ਵੀਡੀਓ

• ਪੀ.ਟੀ.ਸੀ. ਵਿਰੁਧ ਕਾਰਵਾਈ ਦਾ ਮਤਾ ਪ੍ਰਵਾਣ • ਬੁੱਤ ਮਾਮਲਾ ਹੱਲ • ਸ਼੍ਰੋ.ਗ.ਪ੍ਰ.ਕ. ‘ਚ ਘਪਲਾ • ਕੇਸਰੀ ਪ੍ਰਣਾਮ • ਵਿਦੇਸ਼ ਤੋਂ ਖਬਰ

By ਸਿੱਖ ਸਿਆਸਤ ਬਿਊਰੋ

January 29, 2020

ਅੱਜ ਦੀ ਖਬਰਸਾਰ | 29 ਜਨਵਰੀ 2020 (ਦਿਨ ਬੁੱਧਵਾਰ)

ਖਬਰਾਂ ਸਿੱਖ ਜਗਤ ਦੀਆਂ:

ਪੀ.ਟੀ.ਸੀ. ਮਾਮਲੇ ‘ਚ ਸਖਤ ਕਾਰਵਾਈ ਦੀ ਮੰਗ:

• ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਵਿਚ ਪੀ.ਟੀ.ਸੀ. ਵੱਲੋਂ ਗੁਰਬਾਣੀ ਨੂੰ ਆਪਣੀ “ਬੌਧਿਕ-ਜਗੀਰ” ਦੱਸਣ ਉੱਤੇ ਭਾਰੀ ਰੋਹ। • ਸਿੱਖ ਕਲਚਰਲ ਸੁਸਾਇਟੀ (ਰਿਚਮੰਡ ਹਿੱਲ, ਅਮਰੀਕਾ) ਨੇ ਪੀ.ਟੀ.ਸੀ. ਵਿਰੁਧ ਮਤੇ ਪ੍ਰਵਾਣ ਕੀਤੇ। • ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਬੋਪਾਰਾਏ ਨੇ ਮਤਿਆਂ ਬਾਰੇ ਜਾਣਕਾਰੀ ਦਿੱਤੀ। • ਮਤੇ ਵਿਚ ਕਿਹਾ ਵੱਲੋਂ ਗੁਰਬਾਣੀ ਨੂੰ ਆਪਣੀ “ਬੌਧਿਕ-ਜਗੀਰ” ਦੱਸ ਕੇ ਪੀ.ਟੀ.ਸੀ. ਨੇ ਬੇਅਦਬੀ ਕੀਤੀ ਹੈ। • ਸ਼੍ਰੋ.ਗੁ.ਪ੍ਰ.ਕ. ਨੂੰ ਅਦਾਰਾ ਪੀ.ਟੀ.ਸੀ. ਅਤੇ ਇਸਦੇ ਮੁਖੀ ਰਵਿੰਦਰ ਨਰਾਇਣ ਵਿਰੁਧ ਕਾਰਵਾਈ ਯਨੀਕੀ ਬਣਾਉਣ ਲਈ ਕਿਹਾ। • ਹੋਰਨਾਂ ਸਿੱਖ ਅਦਾਰਿਆ ਵਲੋਂ ਵੀ ਅਜਿਹੇ ਮਤੇ ਪ੍ਰਵਾਣ ਕੀਤੇ ਜਾ ਰਹੇ ਹਨ।

ਬੁੱਤ ਮਾਮਲਾ ਹੱਲ: • ਗਿੱਧੇ-ਭੰਗੜੇ ਵਾਲੇ ਨਚਾਰਾਂ ਦੇ ਬੁੱਤ ਹਟਾਉਣ ਦੇ ਹੁਕਮ ਦਿੱਤੇ। • ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਤੇ ਹਕਮ। • ਸੱਭਿਆਚਾਰਕ ਵਿਭਾਗ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ। • ਬੁੱਤ ਹਟਾ ਕੇ ਕਿਸੇ ਹੋਰ ਜਗ੍ਹਾ ਲਗਾਏ ਜਾਣਗੇ। • ਇਹ ਨਚਾਰਾਂ ਦੇ ਬੁੱਤ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਾਹ ਵਿੱਚ ਲੱਗੇ ਹਨ। • ਨੌਜਵਾਨਾਂ ਉੱਪਰ ਕੀਤੇ ਕੇਸ ਵੀ ਵਾਪਸ ਲੈਣ ਦੇ ਹੁਕਮ। • ਕੀਤੇ ਗਏ ਕੇਸਾਂ ਦੀ ਸਮੀਖਿਆ ਦੇ ਵੀ ਹੁਕਮ ਦਿੱਤੇ।

ਨਸਲਵਾਦੀ ਗੋਰਿਆਂ ਦੇ ਕੰਧ-ਨਾਅਰਿਆਂ ਨੂੰ ਲੋਕਾਂ ਨੇ ਨਕਾਰਿਆ:

• ਕੈਲੀਫੋਰਨੀਆ (ਅਮਰੀਕਾ) ਦੇ ਇਕ ਗੁਰਦੁਆਰਾ ਸਾਹਿਬ ਦੀ ਕੰਧ ਉੱਤੇ ਨਸਲਵਾਦੀ ਗੋਰਿਆਂ ਵਲੋਂ ਲਿਖੇ ਨਾਅਰੇ ਲੋਕਾਂ ਨੇ ਨਕਾਰੇ। • ਬੀਤੇ ਦਿਨੀਂ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ (ਔਰਿੰਜਵੇਲ) ਦੀ ਕੰਧ ਉੱਤੇ ਨਸਲੀ ਨਾਅਰੇ ਲਿਖੇ ਗਏ ਸਨ। • ਲੰਘੀ 25 ਜਨਵਰੀ ਨੂੰ ਸੈਕੜੇ ਲੋਕ, ਸਮਤੇ ਗੋਰੇ ਭਾਈਚਾਰੇ ਦੇ, ਗੁਰਦੁਆਰਾ ਸਾਹਿਬ ਆਏ। • ਉਹਨਾਂ ਸੰਗਤ ਵਿਚ ਸ਼ਮੂਲੀਅਤ ਕੀਤੀ ਅਤੇ ਵਿਚਾਰਾਂ ਦੀ ਸਾਂਝ ਪਾਈ। • ਇਸ ਇਕੱਠ ਸ਼ਾਮਿਲ ਹੋ ਕੇ ਲੋਕਾਂ ਨੇ ਨਫਤਰ ਵਾਲੇ ਨਾਰਿਆਂ ਨੂੰ ਨਕਾਰਿਆ, ਅਤੇ • ਭਾਈਚਾਰਕ ਸਾਂਝ ਤੇ ਸਦਭਾਵਨਾ ਦਾ ਸੁਨੇਹਾ ਦਿੱਤਾ

ਸ਼੍ਰੋ.ਗੁ.ਪ੍ਰ.ਕ. ਦੇ ਘਪਲੇ ਯਾਦ ਆਏ: • ਬਾਦਲਾਂ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋ.ਗੁ.ਪ੍ਰ.ਕ. ਦੇ ਘਪਲੇ ਯਾਦ ਆਏ। • ਕਿਹਾ ਸ਼੍ਰੋ.ਗੁ.ਪ੍ਰ.ਕ. ਵਿਚ ਕਰੋੜਾਂ ਦੇ ਘਪਲੇ ਹੋ ਰਹੇ ਹਨ। • ਕਿਹਾ ਕਿ ਛੇਤੀ ਹੀ ਇਹਨਾਂ ਘਪਲਿਆਂ ਦਾ ਪਰਦਾ ਫਾਸ਼ ਕਰਾਂਗੇ।

“ਕੇਸਰੀ ਪ੍ਰਣਾਮ”:

ਯੁਨਾਇਟਡ ਖਾਲਸਾ ਦਲ ਯੂ.ਕੇ. ਨੇ ਹਰਮੀਤ ਸਿੰਘ (ਪੀ.ਐਚ.ਡੀ.) ਨੂੰ ਕੇਸਰੀ ਪ੍ਰਣਾਮ ਪੇਸ਼ ਕੀਤਾ ਹੈ। • ਹਰਮੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਉੱਚ ਆਗੂ ਸੀ। • 27 ਜਨਵਰੀ ਨੂੰ ਲਾਹੌਰ ਨੇੜੇ ਹਰਮੀਤ ਸਿੰਘ ਉੱਤੇ ਬੰਦੂਕਧਾਰੀਆਂ ਹਮਲਾ ਕੀਤਾ ਸੀ। • ਹਮਲੇ ਵਿਚ ਹਰਮੀਤ ਸਿੰਘ ਦੀ ਮੌਤ ਹੋ ਗਈ ਸੀ। • ਯੁਨਾਇਟਡ ਖਾਲਸਾ ਦਲ ਯੂ.ਕੇ. ਨੇ ਬਿਆਨ ਜਾਰੀ ਕਰਕੇ ਕਿਹਾ ਕਿ: ‘ਭਾਈ ਹਰਮੀਤ ਸਿੰਘ ਦੀ ਸ਼ਹਾਦਤ ਬਾਰੇ ਹਿੰਦੂਤਵੀ ਖਬਰਖਾਨਾ ਬੇਤੁਕੀਆਂ ਅਫਵਾਹਾਂ ਫੈਲਾਅ ਰਿਹਾ ਹੈ’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: