ਰੋਜਾਨਾ ਖਬਰ-ਸਾਰ

• ਪੀ.ਟੀ.ਸੀ. ਮਸਲਾ • ਬੁੱਤ ਮਾਮਲਾ • ਸਿੱਧੂ-ਟਕਸਾਲੀ ਜੁਗਲਬੰਦੀ? • ਬਾਦਲ • ਭਾਜਪਾ • ਕਸ਼ਮੀਰ ਤੇ ਹੋਰ ਖਬਰਾਂ

By ਸਿੱਖ ਸਿਆਸਤ ਬਿਊਰੋ

January 22, 2020

ਅੱਜ ਦੀ ਖਬਰਸਾਰ | 22 ਜਨਵਰੀ 2020 (ਬੁੱਧਵਾਰ)

ਖਬਰਾਂ ਸਿੱਖ ਜਗਤ ਦੀਆਂ:

ਪੀ.ਟੀ.ਸੀ. ਮਾਮਲਾ:

• ਲੈਸਟਰ (ਇੰਗਲੈਂਡ) ਦੇ ਗੁ: ਗੁਰੂ ਤੇਗ ਬਹਾਦਰ ਜੀ ਨੇ ਸ਼੍ਰੋ.ਗੁ.ਪ੍ਰ.ਕ. ਨੂੰ ਚਿੱਠੀ ਲਿਖੀ। • ਗੁਰਬਾਣੀ ਪ੍ਰਸਾਰਣ ‘ਤੇ ਅਜਾਰੇਦਾਰੀ ਜਤਾਉਣ ਲਈ ਪੀ.ਟੀ.ਸੀ. ਦੀ ਪੁਰਜੋਰ ਨਿਖੇਧੀ ਕੀਤੀ। • ਕਿਹਾ ਗੁਰਬਾਣੀ ਉੱਤੇ ਕਿਸੇ ਦੀ ਅਜਾਰੇਦਾਰੀ ਨਹੀਂ ਹੋ ਸਕਦੀ। • ਗੁਰਬਾਣੀ ਪ੍ਰਸਾਰਣ ਦੇ ਵਪਾਰੀਕਰਣ ਨਹੀਂ ਹੋਣਾ ਚਾਹੀਦਾ। • ਗੈਰ-ਵਪਾਰਕ ਤੇ ਸਤਿਕਾਰਤ ਤਰੀਕੇ ਨਾਲ ਸਭਨਾਂ ਨੂੰ ਪ੍ਰਸਾਰਣ ਦੀ ਖੁੱਲ੍ਹ ਹੋਵੇ। • ਕਿਹਾ ਕਿ ਸ਼੍ਰੋ.ਗੁ.ਪ੍ਰ.ਕ. ਸਮਾਂ ਰਹਿੰਦਿਆਂ ਜਵਾਬ ਭੇਜੇ

ਮਾਮਲਾ ਨਚਾਰਾਂ ਦੇ ਬੁੱਤ ਤੋੜਨ ਦਾ:

• ਢਾਡੀਆਂ ਅਤੇ ਕਵੀਸ਼ਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਰਸਤੇ ਉੱਪਰ ਬਣੇ ਨਚਾਰਾਂ ਦੇ ਬੁੱਤਾਂ ਨੂੰ ਹਟਾਉਣ ਲਈ ਕੀਤਾ ਰੋਹ ਵਿਖਾਵਾ। • ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਨੇ ਸਾਂਝੇ ਤੌਰ ਤੇ ਲੱਗੇ ਹੋਏ ਬੁੱਤਾਂ ਸਾਹਮਣੇ ਕੀਤਾ ਰੋਹ ਵਿਖਾਵਾ। • ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡੀ.ਸੀ. ਨੂੰ ਦਿੱਤਾ ਗਿਆ ਮੰਗ ਪੱਤਰ। • ਫੜੇ ਗਏ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਵੀ ਕੀਤੀ। • ਡੀਸੀ ਸ਼ਿਵ ਦੁਲਾਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਸਰਕਾਰ ਨਾਲ ਸਬੰਧਤ ਹੈ। • ਕਿਹਾ ਇਹ ਮੰਗ ਪੱਤਰ ਸਰਕਾਰ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ ਜਾਵੇਗਾ।

ਗਿਆਨੀ ਜਸਵੰਤ ਸਿੰਘ ’ਤੇ ਦਰਜ ਮਾਮਲੇ ਦਾ ਮਸਲਾ: • ਵੱਖ ਵੱਖ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੌਂਪਿਆ ਮੰਗ ਪੱਤਰ • ਗੁਰਬਾਣੀ ਦੇ ਸ਼ਬਦਾਂ ਦੀ ਇਸਾਈ ਪ੍ਰਚਾਰਕਾਂ ਵੱਲੋਂ ਗਲਤ ਵਿਆਖਿਆ ਕਰਨ ਦਾ ਦੋਸ਼ ਲਾਇਆ • ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਬਕਾ ਗ੍ਰੰਥੀ ਗਿਆਨੀ ਜਸਵੰਤ ਸਿੰਘ (ਮੰਜੀ ਸਾਹਿਬ) ਵਾਲਿਆਂ ਉੱਪਰ ਦਰਜ ਕੇਸ ਰੱਦ ਕਰਵਾਉਣ ਦੀ ਮੰਗ ਵੀ ਕੀਤੀ • ਜ਼ਿਕਰਯੋਗ ਹੈ ਕਿ ਗਿਆਨੀ ਜਸਵੰਤ ਸਿੰਘ ਜੀ ਨੇ ਇੱਕ ਸਮਾਗਮ ਦੌਰਾਨ ਇਸਾਈ ਬਣ ਰਹੇ ਪੰਜਾਬ ਦੇ ਲੋਕਾਂ ਉੱਪਰ ਸਖਤ ਟਿੱਪਣੀਆਂ ਕੀਤੀਆਂ ਸਨ

ਖਬਰਾਂ ਦੇਸ ਪੰਜਾਬ ਦੀਆਂ:

ਸ਼੍ਰੋ.ਅ.ਦ. (ਬ) ਦੀ ਕੋਰ ਕਮੇਟੀ ਦੀ ਇਕੱਤਰਤਾ:

• ਭਾਜਪਾ ਵੱਲੋਂ ਦਿੱਲੀ ਵਿਧਾਨ ਸਭਾ ਸੀਟਾਂ ਤੋਂ ਕੋਰੀ ਨਾਂਹ ਤੋਂ ਬਾਅਦ ਸ਼੍ਰੋ.ਅ.ਦ. (ਬ) ਨੇ ਕੋਰ ਕਮੇਟੀ ਦੀ ਇਕੱਤਰਤਾ ਸੱਦੀ। • ਇਕੱਤਰਤਾ ਦੌਰਾਨ ਪੰਜਾਬ ਸਰਕਾਰ ਵੱਲੋਂ ਪਾਣੀਆਂ ਦੇ ਮੁੱਦੇ ਉੱਪਰ ਸੱਦੀ ਗਈ ਸਰਬ ਪਾਰਟੀ ਇਕੱਤਰਤਾ ਬਾਰੇ ਵੀ ਵਿਚਾਰ ਹੋਵੇਗੀ।

ਭਾਜਪਾ ਦੀ ਪੰਜਾਬ ਬਾਰੇ ਇੱਛਾ:

• ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਹਰੇਕ ਭਾਜਪਾ ਵਰਕਰ ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ਦਾ ਸੁਪਨਾ ਲੈਂਦਾ ਹੈ। • ਕਿਹਾ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਹਰ ਵਰਕਰ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। • ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਬਾਦਲ ਦਲ ਤੋਂ ਵੱਖਰੇ ਹੋ ਕੇ ਚੋਣਾਂ ਲੜਨ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ।

ਸਿਹਰਾ ਬਨਵਾਉਣ ਦੀ ਦੌੜ?

• ਖ਼਼ਬਰਖਾਨੇ ਅਨੁਸਾਰ ਦਿੱਲੀ ਵਿੱਚ ਬਾਦਲਾਂ ਨੂੰ ਸੀਟਾਂ ਨਾ ਮਿਲਣ ਪਿੱਛੇ ਬਲਵੰਤ ਸਿੰਘ ਰਾਮੂਵਾਲੀਆ ਦੀ ਅਹਿਮ ਭੂਮਿਕਾ। • ਪਿਛਲੇ ਇੱਕ ਸਾਲ ਤੋਂ ਸ਼੍ਰੋ.ਅ.ਦ. (ਬ) ਦੇ ਵਿਰੋਧੀ ਆਗੂਆਂ ਵਿੱਚ ਰਾਮੂਵਾਲੀਆ ਪੂਰੇ ਸਰਗਰਮ ਸਨ। • ਖੁਦ ਰਾਮੂਵਾਲੀਆ ਅਨੁਸਾਰ ਉਹ ਭਾਜਪਾ ਨੂੰ ਇਹ ਗੱਲ ਜਚਾਉਣ ਵਿੱਚ ਕਾਮਯਾਬ ਰਹੇ ਕਿ ਸ਼੍ਰੋ.ਅ.ਦ. (ਬ) ਦੀ ਦਿੱਲੀ ਚੋਣਾਂ ਦੌਰਾਨ ਹਾਲਤ ਬਹੁਤ ਪਤਲੀ ਰਹਿਣੀ ਹੈ।

ਸਿੱਧੂ-ਟਕਸਾਲੀ ਜੁਗਲਬੰਦੀ?

• ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਦਿੱਤਾ ਬਿਆਨ। • ਕਿਹਾ ਨਵਜੋਤ ਸਿੱਧੂ ਹੋਵੇਗਾ ਪੰਜਾਬ ਦਾ ਅਗਲਾ ਮੁੱਖ ਮੰਤਰੀ। • ਕਿਹਾ ਅਸੀਂ ਚਾਹੁੰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਸਾਡੀ ਅਗਵਾਈ ਕਰੇ। • ਰਣਜੀਤ ਸਿੰਘ ਬ੍ਰਹਮਪੁਰਾ ਨੇ ਨਵਜੋਤ ਸਿੱਧੂ ਨੂੰ ਸ਼੍ਰੋ.ਅ.ਦ. (ਟ) ਵਿਚ ਸ਼ਾਮਿਲ ਕਰਨ ਦਾ ਸੱਦਾ ਦਿੱਤਾ। • ਕਿਹਾ ਸਿੱਧੂ ਸ਼੍ਰੋ.ਅ.ਦ. (ਟ) ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਵੀ ਹੋਵੇਗਾ।

ਪੁਲਿਸ ਮੁਖੀ ਦੀ ਕੁਰਸੀ ਦਾ ਵਿਵਾਦ:

• ਪੰਜਾਬ ਹਾਈਕੋਰਟ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਰਾਹਤ ਦਿੱਤੀ। • ਹਾਈਕੋਰਟ ਨੇ ਕੈਟ ਦੇ ਹੁਕਮਾਂ ਉੱਪਰ ਲਾਈ ਰੋਕ। • ਅਗਲੀ ਸੁਣਵਾਈ ਲਈ 26 ਫਰਵਰੀ ਤਾਰੀਖ ਤੈਅ ਕੀਤੀ ਗਈ।

ਨਾ.ਸੋ.ਕਾ. ਵਿਰੋਧ:

ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਵਿਰੁੱਧ ਰੋਹ ਵਿਖਾਵਾ। • ਸਟੂਡੈਂਟਸ ਫਾਰ ਸੁਸਾਇਟੀ (ਸ.ਫ.ਸ.) ਦੀ ਅਗਵਾਈ ਵਿੱਚ ਖੋਜ ਵਿਦਿਆਰਥੀਆਂ ਸਮੇਤ ਹੋਰਨਾਂ ਵਿਦਿਆਰਥੀਆਂ ਨੇ ਵੀ ਲਿਆ ਹਿੱਸਾ। • ਇਸ ਦੌਰਾਨ ਇਸ ਰੋਸ ਵਿਖਾਵੇ ਦੇ ਸਾਹਮਣੇ 7-8 ਵਿਦਿਆਰਥੀ ਆ ਕੇ ਨਾ.ਸੋ.ਕਾ. ਹੱਕ ਵਿੱਚ ਨਾਅਰੇਬਾਜ਼ੀ ਕਰਨ ਲੱਗੇ। • ਇਨ੍ਹਾਂ ਵਿਦਿਆਰਥੀਆਂ ਨੇ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਅ.ਭ.ਵਿ.ਪ.) ਦੀਆਂ ਤਖਤੀਆਂ ਫਾੜੀਆਂ ਸਨ।

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:

ਅੜੀਅਲ ਸ਼ਾਹ:

ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ। • ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਨੂੰ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। • ਕਿਹਾ ਇਹ ਗੱਲ ਮੈਂ ਡੰਕੇ ਦੀ ਚੋਟ ਤੇ ਕਹਿੰਦਾ ਹਾਂ। • ਜਿੰਨਾ ਵਿਰੋਧ ਕਰਨਾ ਹੈ ਕਰੀ ਜਾਓ ਇਹ ਕਾਨੂੰਨ ਵਾਪਸ ਨਹੀਂ ਹੋਵੇਗਾ। • ਅਮਿਤ ਸ਼ਾਹ ਨੇ ਲਖਨਊ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕੀਤਾ। • ਸ਼ਾਹ ਨੇ ਕਿਹਾ ਆਉਂਦੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਰਾਮ ਮੰਦਿਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ।

ਨਾ.ਸੋ.ਕਾ. ਵਿਰੁੱਧ ਵਿਖਾਵਾ ਜਾਰੀ:

• ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦੇ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਰੋਹ ਵਿਖਾਵਾ ਲਗਾਤਾਰ ਜਾਰੀ। • ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਵੱਲੋਂ ਵਿਖਾਵਾਕਾਰੀਆਂ ਨਾਲ ਮੁਲਾਕਾਤ। • ਵਿਖਾਵਾਕਾਰੀਆਂ ਦੇ ਵਫ਼ਦ ਨੇ ਉਪ ਰਾਜਪਾਲ ਨੂੰ ਦਿੱਤਾ ਮੰਗ ਪੱਤਰ।

ਮਮਤਾ ਸਰਕਾਰ ਦਾ ਅਹਿਮ ਐਲਾਨ:

• ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦੇ ਖਿਲਾਫ ਮਤਾ ਪਾਸ ਕਰੇਗੀ। • 27 ਜਨਵਰੀ ਦੁਪਹਿਰ ਨੂੰ ਵਿਧਾਨ ਸਭਾ ਦਾ ਖਾਸ ਇਜਲਾਸ ਬੁਲਾਇਆ।

ਸਿੱਬਲ ਦੀ ਸ਼ਾਹ ਨੂੰ ਚੁਣੌਤੀ:

• ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਉੱਪਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਦਿੱਤੀ ਮੋਦੀ ਅਤੇ ਸ਼ਾਹ ਨੂੰ ਚੁਣੌਤੀ। • ਕਿਹਾ ਇਸ ਮੁੱਦੇ ਉੱਤੇ ਇੱਕ ਪਾਸੇ ਮੈਂ ਇਕੱਲਾ ਅਤੇ ਦੂਸਰੇ ਪਾਸੇ ਤੁਸੀਂ ਦੋਵੇਂ ਆਹਮੋ ਸਾਹਮਣੇ ਬੈਠ ਕੇ ਬਹਿਸ ਕਰੋ। • ਕਿਹਾ ਸਮਾਂ ਵੀ ਤੁਹਾਡਾ ਅਤੇ ਥਾਂ ਵੀ ਤੁਹਾਡੀ ਹੋਵੇਗੀ। • ਜ਼ਿਕਰਯੋਗ ਹੈ ਕਿ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ, ਮਮਤਾ ਬੈਨਰਜੀ, ਮਾਇਆਵਤੀ ਤੇ ਅਖਿਲੇਸ਼ ਯਾਦਵ ਨੂੰ ਨਾਗਰਿਕਤਾ ਸੋਧ ਕਾਨੂੰਨ ਉੱਪਰ ਬਹਿਸ ਕਰਨ ਲਈ ਚੁਣੌਤੀ ਦਿੱਤੀ ਸੀ।

“ਅਫਜ਼ਲ ਗੁਰੂ ਨੂੰ ਬਲੀ ਦਾ ਬੱਕਰਾ ਕਿਉਂ ਬਣਾਇਆ ਗਿਆ”? • ਕਿਹਾ ਸੀਨੀਅਰ ਭਾਰਤੀ ਅਦਾਕਾਰਾ ਸੋਨੀ ਰਾਜ਼ਦਾਨ (ਪਤਨੀ ਮਹੇਸ਼ ਭੱਟ) ਨੇ। • ਕਿਹਾ ਇਹ ਨਿਆਂ ਦਾ ਮਜ਼ਾਕ ਹੈ ਅਤੇ ਇਸ ਗੱਲ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ। • ਸੋਨੀ ਰਾਜਦਾਨ ਨੇ ਇਸ ਕੇਸ ਦੇ ਜਾਂਚ ਅਧਿਕਾਰੀ ਉਪਰ ਵੀ ਸਵਾਲ ਖੜ੍ਹੇ ਕੀਤੇ। • ਸੋਨੀ ਨੇ ਕਿਹਾ ਜੇ ਕੋਈ ਬੇਕਸੂਰ ਆਦਮੀ ਮਰ ਜਾਵੇ ਤਾਂ ਉਸ ਨੂੰ ਕੌਣ ਵਾਪਸ ਲਿਆ ਸਕਦਾ ਹੈ? • ਕਿਹਾ ਮੌਤ ਦੀ ਸਜ਼ਾ ਐਵੇਂ ਹੀ ਨਹੀਂ ਸੁਣਾ ਦੇਣੀ ਚਾਹੀਦੀ

ਦਿੱਲੀ ਦੇ ਆਪ ਆਗੂ ਦੀ ਘਰ-ਵਾਪਸੀ:

• “ਆਪ” ਨੂੰ ਛੱਡਣ ਵਾਲੇ ਵਿਧਾਇਕ ਅਵਤਾਰ ਸਿੰਘ ਕਾਲਕਾ ਮੁੜ “ਆਪ” ਵਿੱਚ ਸ਼ਾਮਲ • ਮਨੀਸ਼ ਸਿਸੋਦੀਆ ਅਤੇ ਆਤਿਸ਼ੀ ਨੇ ਘਰ ਜਾ ਕੇ ਮਨਾਇਆ • ਕਾਲਕਾ ਦੀ ਜਗ੍ਹਾ ਆਤਿਸ਼ੀ ਨੂੰ ਹੀ ਟਿਕਟ ਦਿੱਤੀ ਗਈ ਹੈ

ਖਬਰਾਂ ਆਰਥਿਕ ਜਗਤ ਦੀਆਂ:

ਡੁੱਬਦਾ ਅਰਥਚਾਰਾ:

• ਆਈ.ਐਮ.ਐਫ. (ਅੰਤਰਰਾਸ਼ਟਰੀ ਮੁਦਰਾ ਕੋਸ਼) ਨੇ ਭਾਰਤ ਦੀ ਘਰੇਲੂ ਉਤਪਾਦਨ ਦਰ (ਜੀ.ਡੀ.ਪੀ.) ਦੀ ਵਾਧਾ ਦਰ 4.8 ਫੀਸਦੀ ਰਹਿਣ ਦਾ ਅਨੁਮਾਨ ਦਿੱਤਾ। • ਆਈ.ਐਮ.ਐਫ. ਲਗਾਤਾਰ 9ਵੀਂ ਏਜੰਸੀ ਹੈ ਜਿਸ ਨੇ ਭਾਰਤ ਦੀ ਜੀ.ਡੀ.ਪੀ. ਵਾਧਾ ਦਰ ਘੱਟ ਦੱਸੀ ਹੈ।

ਪੀ. ਚਿਦੰਬਰਮ ਦਾ ਬਿਆਨ:

• ਪੀ. ਚਿਦੰਬਰਮ ਨੇ ਕਿਹਾ ਜੀ.ਡੀ.ਪੀ. ਵਾਧਾ ਦਰ ਇਸ ਤੋਂ ਵੀ ਘੱਟ ਹੋ ਸਕਦੀ ਹੈ। • ਕਿਹਾ ਇਕ ਆਈ.ਐਮ.ਐਫ. ਅਤੇ ਗੀਤਾ ਗੋਪੀਨਾਥ ਮੋਦੀ ਸਰਕਾਰ ਦਾ ਹਮਲਾ ਝੱਲਣ ਲਈ ਤਿਆਰ ਰਹਿਣ। • ਕਿਹਾ ਮੋਦੀ ਸਰਕਾਰ ਦੇ ਮੰਤਰੀ ਹੁਣ ਆਈ.ਐਮ.ਐਫ. ਅਤੇ ਗੀਤਾ ਗੋਪੀਨਾਥ ਵਿਰੁੱਧ ਬਿਆਨਬਾਜੀ ਕਰਨਗੇ।

ਡੁੱਬ ਰਹੀਆਂ ਫੋਨ (ਟੈਲੀਕਾਮ) ਕੰਪਨੀਆਂ ਦਾ ਮਾਮਲਾ:

