ਖਾਸ ਖਬਰਾਂ

ਕਸ਼ਮੀਰ: ਪੁਲਿਸਈਏ ਰਿਸ਼ਤੇਦਾਰ ਦੇ ਕੰਮ ਤੇ ਛੱਡਣ ਜਾ ਰਹੇ ਨੌਜਵਾਨ ਨੂੰ ਸੀ.ਆਰ.ਪੀ.ਐਫ. ਨੇ ਗੋਲੀ ਮਾਰ ਕੇ ਮਾਰਿਆ

May 14, 2020 | By

ਸ੍ਰੀਨਗਰ: ਬੀਤੇ ਕੱਲ੍ਹ ਇੱਕ ਕਸ਼ਮੀਰੀ ਨੌਜਵਾਨ ਨੂੰ ਸੀ.ਆਰ.ਪੀ.ਐਫ. ਵੱਲੋਂ ਉਸ ਵੇਲੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜਦੋਂ ਉਹ ਆਪਣੀ ਗੱਡੀ ਵਿੱਚ ਆਪਣੇ ਇੱਕ ਪੁਲਸੀਏ ਰਿਸ਼ਤੇਦਾਰ ਨੂੰ ਕੰਮ ਉੱਤੇ ਛੱਡਣ ਜਾ ਰਿਹਾ ਸੀ।

ਖਬਰਾਂ ਮੁਤਾਬਿਕ ਇਸ ਕਸ਼ਮੀਰੀ ਨੌਜਵਾਨ ਨੂੰ ਸੀ.ਆਰ.ਪੀ.ਐਫ. ਵੱਲੋਂ ਬੁਡਗਾਮ ਜ਼ਿਲ੍ਹੇ ਵਿੱਚ ਸ਼੍ਰੀਨਗਰ ਗੁਲਮਰਗ ਜਰਨੈਲੀ ਸੜਕ ਉੱਤੇ ਨਰਬਲ ਕਾਵੂਸਾ ਵਿਖੇ ਦੋ ਨਾਕਿਆਂ ਉੱਤੇ ਗੱਡੀ ਨਾ ਰੁਕਣ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ। ਗੋਲੀ ਇਸ ਨੌਜਵਾਨ ਦੀ ਛਾਤੀ ਵਿਚ ਵੱਜੀ ਜਿਸ ਕਾਰਨ ਉਸਦੀ ਮੌਤ ਹੋ ਗਈ।

ਮਿ੍ਰਤਕ ਦੀ ਪਛਾਣ 25 ਸਾਲਾਂ ਦੇ ਮਿਹਰਾਜ-ਉ-ਦੀਨ ਵਜੋਂ ਹੋਈ ਹੈ।

ਵਿਰੋਧ ਪ੍ਰਦਰਸ਼ਨ:

ਜਦੋਂ ਕਸ਼ਮੀਰੀ ਇਸ ਨੌਜਵਾਨ ਨੂੰ ਸੀ.ਆਰ.ਪੀ.ਐਫ. ਵੱਲੋਂ ਗੋਲੀ ਮਾਰ ਕੇ ਮਾਰ ਦੇਣ ਦੀ ਖਬਰ ਉਸਦੇ ਪਿੰਡ ਵਾਸੀਆਂ ਨੂੰ ਪਤਾ ਲੱਗੀ ਤਾਂ ਉਹਨਾਂ ਵੱਲੋਂ ਘਟਨਾ ਖਿਲਾਫ ਰੋਹ ਪ੍ਰਗਟਾਵਾ ਕੀਤਾ ਗਿਆ ਅਤੇ ਸਾਰੇ ਇਲਾਕੇ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ।

ਬਿਜਾਲ (ਇੰਟਰਨੈਟ) ਸੇਵਾਵਾਂ ਬੰਦ ਕੀਤੀਆਂ:

ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਵਿਚ ਬਿਜਾਲ (ਮਬੈਲ-ਇੰਟਰਨੈਟ) ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,