ਖਾਸ ਖਬਰਾਂ

ਵਜ਼ਾਰਤੀ ਕੁਰਸੀ ਛੱਡਣਾ ਬਾਦਲਾਂ ਵੱਲੋਂ ਸਿਆਸੀ ਚਿਹਰਾ ਬਣਾਉਣ ਦੀ ਕੋਸ਼ਿਸ਼

By ਸਿੱਖ ਸਿਆਸਤ ਬਿਊਰੋ

September 18, 2020

ਚੰਡੀਗੜ੍ਹ: ਕਸੂਤੀ ਹਾਲਤ ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਖਿਰਕਾਰ ਯੂਨੀਅਨ ਦੀ ਵਜ਼ਾਰਤ ਵਿੱਚੋਂ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦਾ ਅੱਕ ਚੱਬ ਹੀ ਲਿਆ। ਅਜਿਹਾ ਕਰਕੇ ਬਾਦਲਾਂ ਨੇ ਖੇਤੀਬਾੜੀ ਆਰਡੀਨੈਂਸਾਂ ਦੇ ਮੁੱਦੇ ’ਤੇ ਆਪਣਾ ਚਿਹਰਾ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਨੇ ਆਪਣੇ ਰਾਜਨੀਤਕ ਭਾਈਵਾਲ ਸ਼੍ਰੋ.ਅ.ਦ. (ਬਾਦਲ) ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵਜ਼ਾਰਤੀ ਮੰਡਲ ਵਿੱਚ ਇੱਕ ਮੰਤਰੀ ਦੀ ਕੁਰਸੀ ਦਿੱਤੀ ਹੋਈ ਸੀ। ਪਰ ਭਾਜਪਾ ਲਏ ਜਾ ਰਹੇ ਫੈਸਲਿਆਂ ਵਿਰੁੱਧ ਪੰਜਾਬ ਵਿੱਚ ਉੱਠ ਰਹੇ ਲੋਕ ਵਿਰੋਧ ਦੇ ਮੱਦੇਨਜ਼ਰ ਬਾਦਲਾਂ ਲਈ ਇਹ ਕੁਰਸੀ ਸੂਲਾਂ ਦੀ ਸੇਜ ਤੋਂ ਘੱਟ ਨਹੀਂ ਸੀ।

ਇਸ ਵੇਲੇ ਸ਼੍ਰੋ.ਅ.ਦ. (ਬਾਦਲ) ਨੂੰ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਅੰਦਰੂਨੀ ਤੌਰ ’ਤੇ ਪਾਟੋਧਾੜ ਹੈ ਇਸ ਦੇ ਦੇ ਕਈ ਸੀਨੀਅਰ ਆਗੂ ਪਹਿਲਾਂ ਹੀ ਵੱਖ ਹੋ ਚੁੱਕੇ ਹਨ ਤੇ ਬਾਦਲਾਂ ਵਿਰੁੱਧ ਲਾਮਬੰਦੀ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹਨ। ਸਾਲ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਸਿੱਖਾਂ ਵਿਚ ਆਪਣੀ ਭਰੋਸੇਯੋਗਤਾ ਗੁਆ ਚੁੱਕਾ ਹੈ। ਸ਼੍ਰੋ.ਅ.ਦ. ਦੇ ਇਕ ਅਧਾਰ ਵਾਲੇ ਹੋਰ ਇਕ ਹੋਰ ਬੁਨਿਆਦੀ ਹਿੱਸੇ ਕਿਸਾਨਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ (ਬੀ) ਵਿਰੁੱਧ ਰੋਹ ਭਖਿਆ ਹੋਇਆ ਸੀ ਕਿਉਂਕਿ ਹਰਸਿਮਰਤ ਕੌਰ ਬਾਦਲ ਉਸੇ ਮੰਤਰੀ ਮੰਡਲ ਦਾ ਹਿੱਸਾ ਸੀ ਜਿਸ ਨੇ ਖੇਤੀਬਾੜੀ ਆਰਡੀਨੈਂਸਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਨ੍ਹਾਂ ਆਰਡੀਨੈਂਸਾਂ ਨੂੰ ਜਿਨ੍ਹਾਂ ਨੂੰ ਕਈ ਸ਼ੱਕੀ ਤੇ ਪ੍ਰਤੱਖ ਪ੍ਰਬੰਧਾਂ ਕਾਰਨ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਵੱਲੋਂ ਕਿਸਾਨ ਵਿਰੋਧੀ ਮੰਨਿਆ ਜਾ ਰਿਹਾ ਸੀ।

ਸ਼੍ਰੋ.ਅ.ਦ. (ਬ) ਦਾ ਭਾਜਪਾ ਨਾਲ ਸਬੰਧ ਵੀ ਬਿਲਕੁਲ ਕੰਢੇ ਉੱਤੇ ‘ਤੇ ਹੈ ਕਿਉਂਕਿ ਇਸ ਗੱਲ ਦਾ ਸਪਸ਼ਟ ਪ੍ਰਭਾਵ ਹੈ ਕਿ ਭਾਜਪਾ ਹੁਣ ਬਾਦਲਾਂ ਨੂੰ ਵਾਧੂ ਬੋਝ ਹੀ ਸਮਝਦੀ ਹੈ।

ਪਿਛਲੇ ਦਿਨਾਂ ਵਿੱਚ ਸ਼ਰੇਆਮ ਖੇਤੀਬਾੜੀ ਆਰਡੀਨੈਂਸਾਂ ਦਾ ਪੱਖ ਪੂਰਨ ਕਰਨ ਵਾਲੇ ਬਾਦਲਾਂ ਨੇ ਅਚਾਨਕ ‘ਯੂ-ਟਰਨ’ ਮਾਰਿਆ ਹੈ। ਸੁਖਬੀਰ ਬਾਦਲ ਨੇ ਪਾਰਲੀਮੈਂਟ ਵਿਚ ਆਰਡੀਨੈਂਸਾਂ ਦੇ ਵਿਰੁੱਧ ਭਾਸ਼ਣ ਦਿੱਤਾ ਅਤੇ ਹਰਸਿਮਰਤ ਕੌਰ ਬਾਦਲ ਨੇ ਖੇਤੀਬਾੜੀ ਆਰਡੀਨੈਂਸਾਂ ਦੇ ਮੁੱਦੇ ਦਾ ਹਵਾਲਾ ਦਿੰਦਿਆਂ ਕੇਂਦਰੀ ਵਜ਼ਾਰਤੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ।

ਦਿਲਚਸਪ ਗੱਲ ਇਹ ਹੈ ਕਿ ਹਾਲਾਂਕਿ ਮੋਦੀ ਸਰਕਾਰ ਆਰਡੀਨੈਂਸ ਨੂੰ ਕਾਨੂੰਨ ਵਿਚ ਤਬਦੀਲ ਕਰਨ ਦੀ ਆਪਣੀ ਤੈਅਸ਼ੁਦਾ ਯੋਜਨਾ ਉੱਤ ਅਮਲ ਕਰਨ ਵੱਲ ਦਿ੍ਰਸ਼ਤਾ ਨਾਲ ਵਧ ਰਹੇ ਹਨ, ਪਰ ਬਾਦਲਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਭਾਜਪਾ ਨਾਲ ਆਪਣਾ ਗਠਜੋੜ ਕਾਇਮ ਰੱਖਣਗੇ। ਆਲੋਚਕਾਂ ਨੇ ਤਾਂ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਦਾ ਮੋਦੀ ਮੰਤਰੀ ਮੰਡਲ ਤੋਂ ਬਾਹਰ ਜਾਣ ਦਾ ਫੈਸਲਾ ਆਪਣਾ ਚਿਰਹਾ ਬਚਾਉਣ ਦੀ ਕਵਾਇਦ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: