ਕੌਮਾਂਤਰੀ ਖਬਰਾਂ » ਵਿਦੇਸ਼

ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ • ਸ੍ਰੀਲੰਕਾ ਦੇ ਰਾਸ਼ਟਰਪਤੀ ਨੇ 512 ਕੈਦੀ ਕੀਤੇ ਰਿਹਾਅ (ਕੌਮਾਂਤਰੀ ਖਬਰਾਂ)

February 4, 2020 | By

ਅੱਜ ਦੀ ਖਬਰਸਾਰ | 4 ਫਰਵਰੀ 2020  (ਦਿਨ ਮੰਗਲਵਾਰ)
ਕੌਮਾਂਤਰੀ ਖਬਰਾਂ:


ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ:

  • ਚੀਨ ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 361 ਹੋਈ
  • 17205 ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ
  • ਚੀਨ ਦੀ ਕੌਮੀ ਸਿਹਤ ਕਮਿਸ਼ਨ ਨੇ 2 ਫਰਵਰੀ ਦੀ ਰੋਜਾਨਾ ਰਿਪੋਰਟ ‘ਚ 2829 ਨਵੇ ਕੇਸਾ ਦੀ ਪੁਸ਼ਟੀ ਕਤੀ
  • ਐਤਵਾਰ ਦੇ ਦਿਨ 57 ਲੋਕਾਂ ਦੀ ਮੌਤ ਹੋਣ ਨਾਲ ਚੀਨ ‘ਚ ਮਰਨ ਵਾਲਿਆਂ ਦੀ ਗਿਣਤੀ 361 ਹੋ ਗਈ
  • ਐਤਵਾਰ ਨੂੰ 186 ਮਰੀਜ਼ ਗੰਭੀਰ ਬਿਮਾਰ ਹੋ ਗਏ ਅਤੇ 147 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ 
  • ਹੁਣ ਤੱਕ ਕੁਲ 475 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ 
  • ਮਹਾਂਮਾਰੀ ਫੈਲਣ ਦਾ ਕੇਂਦਰ ਹੈ ਹੁਬੇਈ ਸੂਬਾ ਜਿੱਥੇ 56 ਲੋਕਾਂ ਦੀ ਮੌਤ ਹੋਈ
  • ਚੀਨ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2003-04 ‘ਚ ਬੀਜਿੰਗ ‘ਚ ਸਾਰਸ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਤੋਂ ਜ਼ਿਆਦਾ ਹੋ ਚੁੱਕੀ ਹੈ। 
  • 1.4 ਅਰਬ ਦੀ ਅਬਾਦੀ ਵਾਲੇ ਚੀਨ ਚ ਕੋਰੋਨਾ ਨਾਲ ਲੜਨ ਲਈ ਮੈਡੀਕਲ ਯੰਤਰਾਂ ਦੀ ਕਮੀ ਹੋ ਗਈ ਹੈ
  • ਚੀਨ ਨੂੰ ਤਰੁੰਤ ਡਾਕਟਰੀ ਮਾਸਕ, ਗਾਊਨ ਅਤੇ ਸੁਰੱਖਿਆ ਐਨਕਾਂ ਦੀ ਜ਼ਰੂਰਤ


ਅਮਰੀਕਾ ’ਚ ਚੀਨੀ ਰੈਸਟੋਰੈਂਟਾ ਤੇ ਕੋਰੋਨਾ ਵਾਇਰਸ ਕਾਰਨ ਬੇਰੌਣਕੀ ਪਸਰੀ:

  • ਕੋਰੋਨਾ ਵਾਇਰਸ ਕਾਰਨ ਅਮਰੀਕੀ ਲੋਕਾਂ ਦਹਿਸ਼ਤ ‘ਚ
  • ਕੋਰੋਨਾ ਵਾਇਰਸ ਦਾ ਅਸਰ ਹੁਣ ਵਪਾਰ ਤੇ ਵੇਖਣ ਨੂੰ ਮਿਲ ਰਿਹਾ ਹੈ
  • ਡਰ ਦੇ ਕਾਰਨ ਅਮਰੀਕਾ ਦੇ ਚੀਨੀ ਰੈਸਟੋਰੈਂਟਾ ‘ਚ ਗ੍ਰਾਹਕਾਂ ਦੀ ਗਿਣਤੀ ਨਾ ਦੇ ਬਰਾਬਰ
  • ਲੋਕ ਵਾਇਰਸ ਕਾਰਨ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ

ਸ੍ਰੀਲੰਕਾ ਦੇ ਰਾਸ਼ਟਰਪਤੀ ਨੇ 72 ਵੇ ਆਜ਼ਾਦੀ ਦਿਹਾੜੇ ਤੇ 512 ਕੈਦੀ ਕੀਤੇ ਰਿਹਾਅ:

  • ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸੇ ਨੇ ਮਾਮਲੀ ਸਜ਼ਾ ਕੱਟ ਰਹੇ 512 ਕੈਦੀ ਰਿਹਾਅ ਕੀਤੇ
  • ਦੋਸ਼ੀ ਚੋਰੀ ਭਰੋਸੇ ਦੀ ਉਲੰਘਣਾ ਤੇ ਨਸ਼ੇ ਵਿਚ ਗੱਡੀ ਚਲਾਉਣ ਜਿਹੇ ਛੋਟੇ ਅਪਰਾਧਾਂ ਦੀ ਸਜ਼ਾ ਕੱਟ ਰਹੇ ਸਨ 
  • ਬਲਾਤਕਾਰ, ਲੁੱਟ-ਖੋਹ ਅਤੇ ਰਿਸ਼ਵਤ ਲੈਣਾ ਜਿਹੇ ਵੱਡੇ ਅਪਰਾਧ ‘ਚ ਸਜ਼ਾ ਕੱਟ ਰਹੇ ਕੋਈ ਦੋਸ਼ੀ ਇਸ ਸੂਚੀ ਵਿਚ ਨਹੀਂ

ਗੋਤਬਾਯਾ ਰਾਜਪਕਸੇ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,