ਰੋਜਾਨਾ ਖਬਰ-ਸਾਰ

• ਨਾ.ਸੋ.ਕਾ. ਬਾਰੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ • ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਦਾ ਲਾਹੌਰ ਨੇੜੇ ਕਤਲ

By ਸਿੱਖ ਸਿਆਸਤ ਬਿਊਰੋ

January 28, 2020

ਸਿੱਖ ਜਗਤ ਦੀਆਂ ਖਬਰਾਂ | 28 ਜਨਵਰੀ 2020 (ਦਿਨ ਸੋਮਵਾਰ)

ਗਿਆਨੀ ਹਰਪ੍ਰੀਤ ਸਿੰਘ ਦਾ ਨਾ.ਸੋ.ਕਾ. ਉੱਤੇ ਬਿਆਨ:

• ਕੇਂਦਰ ਦੀ ਭਾਜਪਾ ਸਰਕਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ। • ਕਿਹਾ ਕਿਸੇ ਇੱਕ ਖ਼ਾਸ ਧਰਮ ਨਾਲ ਵਿਤਕਰਾ ਕਰਨਾ ਠੀਕ ਨਹੀਂ। • ਇਸ ਕਾਨੂੰਨ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੀ ਕੁੱਟਮਾਰ ਨੂੰ ਨਿੰਦਣਯੋਗ ਕਾਰਵਾਈ।

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਦਾ ਲਾਹੌਰ ਨੇੜੇ ਕਤਲ:

• ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮੀਤ ਸਿੰਘ (ਪੀ.ਐਚ.ਡੀ.) ਦਾ 27 ਜਨਵਰੀ ਨੂੰ ਲਾਹੌਰ ਨੇੜੇ ਕਤਲ ਕਰ ਦਿੱਤਾ ਗਿਆ। • ਹਰਮੀਤ ਸਿੰਘ (ਪੀ.ਐਚ.ਡੀ.) ਉੱਤੇ ਦੋ ਬੰਦੂਕਧਾਰੀਆਂ ਨੇ ਹਮਲਾ ਕੀਤਾ। • ਹਮਲਾ ਉਸ ਵੇਲੇ ਕੀਤਾ ਜਦੋਂ ਉਹ ਇਕ ਸਥਾਨਕ ਗੁਰਦੁਆਰਾ ਸਾਹਿਬ ਤੋਂ ਵਾਸਪ ਰਿਹਾਇਸ਼ ਵੱਲ ਪਰਤ ਰਿਹਾ ਸੀ। • ਇੰਗਲੈਂਡ ਦੇ ‘ਸਿੱਖ ਯੂਥ ਯੂ.ਕੇ.’ ਨੇ ਟਵਿੱਟਰ ਉੱਤੇ ਲਿਖਿਆ ਹੈ ਕਿਜਥੇਦਾਰ ਭਾਈ ਹਰਮੀਤ ਸਿੰਘ ਪੀ.ਐਚ.ਡੀ. ਨੂੰ ਸ਼ਹੀਦ ਕਰ ਦਿੱਤਾ ਗਿਆ ਹੈ“। • ਹਮਲੇ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। • ਹਰਮੀਤ ਸਿੰਘ ਇਕ ਪੜ੍ਹਿਆ ਲਿਖਿਆ ਨੌਜਵਾਨ ਸੀ ਜੋ ਪਿਛਲੇ ਕਰੀਬ ਡੇਢ ਦਹਾਕੇ ਤੋਂ ਖਾੜਕੂ ਸੰਘਰਸ਼ ਵਿਚ ਸਰਗਰਮ ਦੱਸਿਆ ਜਾਂਦਾ ਸੀ। • ਭਾਰਤੀ ਏਜੰਸੀਆਂ ਉਸ ਦੇ ਪਾਕਿਸਤਾਨ ਵਿਚ ਹੋਣ ਦਾ ਜ਼ਿਕਰ ਕਰਦੀਆਂ ਰਹੀਆਂ ਹਨ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: