ਖਾਸ ਖਬਰਾਂ

ਸਿੱਖ ਸਿਆਸਤ ਡਾਟ ਨੈਟ ਉੱਤੇ ਭਾਰਤ ਵਿੱਚ ਰੋਕੇ ਜਾਣ ਵਿਰੁੱਧ #UnblockSikhSiyasat ਮੁਹਿੰਮ ਦਾ ਹਿੱਸਾ ਬਣੋ

June 23, 2020 | By

ਚੰਡੀਗੜ੍ਹ: ਅੱਜ ਅਦਾਰਾ ਸਿੱਖ ਸਿਆਸਤ ਵੱਲੋਂ #UnblockSikhSiyasat ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਿੱਖ ਸਿਆਸਤ ਦੀ ਅੰਗਰੇਜ਼ੀ ਖਬਰਾਂ ਦੀ ਵੈਬਸਾਈਟ sikhsiyasat.net 6 ਜੂਨ ਤੋਂ ਪੰਜਾਬ ਅਤੇ ਇੰਡੀਆ ਵਿੱਚ ਰੋਕੀ ਗਈ ਹੈ।

ਅਦਾਰੇ ਵੱਲੋਂ ਇਸ ਰੋਕ ਨੂੰ ਹਟਵਾਉਣ ਦੇ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਸਿੱਖ ਸਿਆਸਤ ਦੇ ਪਾਠਕਾਂ, ਹਮਦਰਦਾਂ ਅਤੇ ਸ਼ੁੱਭਚਿੰਤਕਾਂ ਤੋਂ ਸਹਿਯੋਗ ਦੀ ਆਸ ਕਰਦਿਆਂ ਕਿਹਾ ਗਿਆ ਹੈ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਇਸ ਮੁਹਿੰਮ ਤਹਿਤ ਸਿੱਖ ਸਿਆਸਤ ਉੱਤੇ ਲਈ ਅਣਐਲਾਨੀ ਰੋਕ ਵਿਰੁੱਧ ਸੁਨੇਹੇ ਆਪਣੇ ਫੇਸਬੁੱਕ, ਇੰਸਟਰਗਾਮ, ਟਵਿੱਟਰ ਉੱਤੇ ਸਾਂਝੇ ਕਰਨ। ਉਨ੍ਹਾਂ ਕਿਹਾ ਹੀ ਇਨ੍ਹਾਂ ਸੁਨੇਹਿਆਂ ਨਾਲ ਪੌੜੀਤੰਦ (ਹੈਸ਼ਟੈਗ) #UnblockSikhSiyasat ਜਰੂਰ ਜੋੜਿਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,