ਵੀਡੀਓ

ਯੁਨਾਇਟਡ ਨੇਸ਼ਨਜ਼ ਦੇ ਮੀਤ-ਮੁਖੀ ਨੇ ਕਾਬੁਲ ਦੇ ਗੁਰਦੁਆਰਾ ਸਾਹਿਬ ਉੱਤੇ ਹਮਲੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ

April 1, 2020 | By

ਨਿਊਯਾਰਕ: ਯੁਨਾਇਟਡ ਨੇਸ਼ਨਜ਼ ਦੇ ਮੀਤ-ਮੁਖੀ (ਅੰਡਰ ਸੈਕਟਰੀ ਜਨਰਲ) ਅਤੇ ਨਸਲਕੁਸ਼ੀ ਰੋਕਥਾਮ ਬਾਰੇ ਸੱਕਤਰ ਦੇ ਵਿਸ਼ੇਸ਼ ਸਲਾਹਕਾਰ ਅਦਾਮਾ ਡੇਂਗ ਨੇ ਕਾਬੁਲ ਦੇ ਗੁਰਦੁਆਰਾ ਸਾਹਿਬ ਉੱਤੇ ਹੋਏ ਦਹਿਸ਼ਤੀ ਹਮਲੇ ਬਾਰੇ ਸਿੱਖ ਭਾਈਚਾਰੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਯੁਨਾਇਟਡ ਨੇਸ਼ਨਜ਼ ਦੀ ‘ਗਲੋਬਲ ਸਟੀਅਰਿੰਗ ਕਮੇਟੀ’ ਦੇ ਮੈਂਬਰ ਡਾ. ਇਕਤਿਦਾਦਰ ਚੀਮਾ ਵੱਲੋਂ ਭੇਜੀ ਜਾਣਕਾਰੀ ਦੇ ਜਵਾਬ ਵਿੱਚ ਡੇਂਗ ਨੇ ਕਾਬੁਲ ਦੇ ਸਿੱਖਾਂ ਉੱਤੇ ਹਮਲੇ ਬਾਰੇ ਦੁੱਖ ਜਾਹਿਰ ਕੀਤਾ ਅਤੇ ਕਿਹਾ ਕਿ ਇਹ ਮਾਮਲਾ ਯੁ.ਨੇ. ਦੇ ਧਿਆਨ ਵਿੱਚ ਹੈ ਤੇ ਇਸ ਬਾਰੇ ਲੋੜੀਂਦੇ ਕਦਮ ਚੁੱਕੇ ਜਾਣਗੇ। 

ਡਾ. ਇਕਤਿਦਾਦਰ ਚੀਮਾ ਨੇ ਯੁਨਾਇਟਡ ਨੇਸ਼ਨਜ਼ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਵਜੋਂ ਸਿੱਖ ਕੌਮ ਦੀ ਰਾਖੀ ਲਈ ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੇ ਦਖਲ ਦੀ ਮੰਗ ਕੀਤੀ ਹੈ। 

ਉਨ੍ਹਾਂ ਯੁਨਾਇਟਡ ਨੇਸ਼ਨਜ਼ ਦੇ ਮੁੱਖ ਦਫਤਰ ਨੂੰ ਭੇਜੇ ਆਪਣੇ ਸੰਚਾਰ ਵਿੱਚ ਲਿਖਿਆ ਕਿ ਅਫਗਾਨਿਸਤਾਨ ਵਿੱਚ ਸਿੱਖ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਆਈ.ਐਸ.ਆਈ.ਐਲ. (ਆਈ.ਐਸ.ਆਈ.ਐਸ) ਦੇ ਨਿਸ਼ਾਨੇ ਉੱਤੇ ਹਨ ਅਤੇ ਇਸ ਨੇ ਧਮਕੀ ਦਿੱਤੀ ਹੈ ਕਿ ਜਾਂ ਤਾਂ ਸਿੱਖ ਅਫਗਾਨਿਸਤਾਨ ਛੱਡ ਜਾਣ ਜਾਂ ਕਤਲੇਆਮ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ ਹੈ। 

ਅਫਗਾਨਿਸਤਾਨ ਵਿਛ ਸਿੱਖ ਬਹੁਤ ਛੋਟੀ ਘੱਟਗਿਣਤੀ ਹਨ ਜੋ ਕਿ ਹਥਿਆਰਬੰਦ ਧੜਿਆਂ ਵੱਲੋਂ ਦਹਾਕਿਆਂ ਤੋਂ ਹਿੰਸਾ ਅਤੇ ਕਲਤੇਆਮਾਂ ਦਾ ਨਿਸ਼ਾਨਾ ਬਣਾਏ ਜਾ ਰਹੇ ਹਨ।

1990 ਦੇ ਦਹਾਕੇ ਦੇ ਸ਼ੁਰੂ ਵਿੱਚ ਸਿੱਖਾ ਦੀ ਅਵਾਦੀ ਲਗਭਗ ਦੋ ਲੱਖ ਸੀ ਅਤੇ ਉਹ ਪੂਰੇ ਅਫਗਾਨਿਸਤਾਨ ਵਿੱਚ ਵੱਸੇ ਹੋਏ ਸਨ। ਪਰ 30 ਸਾਲਾਂ ਤੋਂ ਲਗਾਤਾਰ ਹਮਲਿਆਂ ਦੇ ਨਤੀਜੇ ਵਜੋਂ ਹੁਣ ਅਫਗਾਨੀ ਸਿੱਖਾਂ ਦੇ ਸਿਰਫ ਤਿੰਨ ਕੁ ਸੌ ਪਰਿਵਾਰ ਹੀ ਪਿੱਛੇ ਰਹਿ ਗਏ ਹਨ। 

ਡਾ. ਇਕਤਿਦਾਦਰ ਚੀਮਾ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਇਰਾਕ ਦੀ ਯਜਾਦੀ ਅਤੇ ਈਸਾਈ ਭਾਈਚਾਰਿਆਂ ਵਾਂਗ ਅਫਗਾਨੀ ਸਿੱਖਾਂ ਨੂੰ ਵੀ ਅਫਗਾਨਿਸਤਾਨ ਵਿੱਚ ਨਸਲਕੁਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਨ੍ਹਾਂ ਯੁਨਾਇਟਡ ਨੇਸ਼ਨਜ਼ ਨੂੰ ਬੇਨਤੀ ਕੀਤੀ ਕਿ ਉਹ ਸਿੱਖ ਕੌਮ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਅਫਗਾਨਿਸਤਾਨ ਦੀ ਸਰਕਾਰ ਅਤੇ ਗਵਾਂਢੀ ਮੁਲਕਾਂ ਨਾਲ ਇਸ ਮਾਮਲੇ ਨੂੰ ਰਸਮੀ ਤੌਰ ‘ਤੇ ਚੁੱਕਣ। 

ਯੁਨਾਇਟਡ ਨੇਸ਼ਨਜ਼ ਦੇ ਮੀਤ-ਮੁਖੀ (ਅੰਡਰ ਸੈਕਟਰੀ ਜਨਰਲ) ਅਤੇ ਨਸਲਕੁਸ਼ੀ ਰੋਕਥਾਮ ਬਾਰੇ ਸੱਕਤਰ ਦੇ ਵਿਸ਼ੇਸ਼ ਸਲਾਹਕਾਰ ਅਦਾਮਾ ਡੇਂਗ ਨੇ ਕਿਹਾ ਕਿ ਯੁਨਾਇਟਡ ਨੇਸ਼ਨਜ਼ ਦਾ ਮੁੱਖ ਦਫਤਰ ਅਫਗਾਨਿਸਤਾਨ ਵਿੱਚ ਸਥਿਤ ਯੁਨਾਇਟਡ ਨੇਸ਼ਨਜ਼ ਦੇ ਮਿਸ਼ਨ  ਅਤੇ ਸੰਸਥਾਵਾਂ ਤੱਕ ਪਹੁੰਚ ਕਰੇਗਾ ਅਤੇ ਉਨ੍ਹਾਂ ਨੂੰ ਅਫਗਾਨਿਸਤਾਨ ਵਿੱਚ ਸਿੱਖ ਭਾਈਚਾਰੇ ਨੂੰ ਵੱਧ ਤੋਂ ਵੱਧ ਮਦਦ ਦੇਣ ਲਈ ਨਿਰਦੇਸ਼ ਦੇਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।