ਖਾਸ ਖਬਰਾਂ

‘ਅਗਾਂਹ ਵੱਲ ਨੂੰ ਤੁਰਦਿਆਂ..’ ਦਸਤਾਵੇਜ ਬਾਰੇ ਸੰਵਾਦ ਵੱਲੋਂ ਪਲੇਠੀ ਅਹਿਮ ਵਿਚਾਰ-ਚਰਚਾ ਅੱਜ

By ਸਿੱਖ ਸਿਆਸਤ ਬਿਊਰੋ

July 25, 2020

ਚੰਡੀਗੜ੍ਹ: ਵਿਚਾਰ ਮੰਚ ਸੰਵਾਦ ਵੱਲੋਂ ਪੰਥ ਸੇਵਕਾਂ ਲਈ ਸਾਂਝੀ ਸਿਧਾਂਤਕ ਸੇਧ, ਰਣਨੀਤੀ ਤੇ ਕਾਰਜਨੀਤੀ ਘੜਨ ਦੇ ਮਨੋਰਥਾਂ ਲੰਘੀ 6 ਜੂਨ ਨੂੰ ਇੱਕ ਅਹਿਮ ਖਰੜਾ ‘ਅਗਾਂਹ ਵੱਲ ਨੂੰ ਤੁਰਦਿਆਂ’ ਜਾਰੀ ਕੀਤਾ ਗਿਆ ਸੀ। ਇਸ ਦਸਤਾਵੇਜ਼ ਬਾਬਤ ਵਿਚਾਰ-ਚਰਚਾਵਾਂ ਦੀ ਲੜੀ ਤਹਿਤ ਸੰਵਾਦ ਵੱਲੋਂ ਪਲੇਠੀ ਵਿਚਾਰ-ਚਰਚਾ ਸ਼ਨਿੱਚਰਵਾਰ (25 ਜੁਲਾਈ 2020) ਨੂੰ ਅਰਸ਼ੀ ਮਾਧਿਅਮ ਰਾਹੀਂ ਕੀਤੀ ਜਾਵੇਗੀ।

ਅਰਸ਼ੀ ਇਕੱਤਰਤਾਵਾਂ ਲਈ ਵਰਤੀ ਜਾਂਦੀ ਇੱਕ ਮਕਬੂਲ ਜੁਗਤ (ਐਪ) ‘ਜ਼ੂਮ’ ਰਾਹੀਂ ਹੋਣ ਵਾਲੀ ਇਹ ਵਿਚਾਰ ਚਰਚਾ ਸ੍ਰੀ ਅੰਮਿ੍ਰਤਸਰ (ਪੰਜਾਬ) ਦੇ ਸਮੇਂ ਮੁਤਾਬਿਕ ਦੇਰ-ਸ਼ਾਮੀਂ 8 ਵਜੇ ਸ਼ੁਰੂ ਹੋਵੇਗੀ।

ਇਹ ਵਿਚਾਰ-ਚਰਚਾ “ਬਿੱਪਰ-ਸੰਸਕਾਰ” ਵਿਸ਼ੇ ਉੱਤੇ ਹੋਵੇਗੀ ਜਿਸ ਉੱਤੇ ਨੌਜਵਾਨ ਸਿੱਖ ਵਿਚਾਰਕ ਪ੍ਰਿੰਸੀਪਲ ਕੰਵਲਜੀਤ ਸਿੰਘ (ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਅਤੇ ਡਾ. ਸਿਕੰਦਰ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੁਨੀਵਰਸਿਟੀ, ਫਤਿਹਗੜ੍ਹ ਸਾਹਿਬ) ਆਪਣੇ ਵਿਚਾਰ ਸਾਂਝੇ ਕਰਨਗੇ।

ਵਿਚਾਰ-ਚਰਚਾ ਦਾ ਸਿੱਧਾ ਪ੍ਰਸਾਰਣ ਸੁਣਨ ਦੇ ਚਾਹਵਾਹ ਸਰੋਤੇ ‘ਜ਼ੂਮ’ ਜੁਗਤ ਰਾਹੀਂ ਵਿਚਾਰ-ਚਰਚਾ ਅੰਕ (ਮੀਟਿੰਗ ਆਈ.ਡੀ.) 832 7126 0945 ਭਰ ਕੇ ਵਿਦਵਾਨ ਬੁਲਾਰਿਆਂ ਦੇ ਵਿਚਾਰ ਸੁਣ ਸਕਦੇ ਹਨ।

ਇਹ ਵਿਚਾਰ ਚਰਚਾ ਸੰਵਾਦ ਦੇ ਫੇਸਬੁੱਕ ਸਫੇ ਰਾਹੀਂ ਵੀ ਸੁਣੀ ਜਾ ਸਕੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: