ਸਿਆਸੀ ਖਬਰਾਂ

ਆਮ ਆਦਮੀ ਪਾਰਟੀ ਵਲੋਂ 8ਵੀਂ ਸੂਚੀ ਜਾਰੀ; 3 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

By ਸਿੱਖ ਸਿਆਸਤ ਬਿਊਰੋ

December 25, 2016

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਸ਼ਨੀਵਾਰ ਨੂੰ ਆਪਣੀ 8ਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ‘ਚ 3 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਘੁੱਗੀ ਨੇ ਇਨ੍ਹਾਂ ਹਲਕਿਆਂ ਦੇ ਕਾਰਜਕਰਤਾਵਾਂ ਤੋਂ ਜਾਣਕਾਰੀ ਅਤੇ ਰਿਪੋਰਟਾਂ ਮਿਲਣ ‘ਤੇ ਇਨ੍ਹਾਂ ਤਿੰਨਾਂ ਦੇ ਨਾਵਾਂ ਦਾ ਐਲਾਨ ਕੀਤਾ।

ਉਮੀਦਵਾਰਾਂ ਦੇ ਨਾਂ ਹਨ: 1. ਜਗਦੇਵ ਸਿੰਘ ਕਮਾਲੂ (ਮੌੜ) 2. ਡਾ. ਸੰਜੀਵ ਗੌਤਮ (ਅਨੰਦਪੁਰ ਸਾਹਿਬ) 3. ਮਾਸਟਰ ਜਗਸੀਰ ਸਿੰਘ (ਭੁੱਚੋ ਮੰਡੀ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: