ਕੌਮਾਂਤਰੀ ਖਬਰਾਂ » ਵਿਦੇਸ਼

ਦਿੱਲੀ ਸਲਤਨਤ ਦੀਆਂ ਖੂਫੀਆ ਏਜੰਸੀਆਂ ਨਾਲ ਸੰਬੰਧਾਂ ਵਾਲੀ ਕੰਪਨੀ ਨਾਲੋਂ ਕਨੇਡਾ ਸਰਕਾਰ ਨੇ ਨਾਤਾ ਤੋੜਿਆ

February 1, 2020 | By

ਅੱਜ ਦੀ ਖਬਰਸਾਰ | 1 ਫਰਵਰੀ 2020  (ਦਿਨ ਸ਼ਨਿੱਚਰਵਾਰ)
ਕੌਮਾਂਤਰੀ ਖਬਰਾਂ:


ਦਿੱਲੀ ਸਲਤਨਤ ਦੀਆਂ ਖੂਫੀਆ ਏਜੰਸੀਆਂ ਨਾਲ ਸੰਬੰਧਾਂ ਵਾਲੀ ਕੰਪਨੀ ਨਾਲੋਂ ਕਨੇਡਾ ਸਰਕਾਰ ਨੇ ਨਾਤਾ ਤੋੜਿਆ:

  • ਓਟਾਵਾ ਦੀ ਇਕ ਕੰਪਨੀ ਨਾਲੋਂ ਕਨੇਡਾ ਸਰਕਾਰ ਨੇ ਆਪਣਾ ਕੰਮ-ਕਾਜ ਦਾ ਨਾਤਾ ਤੋੜ ਲਿਆ ਹੈ।
  • ਕਨੇਡਾ ਸਰਕਾਰ ਨੇ ਇਹ ਕਾਰਵਾਈ ਸੰਬੰਧਤ ਕੰਪਨੀ ਦੇ ਮਾਲਕ ਦੇ ਦਿੱਲੀ ਸਲਤਨਤ (ਭਾਰਤੀ ਸਟੇਟ) ਦੀਆਂ ਖੂਫੀਆ ਏਜੰਸੀਆਂ ਨਾਲ ਸੰਬੰਧ ਉਜਾਗਰ ਹੋ ਜਾਣ ਤੋਂ ਬਾਅਦ ਕੀਤੀ ਹੈ।

ਕੰਪਨੀ ‘ਲਾਈਫ ਪ੍ਰਡਿਕਸ਼ਨ ਟੈਕਨਾਲਿਜੀਸ ਇੰਕ’ ਦੇ ਮਾਲਕ ਤੇ ਵਿਗਿਆਨੀ ਅਸ਼ੋਕ ਕੌਲ

  • ਹਵਾਈ ਅਤੇ ਪੁਲਾੜ ਖੇਤਰ ਦੀ ਇਸ ਕੰਪਨੀ ਦਾ ਮਾਲਕ ਕਸ਼ਮੀਰੀ ਪੰਡਿਤਾਂ ਦਾ ਇਕ ਜੋੜਾ ਹੈ।
  • ਕੰਪਨੀ ਦੇ ਮਾਲਕ ਤੇ ਵਿਗਿਆਨੀ ਅਸ਼ੋਕ ਕੌਲ ਅਤੇ ਉਸਦੀ ਘਰਵਾਲੀ ਅੰਜੂ ਕੌਲ ਨੂੰ ਮਿਲੀ ‘ਰੱਖਿਆ ਪਹੁੰਚ’ (ਸਕਿਓਰਟੀ ਕਲਿਅਰੈਂਸ) ਵੀ ਕਨੇਡਾ ਸਰਕਾਰ ਨੇ ਰੱਦ ਕਰ ਦਿੱਤੀ ਹੈ।

ਅਸ਼ੋਕ ਕੌਲ ਦੀ ਘਰਵਾਲੀ ਅੰਜੂ ਕੌਲ

  • ਕੌਲ ਜੋੜੇ ਦੀ ਕੰਪਨੀ ‘ਲਾਈਫ ਪ੍ਰਡਿਕਸ਼ਨ ਟੈਕਨਾਲਿਜੀਸ ਇੰਕ’ ਨੂੰ ਕਨੇਡਾ ਸਰਕਾਰ ਦੀ ਫੌਜ ਅਤੇ ‘ਮਨਜੂਰੀ ਵਾਲੀਆਂ ਚੀਜਾਂ’ (ਕੰਟਰੌਲਡ ਗੁਡਸ) ਨਾਲ ਸੰਬੰਧਤ ਕੰਮਾਂ ਦੇ ਠੇਕੇ ਮਿਲੇ ਹੋਏ ਸਨ।
  • ਕਨੇਡਾ ਸਰਕਾਰ ਮੁਤਾਬਿਕ ਅਸ਼ੋਕ ਕੌਲ ਦੇ ਦਿੱਲੀ ਸਲਤਨਤ ਦੀਆਂ ਖੂਫੀਆ ਏਜੰਸੀਆਂ ਨਾਲ ਜੁੜੇ ਲੋਕਾਂ ਨਾਲ ਬਹੁਤ ਨੇੜਲੇ ਸੰਬੰਧ ਹਨ।
  • ਖਬਰਾਂ ਮੁਤਾਬਿਕ ਅਸ਼ੋਕ ਕੌਲ ਕਨੇਡਾ ਵਿਚ ਦਿੱਲੀ ਸਲਤਨਤ ਲਈ ਖੂਫੀਆ ਜਾਣਕਾਰੀ ਇਕੱਠੀ ਕਰਨ ਵਾਲੇ ਅਨਸਰਾਂ ਦੇ ਲਗਾਤਾਰ ਸੰਪਰਕ ਵਿਚ ਸੀ
  • ਖਦਸ਼ਾ ਸੀ ਕਿ ਅਸ਼ੋਕ ਕੌਲ ਅਤਿ ਸੰਵੇਦਨਸ਼ੀਲ ਜਾਣਕਾਰੀ ਦਿੱਲੀ ਸਲਤਨਤ ਦੀਆਂ ਖੂਫੀਆ ਏਜੰਸੀਆਂ ਨੂੰ ਦੱਸ ਸਕਦਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: