ਰੋਜਾਨਾ ਖਬਰ-ਸਾਰ » ਸਿੱਖ ਖਬਰਾਂ

ਸੱਜਣ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਕੀਤੀ ਨਾਂਹ • ਮਨਜੀਤ ਸਿੰਘ ਜੀ. ਕੇ. ਦੀ ਮੈਂਬਰਸ਼ਿਪ ਖਾਰਜ ਕੀਤੀ • ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਮਾਮਲੇ ਨੇ ਬਾਦਲਾਂ ਨੂੰ ਪਾਇਆ ਫਿਕਰਾਂ ਵਿੱਚ

February 15, 2020 | By

ਅੱਜ ਦਾ ਖਬਰਸਾਰ | 15 ਫਰਵਰੀ 2020 (ਦਿਨ ਸ਼ਨਿੱਚਰਵਾਰ)
ਖਬਰਾਂ ਸਿੱਖ ਜਗਤ ਦੀਆਂ:


ਸੱਜਣ ਕੁਮਾਰ ਨੂੰ ਭਾਰਤੀ ਸੁਪਰੀਮ ਕੋਰਟ ਨੇ ਜਮਾਨਤ ਦੇਣ ਤੋਂ ਕੀਤੀ ਨਾਂਹ:

• ਭਾਰਤ ਦੀ ਸਿਖਰਲੀ ਅਦਾਲਤ ਨੇ ਕਿਹਾ ਕਿ ਜਮਾਨਤ ਦੀ ਅਰਜ਼ੀ ਤੇ ਸੁਣਵਾਈ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੀਤੀ ਜਾਵੇਗੀ।
• ਮੁੱਖ ਜਸਟਿਸ ਐਸ. ਏ. ਬੋਬੜੇ ਦੀ ਅਗਵਾਈ ਵਾਲਾ ਬੈਂਚ ਇਸ ਅਰਜੀ ਉੱਪਰ ਸੁਣਵਾਈ ਕਰ ਰਿਹਾ ਹੈ।
• ਬੈਂਚ ਨੇ ਕਿਹਾ ਕਿ ਸੱਜਣ ਕੁਮਾਰ ਦੀ ਸਿਹਤ ਬਾਰੇ ਏਮਜ਼ ਦੀ ਮੈਡੀਕਲ ਰਿਪੋਰਟ ਨੂੰ ਸਰਬੀਮਾਲਾ ਮਾਮਲੇ ਦੀ ਸੁਣਵਾਈ ਮੁਕੰਮਲ ਹੋਣ ਤੋਂ ਬਾਅਦ ਹੀ ਵੇਖਿਆ ਜਾਵੇਗਾ।
• ਸੱਜਣ ਕੁਮਾਰ ਦੇ ਵਕੀਲ ਨੇ ਸਿਹਤ ਨਾ ਠੀਕ ਹੋਣ ਦਾ ਹਵਾਲਾ ਦੇ ਕੇ ਸੱਜਣ ਕੁਮਾਰ ਨੂੰ ਜਮਾਨਤ ਦੇਣ ਦੀ ਅਰਜੀ ਦਾਇਰ ਕੀਤੀ ਸੀ।

 ਸੱਜਣ ਕੁਮਾਰ (ਪੁਰਾਣੀ ਤਸਵੀਰ)


ਮਨਜੀਤ ਸਿੰਘ ਜੀ. ਕੇ. ਦੀ ਦਿ.ਸਿ.ਗੁ.ਪ੍ਰ.ਕ. ਵਿਚੋਂ ਮੈਂਬਰਸ਼ਿਪ ਖਾਰਜ ਕੀਤੀ:

• ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਗੋਲਕ ਚੋਰੀ ਦੇ ਦੋਸ਼ਾਂ ਤਹਿਤ ਮਨਜੀਤ ਸਿੰਘ ਜੀ. ਕੇ. ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕੀਤੀ।
• ਜਨਰਲ ਹਾਊਸ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ।

ਮਨਜਿੰਦਰ ਸਿੰਘ ਸਿਰਸਾ

ਮਨਜੀਤ ਸਿੰਘ ਜੀ. ਕੇ. ਦਾ ਮੋੜਵਾਂ ਜਵਾਬ:

• ਕਿਹਾ ਜਨਰਲ ਹਾਊਸ ਨੂੰ ਮੇਰੀ ਮੈਂਬਰੀ ਖੋਹਣ ਦਾ ਕੋਈ ਹੱਕ ਨਹੀਂ।
• ਕਿਹਾ ਕਿ ਇਹ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਦੀ ਵੀ ਉਲੰਘਣਾ ਹੈ।

ਮਨਜੀਤ ਸਿੰਘ ਜੀ. ਕੇ.


ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਮਾਮਲੇ ਨੇ ਬਾਦਲਾਂ ਨੂੰ ਪਾਇਆ ਫਿਕਰਾਂ ਵਿੱਚ:

• ਪੰਜਾਬ ਦੇ ਭਾਜਪਾਈਆਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲਿਆ।
• ਵਫਦ ਨੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮੰਗ ਪੱਤਰ ਦਿੱਤਾ।
• ਵਫਦ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਵੱਲੋਂ ਭਾਰਤੀ ਸੁਪਰੀਮ ਕੋਰਟ ਵਿੱਚ ਦਿੱਤਾ ਹਲਫੀਆ ਬਿਆਨ ਵਾਪਸ ਕਰਵਾਇਆ ਜਾਵੇ।
• ਮੰਗ ਕੀਤੀ ਕਿ ਰਾਜਪਾਲ ਸੂਬਾ ਸਰਕਾਰ ਨੂੰ ਹਲਫੀਆ ਬਿਆਨ ਤੁਰੰਤ ਵਾਪਸ ਲੈਣ ਦਾ ਸਿੱਧਾ ਨਿਰਦੇਸ਼ ਦੇਵੇ।
• ਹੈਰਾਨੀ ਹੈ ਕਿ ਪੰਜ ਵਾਰ ਸੱਤਾ ਵਿਚ ਸ਼੍ਰੋ.ਅ.ਦ. (ਬ) ਰਹੇ ਵਫਦ ਦਾ ਕਹਿਣਾ ਹੈ ਕਿ ਗਵਰਨਰ ਸਰਕਾਰ ਨੂੰ ਹੁਕਮ ਦੇਵੇ ਜਦਕਿ ਨੇਮਾਂ ਤੇ ਪ੍ਰਚੱਲਤ ਚਲਨ ਦੋਵਾਂ ਮੁਤਾਬਿਕ ਹੀ ਰਾਜਪਾਲ ਸਰਕਾਰ ਦੇ ਮੰਤਰੀ ਮੰਡਲ ਦੀ ਰਾਏ ਹੀ ਪੇਸ਼ ਕਰਦਾ ਹੈ ਤੇ ਉਸ ਦੇ ਅਧਿਕਾਰ ਖੇਤਰ ਦੇ ਮਾਮਲਿਆਂ ਵਿਚ ਵੀ ਰਾਜਪਾਲ ਦੀ ਆਪਣੀ ਨਿਜੀ ਰਾਏ ਕੋਈ ਮਾਇਨੇ ਨਹੀਂ ਰੱਖਦੀ।

ਅਕਾਲ਼ੀ – ਭਾਜਪਾ ਦਾ ਵਫਦ ਰਾਜਪਾਲ ਨੂੰ ਮੰਗ ਪੱਤਰ ਸੋਂਪਦੇ ਹੋਇਆ


ਬਾਦਲਾਂ ਨੂੰ ਸਾਕਾ ਬਹਿਬਲ ਕਲਾਂ ਦਾ ਹੇਜ ਜਾਗਿਆ:

• ਸ਼੍ਰੋ.ਅ.ਦ. (ਬਾਦਲ) ਦੇ ਵਫਦ ਨੇ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਬਹਿਬਲ ਕਲਾਂ ਗੋਲੀ ਕਾਂਡ ਦੇ ਗਵਾਹ ਸੁਰਜੀਤ ਸਿੰਘ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਾਉਣ ਦੀ ਵੀ ਮੰਗ ਕੀਤੀ।
• ਕਿਹਾ ਕਾਂਗਰਸੀ ਆਗੂਆਂ ਗੁਰਪ੍ਰੀਤ ਸਿੰਘ ਕਾਂਗੜ ਅਤੇ ਕੁਸ਼ਲਦੀਪ ਢਿੱਲੋਂ ਵਿਰੁਧ ਸੁਰਜੀਤ ਸਿੰਘ ਨੂੰ ਉੱਤੇ ਦਬਾਅ ਪਾਉਣ ਕਰਕੇ ਕਾਰਵਾਈ ਹੋਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,