ਆਮ ਖਬਰਾਂ

ਬੀਬੀ ਟਿਵਾਣਾ ਅਤੇ ਸ. ਕੰਵਲ ਦਾ ਚਲਾਣਾ: ਦੋ ਦਿਨਾਂ ‘ਚ ਪੰਜਾਬੀ ਸਾਹਿਤ ਦੇ ਦੋ ਯੁੱਗਾਂ ਦਾ ਅੰਤ ਹੋਇਆ

February 1, 2020 | By

ਪਟਿਆਲਾ: ਇਹਨਾਂ ਦੋ ਦਿਨਾਂ ਵਿਚ ਪੰਜਾਬੀ ਸਾਹਿਤ ਦੀਆਂ ਦੋ ਨਾਮਵਰ ਸਖਸ਼ੀਅਤਾਂ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਈਆਂ।

ਬੀਬੀ ਦਲੀਪ ਕੌਰ ਟਿਵਾਣਾ

ਬੀਤੇ ਕੱਲ੍ਹ (31 ਜਨਵਰੀ ਨੂੰ) ਸਾਹਿਤਕਾਰ ਬੀਬੀ ਦਲੀਪ ਕੌਰ ਟਿਵਾਣਾ ਚਲਾਣਾ ਕਰ ਗਏ। ਉਹ 84 ਵਰ੍ਹਿਆਂ ਦੇ ਸਨ ਅਤੇ ਲੰਘੇ ਕੁਝ ਸਮੇਂ ਤੋਂ ਬਿਮਾਰ ਸਨ।

ਅੱਜ ਨਾਵਲਕਾਰ ਸ. ਜਸਵੰਤ ਸਿੰਘ ਕੰਵਲ 101 ਸਾਲ ਦੀ ਉਮਰ ਭੋਗ ਕੇ ਪੂਰੇ ਹੋ ਗਏ।

ਇਹਨਾਂ ਦੋ ਸਾਹਿਤਕਾਰਾਂ ਦੇ ਜਹਾਨੋਂ ਤੁਰ ਜਾਣ ਨਾਲ ਇਹਨਾਂ ਦੋ ਦਿਨਾਂ ਵਿਚ ਪੰਜਾਬੀ ਸਾਹਿਤ ਦੇ ਦੋ ਜੁਗਾਂ ਦਾ ਅੰਤ ਹੋ ਗਿਆ।

ਇਹ ਸਖਸ਼ੀਅਤਾਂ ਭਾਵੇਂ ਹੁਣ ਸਰੀਰਕ ਤੌਰ ’ਤੇ ਨਹੀਂ ਹਨ ਪਰ ਆਪਣੀਆਂ ਲਿਖਤਾਂ ਰਾਹੀਂ ਸਦਾ ਪੰਜਾਬੀ ਪਾਠਕਾਂ ਦੇ ਸੰਗ ਰਹਿਣਗੀਆਂ।

ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ ਦੇ ਅੰਤਿਮ ਦਰਸ਼ਨ 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,