ਕੌਮਾਂਤਰੀ ਖਬਰਾਂ » ਸਿਆਸੀ ਖਬਰਾਂ

ਕਨੇਡਾ ਵਿੱਚ “ਰਾਅ” ਦਾ ਇੱਕ ਹੋਰ ਏਜੰਟ ਬੇਨਕਾਬ; ਕਨੇਡਾ ਭਾਰਤੀ ਜਸੂਸਾਂ ਨੂੰ ਮੁਲਕ  ਚੋਂ ਤੁਰੰਤ ਬਾਹਰ ਕੱਢੇ

April 25, 2020 | By

ਟਰਾਂਟੋ, ਕਨੇਡਾ: ਕਨੇਡਾ ਇੰਮੀਗਰੇਸ਼ਨ ਦੇ ਇਕ ਅਦਾਲਤੀ ਫੈਸਲੇ ਵਿਚ ਨਸ਼ਰ ਹੋਏ ਦਸਤਾਵੇਜ ਤੋਂ ਪਤਾ ਲੱਗਦਾ ਹੈ ਕਿ ਕਨੇਡਾ ਵਿੱਚ ਭਾਰਤੀ ਖੁਫੀਆ ਏਜੰਸੀ “ਰਾਅ” ਦਾ ਇਕ ਹੋਰ ਏਜੰਟ ਬੇਨਕਾਬ ਹੋਇਆ ਹੈ। 

ਦਸਤਾਵੇਜਾਂ ਅਨੁਸਾਰ ਉਕਤ ਏਜੰਟ ਇੱਕ ਪੱਤਰਕਾਰ ਹੈ, ਜੋ ਭਾਰਤੀ ਅਖਬਾਰ ਦਾ ਸੰਪਾਦਕ ਹੈ। ਇਸਦੀ ਘਰਵਾਲੀ ਅਤੇ ਨਿਆਣੇ ਕਨੇਡਾ ਦੇ ਨਾਗਰਿਕ ਹਨ। ਇਸ ਨੂੰ ਕਨੇਡਾ ਦੀ ਇੰਮੀਗਰੇਸ਼ਨ ਅਧਿਕਾਰੀ ਨੇ ਪੱਕੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਇਹ ਕਨੇਡਾ ਵਿੱਚ ਭਾਰਤ ਦੀ ਖੁਫੀਆ ਏਜੰਸੀ “ਰਾਅ” ਲਈ ਕੰਮ ਕਰਦਾ ਸੀ। ਇਸਦੀ ਮੁੱਖ ਕਾਰਵਾਈ ਗੋਰੇ ਕਨੇਡੀਅਨ ਰਾਜਨੀਤਕਾਂ ਨੂੰ ਵਿੱਤੀ ਪੇਸ਼ਕਸ਼ ਕਰਕੇ ਭਾਰਤ ਦੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰਨਾ ਸੀ।

ਇਸ ਮਾਮਲੇ ਉੱਤੇ ਟਿੱਪਣੀ ਕਰਦਿਆਂ ਕਨੇਡਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ “ਅਸੀਂ ਤਾਂ ਚਿੱਠੀਆ ਲਿਖ ਕੇ ਕਨੇਡੀਅਨ ਸਰਕਾਰ ਨੂੰ ਕਈ ਵਾਰ ਦੱਸ ਚੁੱਕੇ ਹਾਂ ਕਿ ਭਾਰਤੀ ਖੂਫੀਆ ਏਜੰਸੀਆਂ ਦੇ ਕਰਿੰਦੇ ਕਨੇਡਾ ਵਿੱਚ ਸਰਗਰਮ ਹਨ ਅਤੇ ਕਨੇਡੀਅਨ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਕਰਦੇ ਰਹਿੰਦੇ ਹਨ”।  ਉਨ੍ਹਾਂ ਕਿਹਾ ਕਿ ਕਨੇਡਾ ਵਿੱਚ ਭਾਰਤੀ ਖੂਫੀਆ ਏਜੰਸੀਆਂ ਦੀਆਂ ਸਰਗਰਮੀਆਂ ਹੁਣ ਤੋਂ ਸ਼ੁਰੂ ਨਹੀਂ ਹੋਈਆਂ ਸਗੋਂ ਇਹ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਚੱਲ ਰਹੀਆਂ ਹਨ। 1980ਵਿਆਂ ਦੇ ਸ਼ੁਰੂ ਵਿੱਚ ਕਨੇਡਾ ਚੋਂ ਕੁੱਝ ਭਾਰਤੀ ਸਫੀਰ ਕੱਢੇ ਗਏ ਸਨ ਕਿਉਂਕਿ 1985 ਵਿੱਚ ਏਅਰ ਇੰਡੀਆ ਬੰਬ ਕਾਂਡ ਵਿੱਚ ਉਕਤ ਸਫੀਰਾਂ ਦੀ ਸ਼ਮੂਲੀਅਤ ਦੇ ਸੰਕੇਤ ਸਨ। ਇਹ ਸਾਰੀ ਵਾਰਤਾ “ਸਾਫਟ ਟਾਰਗਟ” ਨਾਮੀ ਕਿਤਾਬ ਵਿਚ ਦਰਜ਼ ਹੈ 1989 ਵਿੱਚ ਪ੍ਰਕਾਸ਼ਤ ਹੋਈ ਸੀ।

ਉਨ੍ਹਾਂ ਕਿਹਾ ਕਿ ਕਨੇਡਾ ਸਰਕਾਰ ਨੂੰ ਭਾਰਤੀ ਏਕੰਸੀਆਂ ਲਈ ਕੰਮ ਕਰਨ ਵਾਲੇ ਅਨਸਰਾਂ ਵਿਰੁਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਨੇਡਾ ਵਿਚੋਂ ਬਾਹਰ ਕਰਨਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।