ਚੋਣਵੀਆਂ ਵੀਡੀਓ

ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ: ਇਨਸਾਫ ਦੀ ਇੱਕ ਕਿਰਨ ( ਇਨਸਾਫ਼ ਵੱਲੋਂ ਜਾਰੀ ਦਸਤਾਵੇਜ਼ੀ)

By ਸਿੱਖ ਸਿਆਸਤ ਬਿਊਰੋ

September 08, 2015

ਚੰਡੀਗੜ੍ਹ (7 ਅਗਸਤ, 2015): ਅਮਰੀਕਾ ਦੀ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਇੱਕ ਜੱਥੇਬੰਦੀ “ਇਨਸਾਫ” ਨੇ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ‘ਤੇ ਅਧਾਰਿਤ ਇੱਕ ਦਸਤਾਵੇਜ਼ੀ ਰਿਲੀਜ਼ ਕੀਤੀ ਹੈ।

ਇਨਸਾਫ ਦੇ ਯੂਟਿਊਬ ਚੈਨਲ ‘ਤੇ ਦਸਤਾਵੇਜੀ ਜਾਰੀ ਕਰਦਿਆਂ ਲਿਖਿਆ ਹੈ ਕਿ: “ਅੱਜ ਮਨੁੱਖੀ ਅਧਿਕਾਰਾਂ ਦੇ ਆਗੂ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਵੱਲੋਂ ਅਗਵਾ ਕਰਨ ਦੇ 20ਵੇਂ ਦਿਹਾੜੇ ‘ਤੇ ਇਨਸਾਫ ਇੱਕ ਦਸਤਾਵੇਜ਼ੀ ਫਿਲਮ “ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ: ਇਨਸਾਫ ਦੀ ਇੱਕ ਕਿਰਨ” ਜਾਰੀ ਕਰਦੀ ਹੈ ਇਸ ਅੱਧੇ ਘੰਟੇ ਦੀ ਦਸਤਾਵੇਜ਼ੀ ਵਿੱਚ ਭਾਈ ਖਾਲੜਾ ਦੇ ਪਰਿਵਾਰ ਨਾਲ ਕੀਤੀ ਗੱਲਬਾਤ ਅਤੇ ਭਾਈ ਖਾਲੜਾ ਵੱਲੋਂ ਪੰਜਾਬ ਵਿੱਚ ਲਾਵਾਰਿਸ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਅਤੇ ਜਬਰੀ ਚੁੱਕ ਕੇ ਖਪਾ ਦਿੱਤੇ ਗਏ ਲੋਕਾਂ ਦੀ ਜਾਂਚ ਪੜਤਾਲ ਕਰਨ ਦੀ ਵੀਡੀਉ ਸ਼ਾਮਲ ਹੈ।

ਭਾਈ ਖਾਲੜਾ ਦੀ ਸ਼ਹੀਦੀ ਤੋਂ ਵੀਹ ਸਾਲ ਬਾਅਦ ਵੀ ਪੰਜਾਬ ਵਿੱਚ ਸਿੱਖਾਂ ਦੇ ਮਨੁੱਖੀ ਹੱਕਾਂ ਦਾ ਯੋਜਨਾਬੰਦੀ ਨਾਲ ਘਾਣ ਕਰਨ ਵਾਲੇ ਆਜ਼ਾਦ ਘੁੰਮ ਰਹੇ ਹਨ।ਭਾਰਤ ਸਰਕਾਰ ਨੇ ਭਾਈ ਖਾਲੜਾ ਅਤੇ ਹੋਰ ਹਜ਼ਾਰਾਂ ਸਿੱਖਾਂ ਦੇ ਕਾਤਲ ਕੇਪੀ ਐੱਸ ਗਿੱਲ ਅਤੇ ਹੋਰਾਂ ਨੂੰ ਉਨ੍ਹਾਂ ਦੇ ਕੀਤੇ ਜ਼ੁਲਮਾਂ ਦੀ ਕੋਈ ਸਜ਼ਾ ਨਹੀਂ ਦਿੱਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: