ਵੀਡੀਓ » ਸਿੱਖ ਖਬਰਾਂ

ਨਵੰਬਰ 1984 ਸਿੱਖ ਨਸਲਕੁਸ਼ੀ ਦੀ 38ਵੀਂ ਯਾਦ ‘ਚ ਸੰਗਰੂਰ ਵਿਖੇ ਸਮਾਗਮ ਭਲਕੇ

October 31, 2022 | By

ਚੰਡੀਗੜ੍ਹ – ਸਾਲ 1984 ਸਿੱਖਾਂ ਲਈ ਕਹਿਰਾਂ ਭਰਿਆ ਵਰ੍ਹਾ ਸੀ। ਨਵੰਬਰ ਦੇ ਪਹਿਲੇ ਹਫਤੇ ਇੰਡੀਆ ਭਰ ਵਿਚ ਸਿੱਖਾਂ ਉੱਤੇ ਹੋਏ ਭਿਆਨਕ ਹਮਲਿਆਂ ਦੇ ਰੂਪ ਵਿਚ ਵਾਪਰਿਆ ਸੀ। ਇਹ ਹਮਲੇ 31 ਅਕਤੂਬਰ ਨੂੰ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਵੱਲੋਂ ਘੱਲੂਘਾਰਾ ਜੂਨ ’84 ਵਰਤਾਉਣ ਦਾ ਹੁਕਮ ਦੇਣ ਵਾਲੀ ਇੰਡੀਆ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧਣ ਤੋਂ ਬਾਅਦ ਸ਼ੁਰੂ ਹੋਏ ਸਨ। ਇਹਨਾ ਹਮਲਿਆਂ ਨੂੰ ਸਰਕਾਰ ਵੱਲੋਂ ਵਿਓਂਤਿਆ ਤੇ ਜਥੇਬੰਦ ਕੀਤਾ ਗਿਆ ਸੀ। ਇਹਨਾ ਚਾਰ ਕੁ ਦਿਨਾਂ ਵਿਚ ਹਜ਼ਾਰਾਂ ਸਿੱਖ ਦਰਿੰਦਗੀ ਨਾਲ ਕਤਲ ਕੀਤੇ ਗਏ, ਸੈਂਕੜੇ ਗਰਦੁਆਰਾ ਸਾਹਿਬਾਨ ਉੱਤੇ ਹਮਲੇ ਕਰਕੇ ਉਹਨਾਂ ਨੂੰ ਤਬਾਹ ਕੀਤਾ ਗਿਆ ਅਤੇ ਸਿੱਖਾਂ ਦੇ ਘਰ ਅਤੇ ਜਾਇਦਾਦਾਂ ਸਾੜ ਕੇ ਰਾਖ ਦਾ ਢੇਰ ਬਣਾ ਦਿੱਤੀਆਂ ਗਈਆਂ।

May be an image of text that says "ਨਵੰਬਰ ੧੯੮੪ ਸਿੱਖ ਨਸਲਕੁਸ਼ੀ ਦੀ ੩੮ਵੀਂ ਯਾਦ 'ਚ ਸਮਾਗਮ ਮਿਤੀ: 9 ਨਵੰਬਰ ੨੦੨੨ ਦਿਨ ਮੰਗਲਵਾਰ ਸਮਾਂ: ਸਵੇਰ 90 ਵਜੇ ਤੋਂ 9 ਵਜੇ ਤੱਕ ਥਾਂ: ਗੁ:ਨਾਨਕਿਆਣਾ ਸਾਹਿਬ, ਸੰਗਰੂਰ (ਸੰਗਰੂਰ-ਭਲਵਾਨ ਸੜਕ) ਜਥੇ/ਬੁਲਾਰੇ: ਭਾਈ ਜਤਿੰਦਰ ਸਿੰਘ ਜੀ (ਹਜੂਰੀ ਕੀਰਤਨੀ ਜਥਾ, ਗੁ:ਨਾਨਕਿਆਣਾ ਸਾਹਿਬ) ਭਾਈ ਪਰਮਜੀਤ ਸਿੰਘ ਗਾਜ਼ੀ (ਸੰਪਾਦਕ, ਸਿੱਖ ਸਿਆਸਤ) ਬੇਨਤੀ ਕਰਤਾ ਵਿਸ਼ੇਸ਼ ਸਹਿਯੋਗ ਸਿੱਖ ਜਥਾ ਮਾਲਵਾ ਗੁ:ਨਾਨਕਿਆਣਾ ਸਾਹਿਬ, ਸੰਗਰੂਰ ਸੰਪਰਕ +9 మికజి ੩੧੬੯੯"

ਸਿੱਖ ਨਸਲਕੁਸ਼ੀ ਨਵੰਬਰ 1984 ਦੇ ਸਬੰਧ ਵਿੱਚ ਸਿੱਖ ਜਥਾ ਮਾਲਵਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ (ਸੜਕ ਨਾਭਾ, ਸੰਗਰੂਰ) ਵਿਖੇ ਕੱਲ 1 ਨਵੰਬਰ 2022 ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ।ਇਹ ਸਮਾਗਮ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਜਤਿੰਦਰ ਸਿੰਘ (ਹਜ਼ੂਰੀ ਕੀਰਤਨੀ ਜਥਾ, ਗੁਰਦੁਆਰਾ ਨਾਨਕਿਆਣਾ ਸਾਹਿਬ) ਅਤੇ ਭਾਈ ਪਰਮਜੀਤ ਸਿੰਘ ਗਾਜ਼ੀ (ਸੰਪਾਦਕ, ਸਿੱਖ ਸਿਆਸਤ) ਵਿਚਾਰਾਂ ਦੀ ਸਾਂਝ ਪਾਉਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,