ਆਮ ਖਬਰਾਂ

ਕੁਲਦੀਪ ਨਈਅਰ ਵਲੋਂ ਲਿਖੇ ਇੱਕ ਲੇਖ ਵਿੱਚ ਸਿੱਖਾਂ ਨੂੰ ਬੀਤੇ ਸਮੇਂ ਵਿੱਚ ਭਾਰਤੀ ਹਕੂਮਤ ਵੱਲੋਂ ਕੀਤੀ ਬੇਇਨਸਾਫੀ ਨੂੰ ਭੁੱਲ ਜਾਣ ਦੀ ਸਲਾਹ ਦਾ ਜਵਾਬ

October 16, 2014 | By

Karnail peer muhamf

 ਕਰਨੈਲ ਸਿੰਘ ਪੀਰ ਮੁਹੰਮਦ

-ਸ੍ਰ ਕਰਨੈਲ ਸਿੰਘ ਪੀਰ ਮੁਹੰਮਦ

ਕਾਲਮ ਨਵੀਸ ਕੁਲਦੀਪ ਨਈਅਰ ਵਲੋਂ ਲਿਖੇ ਇੱਕ ਲੇਖ ਦਾ ਜਵਾਬ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਪਸ਼ਟ ਕੀਤਾ ਹੈ ਕਿ ਸਿੱਖਾਂ ਨਾਲ ਬੇਇਨਸਾਫੀ ਤੇ ਜੁਲਮਾਂ ਦੇ 30 ਸਾਲ ਬੀਤ ਜਾਣ ਤੇ ਵੀ ਇਨਸਾਫ ਲਈ ਕੀਤੇ ਜਾਣ ਵਾਲੇ ਸੰਘਰਸ਼ ਨਾਲ ਨਾ ਦੇਸ਼ ਦੀ ਸ਼ਾਂਤੀ ਭੰਗ ਹੁੰਦੀ ਹੈ ਤੇ ਨਾ ਹੀ ਦੋ ਕੌਮਾਂ ਦਰਮਿਆਨ ਕੋਈ ਦੁਫੇੜ ਪੈਦਾ ਹੁੰਦੀ ਹੈ।

ਬੀਤੇ ਕੱਲ੍ਹ ਕੁਝ ਅੰਗਰੇਜੀ ਅਖਬਾਰਾਂ ਵਿੱਚ ਛਪੇ ,ਕੁਲਦੀਪ ਨਈਅਰ ਦੇ ਕਾਲਮ “ਬਾਦਲ ਵੱਲੋਂ ਸਿੱਖਾਂ ਦੀ ਕਾਲੀ ਸੂਚੀ ਦੇ ਗੈਰ ਜਰੂਰੀ ਮੁੱਦੇ ਨੂੰ ਊਠਾਇਆ ਜਾ ਰਿਹਾ ਹੈ।’’ ਦਾ ਜਵਾਬ, ਸ੍ਰ ਪੀਰ ਮੁਹੰਮਦ ਨੇ ਕੁਲਦੀਪ ਨਈਅਰ ਨੂੰ ਲਿਖੇ ਇਕ ਪੱਤਰ ਰਾਹੀਂ ਭੇਜਿਆ ਹੈ।

ਨਈਅਰ ਵਲੋਂ ਕਾਲੀ ਸੂਚੀ ਦੇ ਸਿਰਲੇਖ ਹੇਠ ਇੱਹ ਮੁੱਦਾ ਉਠਾਉਣਾ ਸਿਰਫ ਟੂਕ ਮਾਤਰ ਹੈ ਜਦਕਿ ਉਨ੍ਹਾਂ ਦਾ ਅਸਲ ਮਕਸਦ ਹੈ ਕਿ ਸਿੱਖ 30 ਸਾਲ ਹੋਈਆਂ ਵਧੀਕੀਆਂ ਨੂੰ ਭੁਲ ਜਾਣ । ਨਈਅਰ ਖੁਦ ਨੂੰ ਪੱਤਰਕਾਰ ਕਹਿੰਦੇ ਹਨ ਲੇਕਿਨ ਇਹ ਵੀ ਸਹੀ ਹੈ ਕਿ ਕੁਝ ਖੋਜੀ ਪੱਤਰਕਾਰ ਚਾਹੁੰਦੇ ਹਨ ਕਿ ਸੱਚ ਉਜਾਗਰ ਹੋਵੇ,ਜਦ ਨਵੰਬਰ 1984 ਅਤੇ 30 ਸਾਲਾਂ ਤੋਂ ਸਿੱਖਾਂ ਨਾਲ ਹੋ ਰਹੀ ਬੇਇਨਸਾਫੀ ਦੇ ਦੋਸ਼ੀਆਂ ਨੂੰ ਕਿਧਰੇ ਸਜਾ ਦੇਣ ਜਾਂ ਪੀੜਤਾਂ ਨੂੰ ਇਨਸਾਫ ਦੇਣ ਦੀ ਗਲ ਹੀ ਨਹੀ ਹੋਈ ਫਿਰ ਨਈਅਰ ਸਾਹਿਬ ਸਿੱਖਾਂ ਨੂੰ ਹੀ ਬੀਤਿਆ ਹੋਇਆ ਅਤੀਤ ਭੁਲ ਜਾਣ ਲਈ ਕਿਉਂ ਕਹਿ ਰਹੇ ਹਨ?

ਕੁਲਦੀਪ ਨਈਅਰ ਵਲੋਂ 1980 -1990 ਦੇ ਦਹਾਕੇ ਦੌਰਾਨ ਸਿੱਖਾਂ ਨਾਲ ਹੋਈਆਂ ਵਧੀਕੀਆਂ ਭੁੱਲ ਜਾਣ ਦੀ ਸਲਾਹ ਦੇਣ ਪਿੱਛੇ ਕੀ ਮਤਲਬ ਹੈ ? ਸ੍ਰ ਪੀਰ ਮੁਹੰਮਦ ਨੇ ਸ੍ਰੀ ਨਈਅਰ ਵਲੋਂ ਲਿਖੇ ਲੇਖ ਵਿੱਚ ‘ਇੰਗਲੈਂਡ ਦੇ ਰਾਜਦੂਤ ਰਹਿਣ’ ਸਮੇਂ ਦਾ ਜਿਕਰ ਕਰਦਿਆਂ ਯੂ.ਕੇ.ਦੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕੀਤੇ ਜਾਣ ਅਤੇ ਭਾਰਤ ਸਰਕਾਰ ਵਲੋਂ ਤਿੰਨ ਅਧਿਕਾਰਾਂ ਨੂੰ ਚੱਡ ਕੇ ਬਾਕੀ ਸਭ ਕੁਝ ਰਾਜਾਂ ਨੂੰ ਦੇ ਦਿੱਤੇ ਜਾਣ ਬਾਰੇ ਕੀਤੇ ਜਿਕਰ ਨੂੰ ਵੀ ਕੋਰਾ ਝੂਠ ਦਸਦਿਆਂ ਚਣੌਤੀ ਦਿੱਤੀ ਹੈ।

ਤਤਕਾਲੀਨ ਭਾਰਤ ਸਰਕਾਰ ਨੇ ਸਿੱਖਾਂ ਦੀ ਹਰ ਜਾਇਜ ਅਤੇ ਸੰਵਿਧਾਨਕ ਮੰਗ ਨੂੰ ਦਰਕਿਨਾਰ ਕਰਦਿਆਂ ਧਰਮ ਯੁੱਧ ਮੋਰਚੇ ਨੂੰ ਕੁਚਲਣ ਲਈ ਹਰ ਚਾਲ ਚੱਲੀ । ਸਿੱਖਾਂ ਨਾਲ ਹੋਈਆਂ ਵਧੀਕੀਆਂ ਲਈ 30 ਸਾਲ ਬੀਤ ਜਾਣ ਤੇ ਵੀ ਇਨਸਾਫ ਨਾ ਮਿਲਣ ਕਾਰਣ ਸਿੱਖ ਅੱਜ ਅੰਤਰਰਾਸ਼ਟਰੀ ਅਦਾਲਤਾਂ ਪਾਸ ਫਰਿਆਦ ਲਗਾ ਰਹੇ ਹਨ ।

ਇਨਸਾਫ ਲਈ ਸੰਘਰਸ਼ ਕਰਨ ਨਾਲ ਨਾ ਤਾਂ ਸ਼ਾਂਤੀ ਭੰਗ ਹੁੰਦੀ ਹੈ ਤੇ ਨਾ ਹੀ ਦੋ ਕੌਮਾਂ ਦਰਮਿਆਨ ਕੋਈ ਦੁਫੇੜ ਪੈਦਾ ਹੁੰਦੀ ਹੈ। ਪੰਜਾਬ ਵਿਚ ਸਦਭਾਵਨਾ ਤੇ ਸ਼ਾਂਤੀ ਦੀ ਗਲ ਕਰਦੇ ਹਨ ਲੇਕਿਨ ਸਿੱਖਾਂ ਦੇ ਕਾਤਲਾਂ ਨੂੰ ਉਚ ਅਹੁਦੇ ਬਖਸ਼ੇ ਜਾਣਾ ਸ਼ਾਂਤੀ ਬਹਾਲ ਕਰਨ ਦਾ ਹਿੱਸਾ ਹੈ ਨਈਅਰ ਜੇਕਰ ਸਚਮੁਚ ਹੀ ਪੰਜਾਬ ਵਿੱਚ ਸ਼ਾਤੀ ਬਰਕਰਾਰ ਰੱਖਣ ਲਈ ਸੁਹਿਰਦ ਹਨ ਤਾਂ ਸਿੱਖਾਂ ਨਾਲ ਹੋਈ ਬੇ ਇਨਸਾਫੀ ਖਤਮ ਕਰਵਾਣ ਲਈ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਯਤਨਸ਼ੀਲ ਹੋਣ।

ਇਸ ਮਜ਼ਮੂਨ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਉ, ਵੇਖੋ:

A Sikh activist’s reaction to Kuldip Nayar’s article asking the Sikhs to simply forget the terrible injustices

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,