• ਭਾਰਤੀ ਸੁਪਰੀਮ ਕੋਰਟ ਟੈਲੀਕਾਮ ਕੰਪਨੀਆਂ ਦੀ ਅਰਜ਼ੀ ਤੇ ਸੁਣਵਾਈ ਲਈ ਰਾਜੀ ਹੋਈ। • ਮਾਮਲਾ 1.47 ਲੱਖ ਕਰੋੜ ਅਦਾਇਗੀ ਦਾ। • ਇਹ ਅਦਾਇਗੀ ਟੈਲੀਕਾਮ ਕੰਪਨੀਆਂ ਵੱਲੋਂ ਭਾਰਤੀ ਟੈਲੀਕਾਮ ਵਿਭਾਗ ਨੂੰ ਦਿੱਤੀ ਜਾਣੀ ਹੈ। • ਟੈਲੀਕਾਮ ਕੰਪਨੀਆਂ ਵੱਲੋਂ ਪੇਸ਼ ਹੋਏ ਵਕੀਲਾਂ ਨੇ ਅਦਾਇਗੀ ਬਾਰੇ ਨਵਾਂ ਸ਼ਡਿਊਲ ਜਾਰੀ ਕਰਨ ਦੀ ਮੰਗ ਕੀਤੀ। • ਭਾਰਤੀ ਸੁਪਰੀਮ ਕੋਰਟ ਨੇ ਟੈਲੀਕਾਮ ਕੰਪਨੀਆਂ ਨੂੰ 23 ਜਨਵਰੀ ਤੱਕ ਇਹ ਅਦਾਇਗੀ ਕਰਨ ਲਈ ਕਿਹਾ ਸੀ।

ਕੌਮਾਂਤਰੀ ਖਬਰਾਂ:

• ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਸ਼ਮੀਰ ਮਸਲੇ ’ਤੇ ਬਿਆਨ। • ਅਮਰੀਕਾ ਕਸ਼ਮੀਰ ਮਸਲੇ ’ਤੇ ਪਾਕਿਸਤਾਨ ਦੀ ਮਦਦ ਕਰਨ ਲਈ ਤਿਆਰ ਹੈ। • ਟਰੰਪ ਨੇ ਇਹ ਗੱਲ ਦਾਵੋਸ ਵਿਚ ਵਰਲਡ ਇਕੋਨਾਮਿਕ ਫੋਰਮ ਦੌਰਾਨ ਕਹੀ। • ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ। • ਟਰੰਪ ਨੇ ਕਿਹਾ ਕਸ਼ਮੀਰ ਦੇ ਬਾਰੇ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਕੀ ਚੱਲ ਰਿਹਾ ਹੈ ਅਸੀਂ ਇਸ ਬਾਰੇ ਗੱਲਬਾਤ ਕਰ ਰਹੇ ਹਾਂ। • ਕਿਹਾ ਅਸੀਂ ਜਿੰਨੀ ਵੀ ਮਦਦ ਕਰ ਸਕਦੇ ਹੋਏ ਜ਼ਰੂਰ ਕਰਾਂਗੇ।

• ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ। • ਅਸੀਂ ਹਮੇਸ਼ਾ ਇਹ ਉਮੀਦ ਕੀਤੀ ਹੈ ਕਿ ਅਮਰੀਕਾ ਕਸ਼ਮੀਰ ਮਸਲੇ ਨੂੰ ਸੁਲਝਾਉਣ ਵਿੱਚ ਆਪਣੀ ਭੂਮਿਕਾ ਨਿਭਾਵੇ। • ਕਿਹਾ ਪਾਕਿਸਤਾਨ ਵਿੱਚ ਸਾਡੇ ਲਈ ਭਾਰਤ ਇੱਕ ਵੱਡਾ ਮੁੱਦਾ ਹੈ। • ਕਿਹਾ ਇਸ ਮੁੱਦੇ ਨੂੰ ਸੁਲਝਾਉਣ ਲਈ ਅਮਰੀਕਾ ਹੀ ਇੱਕ ਅਜਿਹਾ ਦੇਸ਼ ਹੈ ਜੋ ਭੂਮਿਕਾ ਨਿਭਾ ਸਕਦਾ ਹੈ ਹੋਰ ਕੋਈ ਨਹੀਂ।

ਟਰੰਪ ਵਿਰੁੱਧ ਮਹਾਦੋਸ਼ ’ਤੇ ਸੁਣਵਾਈ:

• ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਮਹਾਦੋਸ਼ ਉੱਪਰ ਸੈਨੇਟ ਵਿੱਚ ਸੁਣਵਾਈ ਸ਼ੁਰੂ। • ਇਹ ਸੁਣਵਾਈ ਹਫ਼ਤੇ ਦੇ 6 ਦਿਨ ਹੋਵੇਗੀ। • ਹਰ ਦਿਨ 6 ਘੰਟੇ ਸੁਣਵਾਈ ਚੱਲੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: