦੀ ਪਾਤਿਸਾਹੀ ਨੇ ਬਿਪਰਵਾਦੀ ਗਲਬੇ ਹੇਠਲੇ ਸਮੂਹ ਮਜਲੂਮਾਂ ਨੂੰ ਅਜਾਦੀ ਨਾਲ ਨਿਵਾਜਣਾ ਹੈ

March 17, 2020 | By

 

 

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਜਦੀਕੀ ਰਹੇ ਸੀਨੀਅਰ ਪੱਤਰਕਾਰ ਸਰਦਾਰ ਦਲਬੀਰ ਸਿੰਘ ਗੰਨਾ ਦੀ ਯਾਦ ਵਿੱਚ 23 ਫਰਵਰੀ 2020 ਨੂੰ ਫਿਲੌਰ ਨੇੜੇ ਪਿੰਡ ਗੰਨਾ ਵਿਖੇ ਰੱਖੇ ਗਏ ਅੰਤਿਮ ਅਰਦਾਸ ਸਮਾਗਮ ਮੌਕੇ ਬੋਲਦਿਆਂ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨੇ ਜਿੱਥੇ ਸ. ਦਲਬੀਰ ਸਿੰਘ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਉੱਥੇ ਉਨ੍ਹਾਂ ਸ. ਦਲਬੀਰ ਸਿੰਘ ਵੱਲੋਂ ਸਿੱਖ ਸੰਘਰਸ਼ ਵਿੱਚ ਪਾਏ ਗਏ ਯੋਗਦਾਨ ਦਾ ਵੀ ਜ਼ਿਕਰ ਕੀਤਾ। 

ਉਨ੍ਹਾਂ ਕਿਹਾ ਕਿ ਸ. ਦਲਬੀਰ ਸਿੰਘ ਧਰਮ ਯੁੱਧ ਮੋਰਚੇ ਅਤੇ ਜੂਨ 1984 ਦੇ ਹਮਲੇ ਤੋਂ ਬਾਅਦ ਦੇ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਗਵਾਹ ਅਤੇ ਕਿਰਦਾਰ ਵਜੋਂ ਵਿਚਰੇ ਅਤੇ ਉਨ੍ਹਾਂ ਦੀ ਸਿੱਖ ਸੰਘਰਸ਼ ਨਾਲ ਪ੍ਰਤੀਬੱਧਤਾ ਸੀ। 

ਭਾਈ ਅਜਮੇਰ ਸਿੰਘ ਨੇ ਕਿਹਾ ਕਿ ਜੂਨ 1984 ਵਿੱਚ ਹੋਈਆਂ ਸ਼ਹਾਦਤਾਂ ਨੇ ਸਿੱਖਾਂ ਦੇ 18ਵੀਂ ਸਦੀ ਦੇ ਇਤਿਹਾਸ ਨੂੰ ਮੁੜ ਦੁਹਰਾਇਆ ਅਤੇ ਸਿੱਖਾਂ ਵਿੱਚ ਗੁਰੂ ਸਾਹਿਬ ਵੱਲੋਂ ਬਖਸ਼ੀ ਖਾਲਸੇ ਦੀ ਪਾਤਿਸਾਹੀ ਦੀ ਚਿਣਗ ਉਜਾਗਰ ਕੀਤੀ। 

ਉਨ੍ਹਾਂ ਕਿਹਾ ਕਿ ਖਾਲਸੇ ਦੀ ਪਾਤਿਸਾਹੀ ਦੇ ਦਾਅਵੇ ਨੇ ਸਾਕਾਰ ਹੋ ਕੇ ਸਿੱਖਾਂ ਦੇ ਨਾਲ ਨਾਲ ਬਿਪਰਵਾਦੀ ਗਲਬੇ ਹੇਠ ਹੇਠਲੀਆਂ ਸਮੂਹ ਮਜ਼ਲੂਮ ਤੇ ਰਾਜ ਨੂੰ ਵੀ ਆਜਾਦੀ ਨਾਲ ਨਿਵਾਜਣਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।